PHOTOS: School days ''ਚ ਇਹੋ ਜਿਹੇ ਦਿਸਦੇ ਸਨ ਸਲਮਾਨ, ਸ਼ਾਹਰੁਖ ਤੇ ਐਸ਼ਵਰਿਆ ਵਰਗੇ ਵੱਡੇ ਸਿਤਾਰੇ
Sunday, Mar 13, 2016 - 07:00 PM (IST)

ਮੁੰਬਈ : ਬਾਲੀਵੁੱਡ ਦੀ ਦੁਨੀਆ ਬਹੁਤ ਨਿਰਾਲੀ ਹੈ। ਹਰ ਰੋਜ਼ ਇਥੇ ਕੁਝ ਨਾ ਕੁਝ ਨਵਾਂ ਹੁੰਦਾ ਰਹਿੰਦਾ ਹੈ ਪਰ ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੀਆਂ ਅਣਦੇਖੀਆਂ ਤਸਵੀਰਾਂ ਲੈ ਕੇ ਆਏ ਹਾਂ, ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਦੇਖੀਆਂ ਹੋਣਗੀਆਂ। ਅਸਲ ''ਚ ਇਨ੍ਹਾਂ ''ਚ ਤੁਸੀਂ ਆਪਣੇ ਮਨਪਸੰਦ ਸਿਤਾਰਿਆਂ ਦੇ ਸਕੂਲੀ ਦਿਨਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ, ਜਿਨ੍ਹਾਂ ''ਚ ਹੁਣ ਨਾਲੋਂ ਜ਼ਮੀਨ-ਅਸਮਾਨ ਦਾ ਫਰਕ ਨਜ਼ਰ ਆ ਸਕਦਾ ਹੈ।
ਇਨ੍ਹਾਂ ਤਸਵੀਰਾਂ ''ਚ ਸ਼ਿਲਪਾ ਸ਼ੈੱਟੀ, ਤਮੰਨਾ ਭਾਟੀਆ, ਭਰਾ ਹਰਸ਼ਦ ਮਲਹੋਤਰਾ ਨਾਲ ਸਿਧਾਰਥ ਮਲਹੋਤਰਾ, ਜੇਨੇਲੀਆ ਡਿਸੂਜ਼ਾ, ਸ਼ਾਹਰਖ ਖਾਨ, ਰਿਤੇਸ਼ ਦੇਸ਼ਮੁਖ, ਰਣਬੀਰ ਕਪੂਰ, ਰਣਵੀਰ ਸਿੰਘ, ਪਰਿਣੀਤੀ ਚੋਪੜਾ, ਸੁਸ਼ਾਂਤ ਸਿੰਘ ਰਾਜਪੂਤ, ਅਸਿਨ ਅਤੇ ਐਸ਼ਵਰਿਆ ਦੀਆਂ ਤਸਵੀਰਾਂ ਸ਼ਾਮਲ ਹਨ।