ਹੋਲੀ ਦੇ ਰੰਗਾਂ ''ਚ ਰੰਗੇ ਫ਼ਿਲਮੀ ਸਿਤਾਰੇ, ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ

03/08/2023 12:44:45 PM

ਮੁੰਬਈ (ਬਿਊਰੋ) : ਬਾਲੀਵੁੱਡ ਸੈਲੇਬ੍ਰਿਟੀ ਹਰ ਤਿਉਹਾਰ ਨੂੰ ਆਪਣੇ ਖਾਸ ਤਰੀਕੇ ਨਾਲ ਮਨਾਉਂਦੇ ਹਨ। ਇਨ੍ਹਾਂ ਦਾ ਹੋਲੀ ਦਾ ਤਿਉਹਾਰ ਮਨਾਉਣ ਦਾ ਤਰੀਕਾ ਵੀ ਵੱਖਰਾ ਹੈ। ਕਈ ਬਾਲੀਵੁੱਡ ਹਸਤੀਆਂ ਨੇ ਰੰਗਾਂ ਦੇ ਇਸ ਤਿਉਹਾਰ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਇਆ। ਜਿੱਥੇ ਕਰੀਨਾ ਕਪੂਰ ਨੇ ਆਪਣੇ ਬੱਚਿਆਂ ਨਾਲ ਹੋਲੀ ਮਨਾਈ, ਉਥੇ ਅਨੰਨਿਆ ਪਾਂਡੇ ਨੇ ਗੁਲਾਲ ਖੇਡ ਕੇ ਖ਼ਾਸ ਦਿਨ ਮਨਾਇਆ। ਕਈ ਥਾਵਾਂ ’ਤੇ ਪਾਰਟੀਆਂ ਵੀ ਕੀਤੀਆਂ ਗਈਆਂ। ਯੁਵਿਕਾ ਚੌਧਰੀ, ਅੰਕਿਤਾ ਲੋਖੰਡੇ, ਵਿੱਕੀ ਜੈਨ, ਉਰਵਸ਼ੀ ਰੌਤੇਲਾ, ਤੇਜੇ ਸਿੱਧੂ, ਸੌਂਦਰਿਆ ਸ਼ਰਮਾ, ਸ਼ਿਬਾਨੀ ਦਾਂਡੇਕਰ, ਫਰਹਾਨ ਅਖ਼ਤਰ, ਸਤੀਸ਼ ਕੌਸ਼ਿਕ, ਰਿਚਾ ਚੱਢਾ, ਅਲੀ ਫਜ਼ਲ ਤੇ ਮਹਿਮਾ ਚੌਧਰੀ ਹੋਲੀ ਖੇਡਦੇ ਨਜ਼ਰ ਆਏ। ਤਾਂ ਆਓ ਤਸਵੀਰਾਂ 'ਚ ਜਾਣਦੇ ਹਾਂ ਕਿ ਕਿਵੇਂ ਬਾਲੀਵੁੱਡ ਸੈਲੇਬਸ ਨੇ ਰੰਗਾਂ ਦਾ ਤਿਉਹਾਰ ਮਨਾਇਆ।

ਸਿਧਾਰਥ ਅਤੇ ਕਿਆਰਾ
ਬਾਲੀਵੁੱਡ ਦੇ ਨਵੇਂ ਵਿਆਹੇ ਜੋੜੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਵੀ ਹੋਲੀ 'ਤੇ ਇਕ-ਦੂਜੇ ਨੂੰ ਰੰਗ ਲਗਾਉਂਦੇ ਹੋਏ ਨਜ਼ਰ ਆਏ। ਦੋਵਾਂ ਨੇ ਇਕੱਠੇ ਹੋਲੀ 'ਤੇ ਖੂਬ ਮਸਤੀ ਕੀਤੀ। ਸਿਧਾਰਥ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਹੋਲੀ ਦੇ ਜਸ਼ਨ ਦੀਆਂ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ, 'ਫਸਟ ਹੋਲੀ ਵਿਦ ਮਿਸਿਜ਼।'

PunjabKesari

ਕਰੀਨਾ ਕਪੂਰ ਨੇ ਬੱਚਿਆਂ ਨਾਲ ਮਨਾਈ ਹੋਲੀ
ਹਾਲਾਂਕਿ ਕਰੀਨਾ ਕਪੂਰ ਇਸ ਦਿਨ ਨੂੰ ਆਪਣੇ ਘਰ ਬਿਤਾਉਣਾ ਪਸੰਦ ਕਰਦੀ ਹੈ ਪਰ ਇਸ ਵਾਰ ਉਨ੍ਹਾਂ ਨੇ ਬੱਚਿਆਂ ਨਾਲ ਇਸ ਤਿਉਹਾਰ ਨੂੰ ਵੱਖਰੇ ਤਰੀਕੇ ਨਾਲ ਮਨਾਇਆ। ਕਰੀਨਾ ਨੇ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਹੋਲੀ ਦੇ ਜਸ਼ਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਰੀਨਾ ਨਾਲ ਉਨ੍ਹਾਂ ਦੇ ਬੇਟੇ ਤੈਮੂਰ ਅਤੇ ਜੇਹ ਰੰਗਾਂ 'ਚ ਰੰਗੇ ਨਜ਼ਰ ਆ ਰਹੇ ਹਨ। ਕੁਝ ਪਿਚਕਾਰੀ ਨਾਲ ਖੇਡ ਰਹੇ ਹਨ ਅਤੇ ਕੁਝ ਦੂਜਿਆਂ 'ਤੇ ਰੰਗ ਲਗਾ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਹੁਣ ਸੌਣ ਦਾ ਇੰਤਜ਼ਾਰ ਹੈ। (ਮਿਸ ਯੂ ਸੈਫੂ) ਸਾਰਿਆਂ ਲਈ ਰੰਗ, ਪਿਆਰ ਅਤੇ ਖੁਸ਼ੀਆਂ ਫੈਲਾਉਣਾ... ਲਵ ਯੂ ਇੰਸਟਾ ਫੈਮ! ਹੋਲੀ ਮੁਬਾਰਕ।'

PunjabKesari

ਸ਼ਿਲਪਾ ਸ਼ੈੱਟੀ ਨੇ ਖੇਡੀ ਫੁੱਲਾਂ ਦੀ ਹੋਲੀ 
ਸ਼ਿਲਪਾ ਸ਼ੈੱਟੀ ਨੇ ਵੀ ਇਸ ਖ਼ਾਸ ਦਿਨ ਨੂੰ ਫੁੱਲਾਂ ਨਾਲ ਮਨਾਇਆ। ਸ਼ਿਲਪਾ ਦੇ ਹੱਥ 'ਚ ਫੁੱਲ ਨਜ਼ਰ ਆ ਰਹੇ ਹਨ, ਜਿਸ ਨਾਲ ਉਹ ਖੇਡ ਰਹੀ ਹੈ। ਇਸ ਗੱਲ ਨੂੰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਵੀ ਸਾਂਝਾ ਕੀਤਾ ਹੈ। ਇਸ ਦੇ ਕੈਪਸ਼ਨ 'ਚ ਲਿਖਿਆ, 'ਰੰਗਾਂ ਦਾ ਇਹ ਤਿਉਹਾਰ 'ਹੋਲੀ' ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਅਤੇ ਸਫ਼ਲਤਾ ਦੇ ਰੰਗ ਲੈ ਕੇ ਆਵੇ। ਹੋਲੀ ਮੁਬਾਰਕ।'

ਅਨੰਨਿਆ ਪਾਂਡੇ ਨੇ ਗੁਲਾਲ ਨਾਲ ਖੇਡੀ ਹੋਲੀ
ਅਨੰਨਿਆ ਪਾਂਡੇ ਨੇ ਗੁਲਾਲ ਖੇਡ ਕੇ ਹੋਲੀ ਮਨਾਈ। ਉਨ੍ਹਾਂ ਨੇ ਪੀਲੇ ਸੂਟ 'ਚ ਪ੍ਰਸ਼ੰਸਕਾਂ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗੁਲਾਲ ਲਾਉਂਦੀ ਨਜ਼ਰ ਆ ਰਹੀ ਹੈ।

PunjabKesari

ਕਾਰਤਿਕ ਆਰੀਅਨ 
ਕਾਰਤਿਕ ਆਰੀਅਨ ਨੇ ਇਸ ਵਾਰ ਅਮਰੀਕਾ 'ਚ ਹੋਲੀ ਮਨਾਈ। ਇਸ ਦੀ ਤਸਵੀਰ ਵੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਹੋਲੀ ਔਰ ਆਪਕੇ ਪਿਆਰ ਕੇ ਰੰਗ ਮੇਂ ਸਰਬੋਰ...❤️ ਅਮਰੀਕਾ ਤੋਂ ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਮੁਬਾਰਕਾਂ।

PunjabKesari

ਜ਼ੋਇਆ ਅਖ਼ਤਰ ਨੇ ਮਨਾਈ ਹੋਲੀ
ਜ਼ੋਇਆ ਅਖਤਰ ਨੇ ਵੀ ਹੋਲੀ ਸੈਲੀਬ੍ਰੇਸ਼ਨ ਦੀ ਤਸਵੀਰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਜ਼ੋਇਆ ਦਾ ਚਿਹਰਾ ਰੰਗਿਆ ਹੋਇਆ ਹੈ।

PunjabKesari

ਅੰਕਿਤਾ ਲੋਖੰਡੇ ਨੇ ਪਤੀ ਨਾਲ ਮਨਾਈ ਹੋਲੀ
ਅੰਕਿਤਾ ਲੋਖੰਡੇ ਨੇ ਵੀ ਆਪਣੇ ਪਤੀ ਵਿੱਕੀ ਜੈਨ ਨਾਲ ਇਹ ਖਾਸ ਤਿਉਹਾਰ ਮਨਾਇਆ। ਜੋੜੇ ਨੂੰ ਯੈਲੋ ਡਰੈੱਸ ਕੋਡ 'ਚ ਹੋਲੀ ਮਨਾਉਂਦੇ ਦੇਖਿਆ ਗਿਆ। ਇਸ ਦੇ ਨਾਲ ਹੀ ਅੰਕਿਤਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੋਲੀ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ।

PunjabKesari

ਫਰਹਾਨ ਅਖ਼ਤਰ ਦੀ ਹੋਲੀ ਪਾਰਟੀ
ਫਰਹਾਨ ਦੇ ਪਿਤਾ ਜਾਵੇਦ ਨੇ ਉਨ੍ਹਾਂ ਦੇ ਘਰ ਹੋਲੀ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਫਰਹਾਨ ਧਮਾਲ ਮਚਾਉਂਦੇ ਨਜ਼ਰ ਆਏ। ਅਦਾਕਾਰ ਨੇ ਇਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਹੋਲੀ ਦੀ ਵਧਾਈ ਵੀ ਦਿੱਤੀ।

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News