ਦੀਪਿਕਾ ਦੇ ਜੇ. ਐੱਨ. ਯੂ. ਪਹੁੰਚਣ ਤੋਂ ਦਿਲਜੀਤ-ਕੰਗਨਾ ਦੀ ਲੜਾਈ ਤਕ, ਇਹ ਰਹੇ ਬਾਲੀਵੁੱਡ ਦੇ ਵੱਡੇ ਵਿਵਾਦ

12/29/2020 3:29:05 PM

ਚੰਡੀਗੜ੍ਹ (ਬਿਊਰੋ) - ਸਾਲ 2020 ਆਪਣੇ ਆਖਰੀ ਪੜਾਅ ’ਚ ਹੈ। ਹਰ ਸਾਲ ਵਾਂਗ ਇਸ ਸਾਲ ਵੀ ਬਾਲੀਵੁੱਡ ’ਚ ਵੱਡੇ ਵਿਵਾਦ ਦੇਖਣ ਨੂੰ ਮਿਲੇ। ਉਂਝ ਵਿਵਾਦ ਤਾਂ ਇਸ ਸਾਲ ਕਈ ਹੋਏ ਪਰ ਮੁੱਖ ਰੂਪ ’ਚ 4 ਵੱਡੇ ਵਿਵਾਦ ਹਨ। ਇਨ੍ਹਾਂ ਵਿਵਾਦਾਂ ’ਚ ਦੀਪਿਕਾ ਪਾਦੂਕੋਣ ਦੇ ਜੇ. ਐੱਨ. ਯੂ. ਪਹੁੰਚਣ ਤੋਂ ਲੈ ਕੇ ਦਿਲਜੀਤ ਤੇ ਕੰਗਨਾ ਦੀ ਟਵਿਟਰ ਜੰਗ ਤਕ ਸ਼ਾਮਲ ਹਨ। ਆਓ ਜਾਣਦੇ ਹਾਂ ਇਨ੍ਹਾਂ ਵਿਵਾਦਾਂ ਬਾਰੇ–

ਜੇ. ਐੱਨ. ਯੂ. ਪਹੁੰਚਣ ’ਤੇ ਵਿਵਾਦਾਂ ’ਚ ਆਈ ‘ਮਸਤਾਨੀ’
ਜੇ. ਐੱਨ. ਯੂ. ’ਚ ਹਿੰਸਾ ਵਿਰੁੱਧ ਹੋ ਰਹੇ ਪ੍ਰਦਰਸ਼ਨ ’ਚ ਅਦਾਕਾਰਾ ਦੀਪਿਕਾ ਪਾਦੂਕੋਣ ਪਹੁੰਚੀ ਤਾਂ ਕਾਫ਼ੀ ਵਿਵਾਦ ਹੋਇਆ। ਉਹ ਜਖ਼ਮੀ ਵਿਦਿਆਰਥੀਆਂ ਨਾਲ ਦਿਖਾਵੇ ਵਾਲੀ ਥਾਂ ’ਤੇ ਨਜ਼ਰ ਆਈ ਸੀ। ਇਸ ਦੌਰਾਨ ਉਸ ਨੇ ਕੋਈ ਭਾਸ਼ਣ ਤਾਂ ਨਹੀਂ ਦਿੱਤਾ ਪਰ ਦੀਪਿਕਾ ਦੀ ‘ਛਪਾਕ’ ਤੱਕ ਬਾਕਸ ਆਫ਼ਿਸ ’ਤੇ ਪਿਟ ਗਈ।

PunjabKesari
 
ਕੰਗਨਾ ਰਣੌਤ-ਦਿਲਜੀਤ ਦੋਸਾਂਝ ਦਰਮਿਆਨ ਟਵਿੱਟਰ ਜੰਗ
ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ’ਚ ਸ਼ਾਮਲ ਬਜ਼ੁਰਗ ਬੀਬੀ ਨੂੰ ਸੀ. ਏ. ਏ. ਪ੍ਰੋਟੈਸਟ ਦੀ ਬਿਲਿਕਸ ਬਾਨੋ ਦੱਸਿਆ ਸੀ। ਉਸ ਤੋਂ ਬਾਅਦ ਕੰਗਨਾ ਨੂੰ ਦਿਲਜੀਤ ਦੋਸਾਂਝ ਅਤੇ ਕਈ ਹੋਰ ਸਿਤਾਰਿਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਕੰਗਨਾ ਨੇ ਦਿਲਜੀਤ ਦੋਸਾਂਝ ਨੂੰ ‘ਕਰਨ ਜੌਹਰ ਦਾ ਪਾਲਤੂ’ ਤੱਕ ਆਖ ਦਿੱਤਾ, ਉਥੇ ਹੀ ਦਿਲਜੀਤ ਦੋਸਾਂਝ ਨੇ ਵੀ ਕੰਗਨਾ ’ਤੇ ਕਈ ਵਾਰ ਕੀਤੇ।

PunjabKesari

ਸੈਫ਼ ਅਲੀ ਖ਼ਾਨ ਦਾ ਰਾਵਣ ’ਤੇ ਬੇਤੁਕਾ ਬਿਆਨ
ਅਦਾਕਾਰ ਸੈਫ਼ ਅਲੀ ਖ਼ਾਨ ਨੂੰ ਆਪਣੇ ਬਿਆਨ ‘ਇਕ ਅਜਿਹੇ  ਰਾਕਸ਼ਸ਼ ਰਾਜਾ ਦਾ ਕਿਰਦਾਰ ਨਿਭਾਉਣਾ ਦਿਲਚਸਪ ਹੈ ਪਰ ਅਸੀਂ ਉਸ ਨੂੰ ਦਿਆਲੂ ਬਣਾ ਦਿਆਂਗੇ, ਉਸ ਕੋਲੋਂ ਸੀਤਾ ਦੇ ਅਗਵਾ ਨੂੰ ਸਹੀ ਦਿਖਾਇਆ ਜਾਵੇਗਾ’ ਤੋਂ ਬਾਅਦ ਟਰੋਲਿੰਗ ਦਾ ਸ਼ਿਕਾਰ ਹੋਣਾ ਪਿਆ। ਇੰਨਾਂ ਹੀ ਨਹੀਂ ਉਨ੍ਹਾਂ ’ਤੇ ਕੇਸ ਵੀ ਹੋਇਆ। 

PunjabKesari

ਜਦੋਂ ਸੰਸਦ ’ਚ ਚੱਲੇ ਜਯਾ ਬੱਚਨ ਅਤੇ ਰਵੀ ਕਿਸ਼ਨ ਦੇ ‘ਤੀਰ’
ਡਰੱਗ ਮਾਮਲੇ ’ਚ ਰਵੀ ਕਿਸ਼ਨ ਨੇ ਬਾਲੀਵੁੱਡ ’ਚ ਸਮੱਗਲਿੰਗ ਦੀ ਗੱਲ ਆਖੀ। ਉਸ ਪਿੱਛੋਂ ਜਯਾ ਬੱਚਨ ਨੇ ਕਿਹਾ ਸੀ, ‘ਜਿਸ ਥਾਲੀ ’ਚ ਖਾਂਦੇ ਹਨ, ਉਸੇ ’ਚ ਛੇਕ ਕਰਦੇ ਹਨ।’ ਉਨ੍ਹਾਂ ਦੇ ਇਸ ਬਿਆਨ ’ਤੇ ਰਵੀ ਕਿਸ਼ਨ ਤੇ ਕੰਗਨਾ ਨੇ ਵੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ‘ਮੇਰੀ ਥਾਂ ਤੁਹਾਡੀ ਬੇਟੀ ਹੁੰਦੀ ਤਾਂ ਤੁਸੀਂ ਕੀ ਕਹਿੰਦੇ?

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


sunita

Content Editor sunita