NIA ਦੀ ਪੁੱਛਗਿੱਛ ''ਤੇ ਬੋਲੀ ਅਫਸਾਨਾ ਖ਼ਾਨ, ਪਾਕਿ ਅਦਾਕਾਰ ''ਤੇ ਸੋਨਮ ਬਾਜਵਾ ਛਿੜਕਦੀ ਹੈ ਜਾਨ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

10/26/2022 5:57:21 PM

ਬਾਲੀਵੁੱਡ ਡੈਸਕ - ਕੇਂਦਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਸਿੱਧੂ ਮੂਸੇ ਵਾਲਾ ਕਤਲ ਕਾਂਡ ’ਚ ਪੁੱਛਗਿੱਛ ਕੀਤੇ ਜਾਣ ਮਗਰੋਂ ਅੱਜ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਵੱਡੀ ਖ਼ਬਰ ਇਹ ਹੈ ਕਿ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਨੂੰ ਚਾਰੂ ਦੇਵੇਗੀ ਤਲਾਕ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ,ਜੋ ਇਸ ਪ੍ਰਕਾਰ ਹਨ-

1. ਕੇਂਦਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਸਿੱਧੂ ਮੂਸੇ ਵਾਲਾ ਕਤਲ ਕਾਂਡ ’ਚ ਪੁੱਛਗਿੱਛ ਕੀਤੇ ਜਾਣ ਮਗਰੋਂ ਅੱਜ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਅਫਸਾਨਾ ਖ਼ਾਨ ਨੇ ਕਿਹਾ, ‘‘ਸਿੱਧੂ ਮੂਸੇ ਵਾਲਾ ਮੇਰਾ ਭਰਾ ਸੀ ਤੇ ਰਹੇਗਾ ਤੇ ਮੈਂ ਭਰਾ ਮੰਨਦੀ ਹਾਂ। ਸਾਡੀ ਗਾਇਕੀ ਦਾ ਜ਼ੋਨ ਇਕ ਸੀ, ਇਸ ਕਰਕੇ ਸਾਡਾ ਪਿਆਰ ਜ਼ਿਆਦਾ ਸੀ। ਕੁੜੀਆਂ ਦੀ ਹਮੇਸ਼ਾ ਬਾਈ ਨੇ ਇੱਜ਼ਤ ਕੀਤੀ ਹੈ। ਮੈਂ ਹਮੇਸ਼ਾ ਉਨ੍ਹਾਂ ਦੀ ਇੱਜ਼ਤ ਕਰਦੀ ਰਹਾਂਗੀ, ਇਹ ਕੋਈ ਮਤਲਬ ਲਈ ਨਹੀਂ ਹੈ ਜਾਂ ਰੋਟੀਆ ਸੇਕਣ ਲਈ ਨਹੀਂ ਹੈ। ਬਾਈ ਨੂੰ ਵੀ ਦੋਗਲੇ ਲੋਕਾਂ ਨੇ ਜਿਊਣ ਨਹੀਂ ਦਿੱਤਾ। ਬਾਈ ਨੇ ਕਿਹਾ ਸੀ ਕਿ ਇਥੇ ਸੱਚਾ ਬਣਨ ਲਈ ਮਰਨਾ ਪੈਂਦਾ ਹੈ। ਰੱਬ ਵਰਗਾ ਹੀਰਾ ਤੁਸੀਂ ਗਵਾ ਕੇ ਰੱਖ ਦਿੱਤਾ। ਕਦਰ ਕਰਨੀ ਸਿੱਖੋ। ਕਿੰਨੇ ਹੀਰੇ ਤੁਸੀਂ ਗਵਾ ਦਿੱਤੇ। ਕਲਾਕਾਰ ਦਾ ਦਿਲ ਬਹੁਤ ਨਰਮ ਹੁੰਦਾ, ਅਸੀਂ ਕਿਸੇ ਨੂੰ ਮਾਰ ਕੇ ਫੇਮ ਨਹੀਂ ਭਾਲਦੇ। ਐੱਨ. ਆਈ. ਏ. ਨਾਲ ਜਿਹੜੀ ਮੇਰੀ ਪੁੱਛਗਿੱਛ ਹੋਈ ਹੈ, ਮੈਂ ਉਸ ਤੋਂ ਬਹੁਤ ਖ਼ੁਸ਼ ਹਾਂ, ਐੱਨ. ਆਈ. ਏ. ਕੋਲ ਬਾਈ ਦਾ ਕੇਸ ਚਲਾ ਗਿਆ ਹੈ ਤੇ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਉਹ ਇਕ ਸੱਚੀ ਏਜੰਸੀ ਹੈ।’’

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਕੇਸ ਨੂੰ ਲੈ ਕੇ NIA ਦੇ ਘੇਰੇ ’ਚ ਅਫਸਾਨਾ ਖ਼ਾਨ, ਅੱਜ 2 ਵਜੇ ਲਾਈਵ ਹੋ ਕਰੇਗੀ ਅਹਿਮ ਖ਼ੁਲਾਸੇ

2. ਚਾਰੂ ਅਸੋਪਾ ਅਤੇ ਰਾਜੀਵ ਸੇਨ ਸਾਲ 2019 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਤਲਾਕ ਲੈਣ ਤੋਂ ਕੁਝ ਸਮੇਂ ਪਹਿਲਾਂ ਹੀ ਜੋੜੇ ਆਪਣੀ ਧੀ ਲਈ ਫਿਰ ਤੋਂ ਇਕੱਠੇ ਰਹਿਣ ਦਾ ਫ਼ੈਸਲਾ ਕੀਤਾ ਤੇ ਤਲਾਕ ਨੂੰ ਟਾਲ ਦਿੱਤਾ। ਦੋਵੇਂ ਆਪਣੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੇ ਸਨ ਪਰ ਹੁਣ ਚਾਰੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਤਲਾਕ ਲੈਣ ਜਾ ਰਹੀ ਹੈ। ਚਾਰੂ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਵਿਚਕਾਰ ਲਗਾਤਾਰ ਝਗੜੇ ਹੋ ਰਹੇ ਹਨ। ਇੰਨਾ ਹੀ ਨਹੀਂ ਰਾਜੀਵ ਨੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਸੀ ਤਾਂ ਜੋ ਉਨ੍ਹਾਂ ਵਿਚਕਾਰ ਕੋਈ ਸੰਪਰਕ ਨਾ ਹੋ ਸਕੇ।
ਲਾਕਡਾਊਨ ਤੋਂ ਬਾਅਦ ਉਸ ਨੇ ਚਾਰੂ ਨੂੰ ਤਿੰਨ ਮਹੀਨਿਆਂ ਲਈ ਛੱਡ ਦਿੱਤਾ ਅਤੇ ਇਸ ਦੌਰਾਨ ਉਹ ਇਕੱਲੀ ਰਹੀ। ਚਾਰੂ ਦਾ ਕਹਿਣਾ ਹੈ ਕਿ ਉਨ੍ਹਾਂ 'ਚ ਕਈ ਗੱਲਾਂ ਨੂੰ ਲੈ ਕੇ ਝਗੜਾ ਹੁੰਦਾ ਸੀ, ਜਿਸ ਨੂੰ ਉਸ ਨੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋ ਸਕਿਆ। ਚਾਰੂ ਨੇ ਕਿਹਾ, 'ਰਾਜੀਵ ਨੂੰ ਬਹੁਤ ਜਲਦੀ ਗੁੱਸਾ ਆ ਜਾਂਦਾ ਹੈ। ਉਹ ਗਾਲ੍ਹਾਂ ਕੱਢਦਾ ਸੀ ਅਤੇ ਇੱਕ ਦੋ ਵਾਰ ਮੇਰੇ 'ਤੇ ਹੱਥ ਵੀ ਚੁੱਕ ਚੁੱਕਿਆ ਹੈ।

ਇਹ ਖ਼ਬਰ ਵੀ ਪੜ੍ਹੋ - ਲਾਈਵ ਹੋ ਅਫਸਾਨਾ ਖ਼ਾਨ ਨੇ NIA ਨਾਲ ਹੋਈ ਪੁੱਛਗਿੱਛ ਤੋਂ ਚੁੱਕਿਆ ਪਰਦਾ, ਸਿੱਧੂ ਮੂਸੇ ਵਾਲਾ ਨੂੰ ਲੈ ਕੇ ਆਖੀਆਂ ਇਹ ਗੱਲਾਂ

 

3. ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਅੱਜ ਆਪਣੇ ਮੰਗੇਤਰ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵਿਆਹ ਵਾਲੇ ਘਰ 'ਚੋਂ ਕਈ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਸਾਫ਼ ਪਤਾ ਲਗਦਾ ਹੈ ਕਿ ਬਾਜਵਾ ਫ਼ੈਮਿਲੀ 'ਚ ਵਿਆਹ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ।

4. ਐੱਸ. ਐੱਸ. ਰਾਜਾਮੌਲੀ ਦੁਆਰਾ ਨਿਰਦੇਸ਼ਿਤ ਫ਼ਿਲਮ 'RRR' ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਫ਼ਿਲਮ ਦੀ ਕਹਾਣੀ ਤੋਂ ਲੈ ਕੇ VFX ਤੱਕ ਅਤੇ ਰਾਮ ਚਰਨ ਅਤੇ ਜੂਨੀਅਰ NTR ਦੀ ਜੋੜੀ ਨੂੰ ਸਾਰਿਆਂ ਨੇ ਖੂਬ ਪਿਆਰ ਦਿੱਤਾ ਸੀ। ਕਮਾਈ ਦੇ ਮਾਮਲੇ 'ਚ ਵੀ ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਬਣਾਏ ਸਨ। ਹੁਣ 'ਆਰ. ਆਰ. ਆਰ' ਨੇ 'ਸੈਟਰਨ ਐਵਾਰਡਜ਼ 2022' 'ਚ ਬੈਸਟ ਇੰਟਰਨੈਸ਼ਨਲ ਫ਼ਿਲਮ ਦਾ ਐਵਾਰਡ ਜਿੱਤਿਆ ਹੈ। ਰਾਮ ਚਰਨ ਅਤੇ ਜੂਨੀਅਰ ਐਨਟੀਆਰ ਸਟਾਰਰ ਇਹ ਫ਼ਿਲਮ ਵਿਦੇਸ਼ੀ ਐਵਾਰਡ ਸ਼ੋਅਜ਼ 'ਚ ਵੀ ਕਾਫ਼ੀ ਨਾਮ ਕਮਾ ਰਹੀ ਹੈ। 'ਆਰ. ਆਰ. ਆਰ' ਨੂੰ 25 ਅਕਤੂਬਰ ਨੂੰ ਸੈਟਰਨ ਐਵਾਰਡਸ ਦੀ 50ਵੀਂ ਵਰ੍ਹੇਗੰਢ ਮੌਕੇ 'ਤੇ ਆਯੋਜਿਤ ਇੱਕ ਪੁਰਸਕਾਰ ਸਮਾਰੋਹ 'ਚ ਸਰਵੋਤਮ ਅੰਤਰਰਾਸ਼ਟਰੀ ਫ਼ਿਲਮ ਦਾ ਪੁਰਸਕਾਰ ਦਿੱਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਮਰਹੂਮ ਗਾਇਕ ਮੂਸੇਵਾਲਾ ਦੀ ਮੌਤ ਦੇ ਗਮ 'ਚ ਪਿੰਡ ਵਾਸੀਆਂ ਨੇ ਮਨਾਈ 'ਕਾਲੀ ਦੀਵਾਲੀ'

5. ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਹੁਣ ਸਭ ਤੋਂ ਮਹਿੰਗੀ ਅਦਾਕਾਰਾ ਬਣ ਚੁੱਕੀ ਹੈ। ਸੋਨਮ ਨੇ ਆਪਣੀ ਦਮਦਾਰ ਐਕਟਿੰਗ ਅਤੇ ਟੈਲੇਂਟ ਦੇ ਦਮ 'ਤੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਖ਼ਾਸ ਪਛਾਣ ਬਣਾਈ ਹੈ। ਅੱਜ ਸੋਨਮ ਬਾਜਵਾ ਦੇ ਦੁਨੀਆ ਭਰ 'ਚ ਲੱਖਾਂ ਚਾਹੁਣ ਵਾਲੇ ਹਨ। ਸੋਨਮ ਬਾਜਵਾ ਹਜ਼ਾਰਾਂ ਮੁੰਡਿਆਂ ਦਾ ਕਰੱਸ਼ ਯਾਨੀਕਿ ਪਿਆਰ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਸੋਨਮ ਬਾਜਵਾ ਦਾ ਕਰੱਸ਼ ਕੌਣ ਹੈ? ਕੋਈ ਅਜਿਹਾ ਸ਼ਖਸ ਹੈ, ਜਿਸ ਨੂੰ ਉਹ ਦਿਲੋਂ ਪਿਆਰ ਕਰਦੀ ਹੈ। ਸੋਨਮ ਬਾਜਵਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਹ ਹਮੇਸ਼ਾ ਤੋਂ ਹੀ ਪਾਕਿਸਤਾਨੀ ਅਦਾਕਾਰ ਫ਼ਵਾਦ ਖ਼ਾਨ ਨੂੰ ਪਸੰਦ ਕਰਦੀ ਰਹੀ ਹੈ। ਫ਼ਵਾਦ ਖ਼ਾਨ ਦੀ ਐਕਟਿੰਗ ਤੇ ਉਨ੍ਹਾਂ ਦੇ ਕਿਊਟ ਅੰਦਾਜ਼ ਨੇ ਸੋਨਮ ਬਾਜਵਾ ਦਾ ਦਿਲ ਜਿੱਤਿਆ ਹੈ। ਅੱਗੇ ਸੋਨਮ ਨੇ ਕਿਹਾ, ਜੇਕਰ ਫ਼ਵਾਦ ਖ਼ਾਨ ਦਾ ਵਿਆਹ ਨਾ ਹੋਇਆ ਹੁੰਦਾ ਤਾਂ ਉਹ ਉਸ ਨੂੰ ਜ਼ਰੂਰ ਡੇਟ ਕਰਦੀ। ਫ਼ਵਾਦ ਮੇਰਾ ਸਭ ਤੋਂ ਵੱਡਾ ਕਰੱਸ਼ ਹੈ। ਮੈਂ ਪਾਕਿਸਤਾਨੀ ਐਕਟਰ 'ਤੇ ਜਾਨ ਛਿੜਕਦੀ ਹਾਂ। 

ਇਹ ਖ਼ਬਰ ਵੀ ਪੜ੍ਹੋ - ਦੀਵਾਲੀ ਮੌਕੇ ਪਾਪਾਰਾਜ਼ੀ ’ਤੇ ਭੜਕੀ ਜਯਾ ਬੱਚਨ, ਵੀਡੀਓ ਹੋ ਰਹੀ ਵਾਇਰਲ

6. ਬਾਲੀਵੁੱਡ ਦੀਆਂ 2 ਵੱਡੀਆਂ ਫ਼ਿਲਮਾਂ ‘ਰਾਮ ਸੇਤੂ’ ਤੇ ‘ਥੈਂਕ ਗੌਡ’ ਕੱਲ ਯਾਨੀ 25 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈਆਂ। ਇਨ੍ਹਾਂ ਦੋਵਾਂ ਫ਼ਿਲਮਾਂ ਤੋਂ ਕਾਫੀ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਪਰ ਫ਼ਿਲਮ ਦੀ ਕਮਾਈ ਨਿਰਾਸ਼ ਕਰਨ ਵਾਲੀ ਹੈ। ਜਿਥੇ ਅਜੇ ਦੇਵਗਨ ਤੇ ਸਿਧਾਰਥ ਮਲਹੋਤਰਾ ਸਟਾਰਰ ਫ਼ਿਲਮ ‘ਥੈਂਕ ਗੌਡ’ ਨੇ ਪਹਿਲੇ ਦਿਨ ਸਿਰਫ 8.10 ਕਰੋੜ ਰੁਪਏ ਕਮਾਏ, ਉਥੇ ਅਕਸ਼ੇ ਕੁਮਾਰ ਦੀ ‘ਰਾਮ ਸੇਤੂ’ 15.25 ਕਰੋੜ ਰੁਪਏ ਕਮਾਉਣ ’ਚ ਸਫ਼ਲ ਰਹੀ। ‘ਰਾਮ ਸੇਤੂ’ ਦੀ ਕਮਾਈ ਭਾਵੇਂ ‘ਥੈਂਕ ਗੌਡ’ ਤੋਂ ਜ਼ਿਆਦਾ ਰਹੀ ਹੈ ਪਰ ਫਿਰ ਵੀ ਇਹ ਅਕਸ਼ੇ ਕੁਮਾਰ ਦੀ ਪਿਛਲੇ ਸਾਲ ਦੀਵਾਲੀ ਮੌਕੇ ਰਿਲੀਜ਼ ਹੋਈ ਫ਼ਿਲਮ ‘ਸੂਰਿਆਵੰਸ਼ੀ’ ਦੇ ਆਲੇ-ਦੁਆਲੇ ਵੀ ਨਹੀਂ ਹੈ।


sunita

Content Editor

Related News