ਖੂਬਸੂਰਤੀ ਪਾਉਣ ਲਈ ਜਾਣੋ ਕਿਸ ਹੱਦ ਤੱਕ ਗਈਆਂ ਇਹ ਮਸ਼ਹੂਰ ਅਭਿਨੇਤਰੀਆਂ
Wednesday, Mar 23, 2016 - 04:39 PM (IST)
ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਅੱਜ 29 ਸਾਲ ਦੀ ਹੋ ਗਈ ਹੈ। ਹਿਮਾਚਲ ਪ੍ਰਦੇਸ਼ ''ਚ ਜਨਮੀ ਕੰਗਣਾ ਰਨੌਤ ਦੀ ਡੈਬਿਊ ਫਿਲਮ ''ਗੈਂਗਸਟਰ'' (2006) ਅਤੇ ਹੁਣ ਦੀਆਂ ਤਸਵੀਰਾਂ ਨੂੰ ਧਿਆਨ ਨਾਲ ਦੇਖਣ ''ਤੇ ਉਨ੍ਹਾਂ ਦੇ ਚਿਹਰੇ ''ਚ ਕਾਫੀ ਫਰਕ ਦੇਖਣ ਨੂੰ ਮਿਲਿਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਆਪਣੀ ਫਿਲਮ ''ਲਾਈਫ ਇਨ ਅ ਮੈਟਰੋ'' ਦੇ ਰਿਲੀਜ਼ ਤੋਂ ਬਾਅਦ ਕੰਗਣਾ ਨੇ ਆਪਣੇ ਬੁੱਲ੍ਹਾਂ ਦੀ ਸਰਜਰੀ ਕਰਵਾਈ ਸੀ। ਇਸ ਕਾਰਨ ਉਨ੍ਹਾਂ ਦਾ ਲੁੱਕ ਕਾਫੀ ਬਦਲਿਆ ਹੈ। ਕੰਗਣਾ ਤੋਂ ਇਲਾਵਾ ਹੋਰ ਵੀ ਕਈ ਮਸ਼ਹੂਰ ਅਦਾਕਾਰਾ ਹਨ, ਜਿਨ੍ਹਾਂ ਦਾ ਨਾਂ ਪਲਾਸਟਿਕ ਸਰਜਰੀ ਨੂੰ ਲੈ ਕੇ ਚਰਚਾ ''ਚ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ''ਚ ਅਦਾਕਾਰਾ ਕੰਗਣਾ ਤੋਂ ਇਲਾਵਾ ਅਨੁਸ਼ਕਾ ਸ਼ਰਮਾ, ਐਸ਼ਵਰਿਆ ਰਾਏ, ਪ੍ਰਿਯੰਕਾ ਚੋਪੜਾ, ਕਰਿਸ਼ਮਾ ਕਪੂਰ, ਕਾਜੋਲ ਸ਼ਰੂਤੀ ਹਸਨ, ਸ਼੍ਰੀ ਦੇਵੀ, ਰੇਖਾ, ਹੇਮਾ ਮਾਲਿਨੀ, ਦੀਪਿਕਾ ਪਾਦੁਕੋਣ ਵਰਗੇ ਮਸ਼ਹੂਰ ਨਾਂ ਵੀ ਸ਼ਾਮਲ ਹਨ। ਇਨ੍ਹਾਂ ਵਿਚੋਂ ਆਦਾਕਾਰਾ ਕਾਜੋਲ, ਦੀਪਿਕਾ ਪਾਦੁਕੋਣ, ਰੇਖਾ ਅਤੇ ਹੇਮਾ ਮਾਲਿਨੀ ਨੇ ਸਕਿਨ ਲਾਈਟਨਿੰਗ ਟ੍ਰੀਟਮੈਂਟ ਕਰਵਾਇਆ ਹੈ ਜਦਕਿ
ਅਨੁਸ਼ਕਾ, ਐਸ਼ਵਰਿਆ, ਸ਼੍ਰੀ ਦੇਵੀ, ਪ੍ਰਿਯੰਕਾ ਚੋਪੜਾ, ਕਰਿਸ਼ਮਾ, ਸ਼ਰੂਤੀ ਹਾਸਨ ਨੇ ਬੁੱਲ੍ਹਾਂ ਦੀ ਅਤੇ ਨੱਕ ਦੀ ਸਰਜਰੀ ਕਰਵਾਈ ਹੈ।
