ਕੀ ਸੋਨਮ ਕਪੂਰ ਬਣਨ ਵਾਲੀ ਹੈ ਦੂਜੇ ਬੱਚੇ ਦੀ ਮਾਂ? 'ਬੇਬੀ ਬੰਪ' ਫਲਾਂਟ ਕਰਦਿਆਂ ਦੀਆਂ ਤਸਵੀਰਾਂ ਵਾਇਰਲ

06/29/2024 11:47:03 AM

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਘਰ ਮੁੜ ਤੋਂ ਖ਼ੁਸ਼ੀਆਂ ਆਉਣ ਵਾਲੀਆਂ ਹਨ। ਜੀ ਹਾਂ, ਇਹ ਅਸੀਂ ਨਹੀਂ ਸਗੋਂ ਸੋਨਮ ਕਪੂਰ ਵਲੋਂ ਸੋਸ਼ਲ ਮੀਡੀਆ ਫੇਸਬੁੱਕ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਆਖ ਰਹੀਆਂ ਹਨ।

PunjabKesari

ਦਰਅਸਲ, ਹਾਲ ਹੀ 'ਚ ਸੋਨਮ ਕਪੂਰ ਨੇ ਆਪਣੀ ਫੇਸਬੁੱਕ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚੋਂ ਇਕ ਤਸਵੀਰ 'ਚ ਉਹ ਆਪਣਾ 'ਬੇਬੀ  ਬੰਪ' ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਬਾਕੀ ਤਸਵੀਰਾਂ 'ਚ ਉਸ ਨੇ 'ਬੇਬੀ ਬੰਪ' ਨਜ਼ਰ ਨਹੀਂ ਆਉਣ ਦਿੱਤਾ। 

PunjabKesari

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਸੋਨਮ ਕਪੂਰ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਪਰ ਇਸ ਗੱਲ ਦੀ ਪੁਸ਼ਟੀ 'ਜਗਬਾਣੀ' ਅਦਾਰੇ ਵਲੋਂ ਨਹੀਂ ਕੀਤੀ ਜਾ ਰਹੀ। ਸੋਨਮ ਵਲੋਂ ਤਸਵੀਰਾਂ ਸ਼ੇਅਰ ਕਰਨ ਮਰਗੋਂ ਇਹ ਚਰਚਾ ਹੋ ਰਹੀ ਹੈ ਕਿ ਉਹ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਫ਼ਿਲਹਾਲ ਸੋਨਮ ਕਪੂਰ ਵਲੋਂ ਇਸ ਗੱਲ ਦੀ ਆਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।

PunjabKesari

ਦੱਸਣਯੋਗ ਹੈ ਕਿ ਸੋਨਮ ਕਪੂਰ ਵੀ ਡਿਲੀਵਰੀ ਤੋਂ ਬਾਅਦ ਵਧੇ ਹੋਏ ਵਜ਼ਨ ਤੋਂ ਬਹੁਤ ਪਰੇਸ਼ਾਨ ਸੀ। ਇੱਕ ਇੰਟਰਵਿਊ ਦੌਰਾਨ ਆਨਿਲ ਕਪੂਰ ਦੀ ਧੀ ਸੋਨਮ ਕਪੂਰ ਨੇ ਖੁਲਾਸਾ ਕੀਤਾ ਕਿ ਉਹ ਡਿਲੀਵਰੀ ਤੋਂ ਬਾਅਦ ਵਧੇ ਹੋਏ ਭਾਰ ਤੋਂ ਕਿੰਨਾ ਪਰੇਸ਼ਾਨ ਹੋਈ ਹੈ। 38 ਸਾਲ ਦੀ ਸੋਨਮ ਕਪੂਰ ਨੇ ਸਾਲ 2018 'ਚ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਵਿਆਹ ਕਰਵਾਇਆ ਸੀ।

PunjabKesari

ਵਿਆਹ ਦੇ 4 ਸਾਲਾਂ ਬਾਅਦ ਅਗਸਤ 2022 'ਚ ਦੋਵੇਂ ਪੁੱਤਰ ਦੇ ਮਾਤਾ-ਪਿਤਾ ਬਣੇ। ਇਨ੍ਹਾਂ ਨੇ ਆਪਣੇ ਲਾਡਲੇ ਦਾ ਨਾਮ ਵਾਯੂ ਰੱਖਿਆ ਹੈ। ਆਪਣੇ ਪੁੱਤਰ ਦੇ ਜਨਮ ਤੋਂ ਲਗਭਗ 2 ਸਾਲ ਬਾਅਦ ਸੋਨਮ ਨੇ ਦੱਸਿਆ ਹੈ ਕਿ ਕਿਵੇਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਡਿਲੀਵਰੀ ਤੋਂ ਬਾਅਦ 35 ਕਿਲੋ ਭਾਰ ਵਧਣ ਕਾਰਨ ਉਸ ਨੂੰ ਸਦਮਾ ਲੱਗਾ।


sunita

Content Editor

Related News