ਸ਼ਰਵਰੀ ਵਾਘ ਦੀਆਂ ਦੀਵਾਲੀ ਰਸਮਾਂ ਸ਼ੁਰੂ, ''ਪਹਿਲੀ ਪਹਾਟ'' ਦੀ ਕਰ ਰਹੀ ਹੈ ਉਡੀਕ
Sunday, Oct 23, 2022 - 03:49 PM (IST)
ਮੁੰਬਈ (ਬਿਊਰੋ) : ਸ਼ਰਵਰੀ ਵਾਘ ਦੀਵਾਲੀ 'ਤੇ ਇਸ ਨਾਲ ਆਉਣ ਵਾਲੀਆਂ ਸਾਰੀਆਂ ਰਵਾਇਤਾਂ ਨੂੰ ਪਿਆਰ ਕਰਦੀ ਹੈ। ਦੀਵੇ ਜਗਾਉਣ ਤੋਂ ਲੈ ਕੇ ਰੰਗੋਲੀਆਂ ਬਣਾਉਣ ਤੱਕ, ਭਾਰਤੀ ਪਹਿਰਾਵੇ ਪਹਿਨਣ ਤੋਂ ਲੈ ਕੇ ਦੋਸਤਾਂ ਤੇ ਪਰਿਵਾਰ ਨੂੰ ਮਿਲਣ ਤੱਕ, ਉਹ ਤਿਉਹਾਰ ਦੇ ਸਾਰੇ ਪਹਿਲੂਆਂ ਦਾ ਪੂਰਾ ਆਨੰਦ ਲੈਂਦੀ ਹੈ।
ਹਾਲਾਂਕਿ, ਦੀਵਾਲੀ ਦੀ ਇਕ ਰਸਮ ਜਿਸ ਦੀ ਉਹ ਉਡੀਕ ਕਰਦੀ ਹੈ ਉਹ ਹੈ 'ਪਹਿਲੀ ਪਹਾਟ', ਜੋ ਕਿ ਇਕ ਮਹਾਰਾਸ਼ਟਰੀ ਰਸਮ ਹੈ, ਜਿੱਥੇ ਸਾਰਾ ਪਰਿਵਾਰ ਸੂਰਜ ਚੜ੍ਹਨ ਤੋਂ ਪਹਿਲਾਂ ਦਿਨ ਦਾ ਆਪਣਾ ਪਹਿਲਾ ਭੋਜਨ ਕਰਨ ਲਈ ਇਕੱਠੇ ਬੈਠਦਾ ਹੈ।
ਸ਼ਰਵਰੀ ਕਹਿੰਦੀ ਹੈ ਕਿ ''ਮੈਨੂੰ ਦੀਵਾਲੀ 'ਤੇ 'ਪਹਿਲੀ ਪਹਾਟ' ਦੀ ਰਸਮ ਬਹੁਤ ਪਸੰਦ ਹੈ, ਜਿਸ 'ਚ ਇਕ ਪਰਿਵਾਰ ਦੇ ਤੌਰ 'ਤੇ ਅਸੀਂ ਸਾਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦੇ ਹਾਂ, ਆਪਣੀ ਚਮੜੀ ਲਈ ਸਕਰਬ ਦੇ ਰੂਪ 'ਚ ਉਬਟਨ (ਜੋ ਕਿ ਅਸਲ 'ਚ ਮੁਲਤਾਨੀ ਮਿੱਟੀ ਹੈ) ਨੂੰ ਵਰਤਦੇ ਹਾਂ, ਨਵੇਂ ਭਾਰਤੀ ਕੱਪੜੇ ਪਹਿਨ ਕੇ ਤਿਆਰ ਹੋ ਜਾਂਦੇ ਹਾਂ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।