ਦਿੱਲੀ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਹੁਣ ਜੂਹੀ ਚਾਵਲਾ ਨੇ ਦਿੱਤੇ ਸਬੂਤ, ਦੱਸਿਆ ਕਿੰਨੀ ਖ਼ਤਰਨਾਕ ਹੈ 5G ਰੇਡੀਏਸ਼ਨ

Tuesday, Aug 10, 2021 - 10:49 AM (IST)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਕੁਝ ਸਮਾਂ ਪਹਿਲਾਂ 5 ਜੀ ਵਾਇਰਲੈਸ ਨੈੱਟਵਰਕ ਤਕਨਾਲੋਜੀ ਦੇ ਵਿਰੁੱਧ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਇਸ ਦੁਆਰਾ ਨਿਕਲਣ ਵਾਲੀ ਰੇਡੀਏਸ਼ਨ ਦਾ ਜਾਨਵਰਾਂ, ਪੌਦਿਆਂ ਅਤੇ ਲੋਕਾਂ 'ਤੇ ਕੀ ਪ੍ਰਭਾਵ ਪਵੇਗਾ, ਇਸ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ। ਜੂਹੀ ਦੀ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਫਟਕਾਰ ਲਗਾਈ ਅਤੇ ਖਾਰਜ ਕਰ ਦਿੱਤਾ ਅਤੇ ਅਦਾਕਾਰਾ ਨੂੰ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਇਸ ਤੋਂ ਬਾਅਦ ਅਦਾਕਾਰਾ ਨੇ ਕੁਝ ਦਿਨ ਪਹਿਲਾਂ ਆਪਣੀ ਪਟੀਸ਼ਨ ਵਾਪਸ ਲੈ ਲਈ ਸੀ। ਹਾਲਾਂਕਿ ਜੂਹੀ ਹੁਣ ਤਕ ਇਸ ਪੂਰੇ ਮਾਮਲੇ 'ਤੇ ਚੁੱਪ ਰਹੀ ਪਰ ਹੁਣ ਉਸ ਨੇ ਚੁੱਪੀ ਤੋੜੀ ਹੈ।
ਜੂਹੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੇ ਸਬੂਤਾਂ ਦੇ ਨਾਲ ਦੱਸਿਆ ਹੈ ਕਿ ਉਸ ਨੇ 5 ਜੀ ਵਾਇਰਲੈਸ ਨੈੱਟਵਰਕ ਤਕਨਾਲੋਜੀ ਦੇ ਵਿਰੁੱਧ ਪਟੀਸ਼ਨ ਕਿਉਂ ਦਾਇਰ ਕੀਤੀ ਸੀ। ਅਦਾਕਾਰਾ ਨੇ ਇਹ ਵੀ ਕਿਹਾ ਕਿ ਸਾਨੂੰ ਸਿਰਫ਼ ਇਹ ਦੱਸਣ ਲਈ ਸਰਕਾਰ ਤੋਂ ਇਕ ਸਰਟੀਫਿਕੇਟ ਦੀ ਲੋੜ ਸੀ ਕਿ ਇਹ ਤਕਨੀਕ ਲੋਕਾਂ, ਬੱਚਿਆਂ, ਬੁੱਢਿਆਂ, ਪੰਛੀਆਂ ਨੂੰ ਨੁਕਸਾਨ ਨਹੀਂ ਪਹੁੰਚਾਏਗੀ। ਅਦਾਕਾਰਾ ਨੇ ਕਿਹਾ, ''2019 ਵਿਚ, ਅਸੀਂ ਆਰਟੀਆਈ (ਸੂਚਨਾ ਦਾ ਅਧਿਕਾਰ) ਦੇ ਤਹਿਤ ਕੁਝ ਪੱਤਰ ਭੇਜੇ ਸਨ। ਅਸੀਂ ਆਪਣੇ ਪੱਤਰ ਵਿਚ ਜਵਾਬ ਮੰਗਿਆ ਸੀ ਕਿ ਇਨ੍ਹਾਂ ਨੈੱਟਵਰਕਾਂ ਤੋਂ ਨਿਕਲਣ ਵਾਲੀ ਰੇਡੀਏਸ਼ਨ ਦਾ ਕੀ ਪ੍ਰਭਾਵ ਹੁੰਦਾ ਹੈ, ਜਿਸ ਤੋਂ ਬਾਅਦ ਸਾਨੂੰ ਆਈ. ਸੀ. ਐੱਮ. ਆਰ. (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਤੋਂ ਜਵਾਬ ਮਿਲਿਆ। ਫਿਰ ਅਸੀਂ ਐੱਸ. ਈ. ਆਰ. ਬੀ. (ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ) ਵਿਚ ਉਹੀ ਪ੍ਰਸ਼ਨ ਪੁੱਛਿਆ ਅਤੇ ਸਾਨੂੰ ਉੱਥੋਂ ਵੀ ਜਵਾਬ ਮਿਲਿਆ। ਸਾਡੇ ਕੋਲ ਦਿੱਲੀ ਵਿਚ ਉਠਾਏ ਗਏ ਪ੍ਰਸ਼ਨਾਂ ਦੇ ਉੱਤਰ ਸਨ।''

PunjabKesari

ਇਹ ਖ਼ਬਰ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਦੀ ਮੌਤ ਨਾਲ ਸਦਮੇ 'ਚ ਮਨਕੀਰਤ ਔਲਖ, ਤਸਵੀਰਾਂ ਸਾਂਝੀਆਂ ਕਰ ਆਖੀ ਇਹ ਗੱਲ

''ਸਾਲ 2010 ਵਿਚ ਇਕ ਦਿਨ ਜਦੋਂ ਅਸੀਂ ਆਪਣੀ ਬਾਲਕੋਨੀ ਵਿਚ ਖੜ੍ਹੇ ਸੀ, ਅਸੀਂ ਦੇਖਿਆ ਕਿ ਸਾਡੇ ਘਰ ਦੇ ਸਾਹਮਣੇ ਲਗਪਗ 14 ਟਾਵਰ ਹਨ, ਉਸ ਸਮੇਂ ਅਸੀਂ ਉਨ੍ਹਾਂ ਬਾਰੇ ਜਾਣੂ ਸੀ। ਫਿਰ ਇਕ ਦਿਨ ਅਸੀਂ ਇਕ ਰਸਾਲੇ ਵਿਚ ਰੇਡੀਏਸ਼ਨ ਬਾਰੇ ਇਕ ਅਧਿਐਨ ਵੇਖਿਆ। ਇਹ ਪੜ੍ਹਨ ਤੋਂ ਬਾਅਦ ਮੈਂ ਥੋੜਾ ਡਰ ਗਈ। ਇਸਦੇ  ਬਾਅਦ ਮੈਂ ਇਸ ਬਾਰੇ ਹੈਦਰਾਬਾਦ ਦੀ ਇਕ ਏਜੰਸੀ ਨਾਲ ਸੰਪਰਕ ਕੀਤਾ। ਉਸਨੇ ਮੀਟਰ ਨਾਲ ਮੇਰੇ ਘਰ ਦੇ ਉੱਚੇ ਮੀਨਾਰ ਤੋਂ ਆਉਣ ਵਾਲੇ ਰੇਡੀਏਸ਼ਨ ਦੀ ਜਾਂਚ ਕੀਤੀ। ਉਸ ਨੇ ਮੈਨੂੰ ਇਸ ਬਾਰੇ ਇਕ ਰਿਪੋਰਟ ਵੀ ਭੇਜੀ ਜਿਸ ਵਿਚ ਸਪੱਸ਼ਟ ਲਿਖਿਆ ਗਿਆ ਸੀ ਕਿ ਇਹ ਰੇਡੀਏਸ਼ਨ ਬਹੁਤ ਹਾਨੀਕਾਰਕ ਹੈ। ਇਹ ਕਿਸੇ ਵਿਅਕਤੀ ਦੀ ਸੋਨੀ ਦੀ ਸਮਰੱਥਾ, ਯਾਦਦਾਸ਼ਤ, ਸਿਰ ਦਰਦ ਵਰਗੀਆਂ ਚੀਜ਼ਾਂ 'ਤੇ ਪ੍ਰਭਾਵ ਪਾ ਸਕਦੀ ਹੈ।''

 
 
 
 
 
 
 
 
 
 
 
 
 
 
 
 

A post shared by Juhi Chawla (@iamjuhichawla)

ਇਹ ਖ਼ਬਰ ਵੀ ਪੜ੍ਹੋ : Gold Medal ਜਿੱਤਣ ਤੋਂ ਬਾਅਦ Neeraj Chopra ਦੀ ਇੱਛਾ, ਇਨ੍ਹਾਂ 'ਚੋਂ ਕਿਸੇ ਇਕ ਅਦਾਕਾਰ ਨੂੰ ਦੇਖਣਾ ਚਾਹੁੰਦੈ ਬਾਓਪਿਕ 'ਚ

ਇਸ ਤੋਂ ਬਾਅਦ ਮੈਂ ਕੁਝ ਜਾਣਕਾਰ ਲੋਕਾਂ ਨੂੰ ਮਿਲੀ ਅਤੇ ਆਪਣੇ ਗੁਆਂਢੀਆਂ ਦੀ ਮਦਦ ਨਾਲ ਮੈਂ ਸਿੱਧਾ ਪ੍ਰਸ਼ਨ ਪੁੱਛਦੇ ਹੋਏ ਇਕ ਆਰ. ਟੀ. ਆਈ. ਦਾਖ਼ਲ ਕੀਤੀ। ਫਿਰ ਅਸੀਂ ਇਸ ਦੇ ਲਈ ਦਿੱਲੀ ਗਏ ਅਤੇ ਸੰਸਦੀ ਸਥਾਈ ਕਮੇਟੀ ਦੇ ਚੇਅਰਪਰਸਨ ਸ਼੍ਰੀ ਰਾਓ ਇੰਦਰਜੀਤ ਸਿੰਘ ਜੀ ਨੂੰ ਮਿਲੇ ਅਤੇ ਇਸ ਬਾਰੇ ਵਿਸਥਾਰ ਵਿਚ ਗੱਲ ਕੀਤੀ। ਫਿਰ ਅਸੀਂ ਬੰਬੇ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਦਾਇਰ ਕੀਤੀ, ਤਰੀਕ ਤੇ ਤਰੀਕ ਮਿਲਦੀ ਰਹੀ ਪਰ ਕਈ ਸਾਲਾਂ ਤੋਂ ਕੁਝ ਨਹੀਂ ਹੋਇਆ। 2019 ਵਿਚ, ਤੰਗ ਆ ਕੇ ਅਸੀਂ ਫਿਰ ਆਰਟੀਆਈ ਵਿਚ ਪੱਤਰ ਲਿਖੇ ਅਤੇ ਇਹ ਸਭ ਪੁੱਛਿਆ। 2020 ਵਿਚ 5 ਜੀ ਦੀਆਂ ਖ਼ਬਰਾਂ ਹੋਰ ਆਉਣ ਲੱਗੀਆਂ। ਜੇ ਤੁਸੀਂ ਮੇਰੇ 'ਤੇ ਵਿਸ਼ਵਾਸ ਨਹੀਂ ਕਰਦੇ ਤਾਂ ਦੂਰਸੰਚਾਰ ਵਿਭਾਗ ਵਿਚ ਆਪਣੇ ਦੋਸਤਾਂ ਨੂੰ ਪੁੱਛੋ ਕਿ 5 ਜੀ ਕਿੰਨੀ ਖ਼ਤਰਨਾਕ ਹੈ। ਇਸ ਵਿਚ ਰੇਡੀਏਸ਼ਨ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾਣਗੀਆਂ। ਦੁਨੀਆ ਦਾ ਕੋਈ ਵੀ ਕੋਨਾ ਅਜਿਹਾ ਨਹੀਂ ਹੋਵੇਗਾ ਜਿੱਥੇ ਇਹ ਰੇਡੀਏਸ਼ਨ ਨਾ ਪਹੁੰਚੇ। ਜੇ ਅਸੀਂ ਲੋਕਾਂ ਦੀ ਸੁਰੱਖਿਆ ਲਈ ਇਸ ਵਿਰੁੱਧ ਆਵਾਜ਼ ਉਠਾਈ ਤਾਂ ਕੀ ਅਸੀਂ ਗਲ਼ਤ ਕੀਤਾ?

ਇਹ ਖ਼ਬਰ ਵੀ ਪੜ੍ਹੋ : ਜਦੋਂ ਕਮਰੇ 'ਚ ਲਟਕਦੀ ਮਿਲੀ ਸੀ Pratyusha Banerjee ਦੀ ਲਾਸ਼, ਮੌਤ ਦਾ ਕਾਰਨ ਅੱਜ ਵੀ ਬਣਿਆ ਹੈ ਰਾਜ਼

ਨੋਟ - ਜੂਹੀ ਚਾਵਲਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News