ਹੁਣ ਜੈਕਲੀਨ ਫਰਨਾਂਡੀਜ਼ ਨੇ ਖੋਲ੍ਹੀ ਠੱਗ ਸੁਕੇਸ਼ ਚੰਦਰਸ਼ੇਖਰ ਦੀ ਪੋਲ, ਸਾਹਮਣੇ ਆਏ ਹੈਰਾਨ ਕਰਨ ਵਾਲੇ ਰਾਜ਼

Thursday, Jan 19, 2023 - 12:36 PM (IST)

ਹੁਣ ਜੈਕਲੀਨ ਫਰਨਾਂਡੀਜ਼ ਨੇ ਖੋਲ੍ਹੀ ਠੱਗ ਸੁਕੇਸ਼ ਚੰਦਰਸ਼ੇਖਰ ਦੀ ਪੋਲ, ਸਾਹਮਣੇ ਆਏ ਹੈਰਾਨ ਕਰਨ ਵਾਲੇ ਰਾਜ਼

ਨਵੀਂ ਦਿੱਲੀ  (ਬਿਊਰੋ) : ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਅਦਾਕਾਰਾ ਲਗਾਤਾਰ ਕੋਰਟ ਦੇ ਚੱਕਰ ਕੱਟ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਠੱਗ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ ਆਪਣਾ ਬਿਆਨ ਦਰਜ ਕਰਵਾਇਆ ਹੈ। ਇਸ ਦੌਰਾਨ ਉਸ ਨੇ ਸੁਕੇਸ਼ ਬਾਰੇ ਕਈ ਵੱਡੇ ਖੁਲਾਸੇ ਵੀ ਕੀਤੇ।

ਜੈਕਲੀਨ ਨੇ ਖੋਲ੍ਹੇ ਠੱਗ ਸੁਕੇਸ਼ ਚੰਦਰਸ਼ੇਖਰ ਰਾਜ਼
ਖ਼ਬਰਾਂ ਮੁਤਾਬਕ, ਜੈਕਲੀਨ ਨੇ ਪਟਿਆਲਾ ਕੋਰਟ 'ਚ ਠੱਗ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ ਬਿਆਨ ਦਿੱਤਾ ਹੈ। ਅਜਿਹੇ 'ਚ ਉਨ੍ਹਾਂ ਕਿਹਾ ਕਿ ਸੁਕੇਸ਼ ਨੇ ਉਨ੍ਹਾਂ ਦਾ ਕਰੀਅਰ ਬਰਬਾਦ ਕੀਤਾ ਹੈ ਅਤੇ ਮੇਰੀਆਂ ਭਾਵਨਾਵਾਂ ਨਾਲ ਵੀ ਖਿਲਵਾੜ ਕੀਤਾ ਹੈ। ਉਸ ਨੇ ਅੱਗੇ ਕਿਹਾ ਹੈ ਕਿ ਉਸ ਨੂੰ ਸੁਕੇਸ਼ ਦਾ ਅਸਲੀ ਨਾਂ ਵੀ ਨਹੀਂ ਪਤਾ ਸੀ। ਜੈਕਲੀਨ ਨੇ ਕਿਹਾ ਹੈ ਕਿ ਉਹ ਸੁਕੇਸ਼ ਚੰਦਰਸ਼ੇਖਰ ਦੇ ਸਰਕਾਰੀ ਅਧਿਕਾਰੀ ਹੋਣ ਬਾਰੇ ਜਾਣਦੀ ਸੀ। ਇਸ ਤੋਂ ਇਲਾਵਾ ਸੁਕੇਸ਼ ਨੇ ਖ਼ੁਦ ਨੂੰ 'ਸਨ ਟੀਵੀ' ਦਾ ਮਾਲਕ ਅਤੇ ਜੇ ਜੈਲਲਿਤਾ ਨੂੰ ਆਪਣੀ ਮਾਸੀ ਦੱਸਿਆ ਸੀ। 

ਇਹ ਖ਼ਬਰ ਵੀ ਪੜ੍ਹੋ : 19 ਜਨਵਰੀ ਨੂੰ ਡਿਪਟੀ ਵੋਹਰਾ ਦਾ ਭੋਗ ਤੇ ਅੰਤਿਮ ਅਰਦਾਸ, ਰਣਜੀਤ ਬਾਵਾ ਨੇ ਦਿੱਤੀ ਜਾਣਕਾਰੀ

ਸੁਕੇਸ਼ ਨੇ ਮੈਨੂੰ ਕਿਹਾ ਸੀ ਕਿ ਉਹ ਮੇਰਾ ਬਹੁਤ ਵੱਡਾ ਫੈਨ ਹੈ ਅਤੇ ਮੇਰੇ ਨਾਲ ਦੱਖਣ ਭਾਰਤੀ ਫ਼ਿਲਮਾਂ 'ਚ ਕੰਮ ਕਰਨਾ ਚਾਹੁੰਦਾ ਹੈ। ਸੁਕੇਸ਼ ਮੈਨੂੰ ਦਿਨ 'ਚ ਘੱਟੋ-ਘੱਟ ਤਿੰਨ ਤੋਂ ਚਾਰ ਵਾਰ ਫੋਨ ਅਤੇ ਵੀਡੀਓ ਕਾਲ ਕਰਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਜੇਲ੍ਹ ਤੋਂ ਗੱਲ ਕਰਦਾ ਹੈ। ਉਹ ਕਿਸੇ ਨੁੱਕਰ ਤੋਂ ਫੋਨ ਕਰਦਾ ਸੀ। ਬੈਕਗ੍ਰਾਊਂਡ 'ਚ ਸੋਫਾ ਅਤੇ ਪਰਦਾ ਵੀ ਦਿਖਾਈ ਦੇ ਰਿਹਾ ਸੀ।

2021 'ਚ ਕੀਤੀ ਗਈ ਸੀ ਆਖ਼ਰੀ ਕਾਲ
ਜੈਕਲੀਨ ਨੇ ਦਾਅਵਾ ਕੀਤਾ ਕਿ ਉਸ ਨੇ ਸੁਕੇਸ਼ ਨਾਲ ਆਖਰੀ ਵਾਰ 8 ਅਗਸਤ, 2021 ਨੂੰ ਕਾਲ 'ਤੇ ਗੱਲ ਕੀਤੀ ਸੀ। ਉਸ ਦਿਨ ਤੋਂ ਬਾਅਦ ਉਸ ਨੇ ਉਸ ਨਾਲ ਸੰਪਰਕ ਨਹੀਂ ਕੀਤਾ। ਜੈਕਲੀਨ ਨੇ ਕਿਹਾ, 'ਮੈਨੂੰ ਬਾਅਦ 'ਚ ਪਤਾ ਲੱਗਾ ਕਿ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਅਤੇ ਕਾਨੂੰਨ ਮੰਤਰਾਲੇ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਵਜੋਂ ਕੰਮ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਆਖ਼ਿਰ ਕਿਉਂ ਗੁੱਗੂ ਗਿੱਲ ਨੂੰ 'ਬਾਜ਼ੀਗਰ ਸਮਾਜ' ਤੋਂ ਮੰਗਣੀ ਪਈ ਮੁਆਫ਼ੀ, ਜਾਣੋ ਪੂਰਾ ਮਾਮਲਾ

ਪ੍ਰਾਈਵੇਟ ਜੈੱਟ 'ਚ ਕਰਵਾਈ ਸੀ ਯਾਤਰਾ
ਜੈਕਲੀਨ ਨੇ ਅੱਗੇ ਦੱਸਿਆ ਕਿ ਜਦੋਂ ਉਸ ਨੇ ਕੇਰਲ ਜਾਣਾ ਸੀ ਤਾਂ ਸੁਕੇਸ਼ ਨੇ ਉਸ ਨੂੰ ਆਪਣਾ ਪ੍ਰਾਈਵੇਟ ਜੈੱਟ ਵਰਤਣ ਲਈ ਕਿਹਾ। ਉਸ ਨੇ ਕੇਰਲ 'ਚ ਉਨ੍ਹਾਂ ਲਈ ਹੈਲੀਕਾਪਟਰ ਦੀ ਸਵਾਰੀ ਦਾ ਵੀ ਪ੍ਰਬੰਧ ਕੀਤਾ। ਉਸਨੇ ਕਿਹਾ, "ਦੋ ਮੌਕਿਆਂ 'ਤੇ ਜਦੋਂ ਮੈਂ ਉਸ ਨੂੰ ਚੇਨਈ 'ਚ ਮਿਲੀ, ਮੈਂ ਉਸ ਦੇ ਨਿੱਜੀ ਜੈੱਟ 'ਚ ਯਾਤਰਾ ਕੀਤੀ ਸੀ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News