''ਲੋਹੇ ਦੀ ਰਾਡ ਨਾਲ ਕੁੱਟਿਆ...!'', ਬੇਜ਼ੁਬਾਨ ''ਤੇ ਹੋਏ ਜ਼ੁਲਮ ਨੂੰ ਦੇਖ ਫੁੱਟ-ਫੁੱਟ ਰੋਈ ਬਾਲੀਵੁੱਡ ਅਦਾਕਾਰਾ
Tuesday, Jun 09, 2026 - 04:55 PM (IST)
ਐਂਟਰਟੇਂਮੈਂਟ ਡੈਸਕ : ਆਪਣੀ ਸੁਸਾਇਟੀ 'ਚ ਇੱਕ ਬੇਜ਼ੁਬਾਨ ਕੁੱਤੇ ਨਾਲ ਹੋਈ ਦਰਿੰਦਗੀ ਨੂੰ ਦੇਖ ਕੇ 'ਜਾਨੇ ਤੂ ਯਾ ਜਾਣੇ ਨਾ' ਫੇਮ ਬਾਲੀਵੁੱਡ ਅਦਾਕਾਰਾ ਮੰਜਰੀ ਫਡਨਿਸ ਭਾਵੁਕ ਹੋ ਗਈ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਰੋਂਦੇ ਹੋਏ ਆਪਣੀ ਸੁਸਾਇਟੀ ਦੇ ਕਮਿਊਨਿਟੀ ਡਾਗ 'ਮਿਕੀ' ਦੀ ਬੇਰਹਿਮੀ ਨਾਲ ਹੋਈ ਹੱਤਿਆ ਦਾ ਖੁਲਾਸਾ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਅਦਾਕਾਰਾ ਨੇ ਦੱਸਿਆ ਕਿ ਮਿਕੀ ਨਾਮ ਦਾ ਇਹ ਕੁੱਤਾ ਸਾਲ 2019-20 ਤੋਂ ਉਨ੍ਹਾਂ ਦੀ ਸੁਸਾਇਟੀ ਵਿੱਚ ਰਹਿ ਰਿਹਾ ਸੀ। ਉਹ ਇੱਕ ਪਾਲਤੂ ਕੁੱਤਾ ਸੀ, ਜਿਸ ਨੂੰ ਉਸ ਦੇ ਪਰਿਵਾਰ ਨੇ ਛੱਡ ਦਿੱਤਾ ਸੀ। ਇਸ ਤੋਂ ਬਾਅਦ ਸੁਸਾਇਟੀ ਦੇ ਲੋਕ ਹੀ ਉਸ ਦਾ ਖਿਆਲ ਰੱਖਦੇ ਸਨ। ਪਿਛਲੇ ਕੁਝ ਦਿਨਾਂ ਤੋਂ ਮਿਕੀ ਗਾਇਬ ਸੀ ਤੇ ਸੁਸਾਇਟੀ ਦੇ ਲੋਕ ਉਸ ਦੀ ਭਾਲ ਕਰ ਰਹੇ ਸਨ।
ਅਦਾਕਾਰਾ ਨੇ ਦੱਸਿਆ ਕਿ ਮਿਕੀ ਬੇਸਮੈਂਟ ਦੇ ਕੋਲ ਮਿਲਿਆ ਸੀ, ਜਿੱਥੇ ਕੁਝ ਲੋਕਾਂ ਨੇ ਉਸ ਦੇ ਸਿਰ 'ਤੇ ਡੰਡਿਆਂ ਜਾਂ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ। ਹਮਲਾਵਰਾਂ ਨੇ ਉਸ ਨੂੰ ਘਸੀਟ ਕੇ ਬੀ1 ਅਤੇ ਲਾਬੀ ਦੇ ਵਿਚਕਾਰ ਪੌੜੀਆਂ ਵਾਲੀ ਜਗ੍ਹਾ 'ਤੇ ਲਿਆਂਦਾ ਅਤੇ ਇੰਨਾ ਕੁੱਟਿਆ ਕਿ ਉਸ ਦੇ ਮੂੰਹ ਵਿੱਚੋਂ ਖੂਨ ਨਿਕਲਣ ਲੱਗ ਪਿਆ। ਡਰ ਤੇ ਦਰਦ ਕਾਰਨ ਉਸ ਦੀ ਹਾਲਤ ਇੰਨੀ ਖਰਾਬ ਹੋ ਗਈ। ਇਸ ਤੋਂ ਬਾਅਦ ਹਮਲਾਵਰਾਂ ਨੇ ਉਸ ਨੂੰ ਇੱਕ ਬੋਰੀ ਵਿੱਚ ਬੰਦ ਕਰਕੇ ਪਿੱਛੇ ਇੱਕ ਖਾਲੀ ਥਾਂ 'ਤੇ ਸੁੱਟ ਦਿੱਤਾ। ਮੰਜਰੀ ਨੇ ਦੱਸਿਆ ਕਿ ਮਿਕੀ ਦੀ ਹੁਣ ਮੌਤ ਹੋ ਚੁੱਕੀ ਹੈ। ਇਸ ਸਬੰਧੀ ਮੰਜਰੀ ਫਡਨਿਸ ਨੇ ਇਸ ਘਟਨਾ 'ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੇ ਅਪਰਾਧਿਕ ਮਾਨਸਿਕਤਾ ਵਾਲੇ ਲੋਕ ਸਮਾਜ ਲਈ ਖ਼ਤਰਾ ਹਨ। ਉਨ੍ਹਾਂ ਨੇ ਜਾਨਵਰਾਂ ਵਿਰੁੱਧ ਹੁੰਦੀ ਕਰੂਰਤਾ ਨੂੰ ਰੋਕਣ ਲਈ ਸਖ਼ਤ ਕਾਨੂੰਨਾਂ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
