ਬੱਚਿਆਂ ਨੂੰ ਲੰਡਨ ''ਚ ਛੱਡ ਇਕੱਲੀ ਭਾਰਤ ਪਹੁੰਚੀ ਅਨੁਸ਼ਕਾ ਸ਼ਰਮਾ

Wednesday, Sep 04, 2024 - 02:11 PM (IST)

ਨਵੀਂ ਦਿੱਲੀ : ਕਈ ਮਹੀਨਿਆਂ ਬਾਅਦ ਆਖ਼ਰਕਾਰ ਅਨੁਸ਼ਕਾ ਸ਼ਰਮਾ ਮੁੰਬਈ ਵਾਪਸ ਆਈ ਹੈ। ਲੰਬੇ ਸਮੇਂ ਤੋਂ ਇਹ ਅਫਵਾਹ ਚੱਲ ਰਹੀ ਸੀ ਕਿ ਅਕਾਏ ਦੇ ਜਨਮ ਤੋਂ ਬਾਅਦ ਅਨੁਸ਼ਕਾ ਅਤੇ ਵਿਰਾਟ ਹਮੇਸ਼ਾ ਲਈ ਲੰਡਨ ਸ਼ਿਫਟ ਹੋ ਸਕਦੇ ਹਨ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਮੀਡੀਆ ਦੇ ਧਿਆਨ ਤੋਂ ਦੂਰ ਅਦਾਕਾਰ ਨੇ ਉੱਥੇ ਆਪਣਾ ਦੂਜਾ ਘਰ ਵਸਾ ਲਿਆ ਹੈ।

ਕੈਮਰੇ 'ਚ ਕੈਦ ਹੋਈ ਅਨੁਸ਼ਕਾ
ਅਦਾਕਾਰਾ ਨੂੰ ਅੱਜ ਸਵੇਰੇ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਆਪਣੇ ਜਨਮ ਤੋਂ ਬਾਅਦ ਅਕਾਏ ਦੀ ਇਹ ਪਹਿਲੀ ਜਨਤਕ ਦਿੱਖ ਹੈ। ਇਸ ਦੌਰਾਨ ਅਨੁਸ਼ਕਾ ਪੂਰੀ ਤਰ੍ਹਾਂ ਬਲੈਕ ਆਊਟਫਿਟ 'ਚ ਨਜ਼ਰ ਆਈ। ਇਸ ਦੌਰਾਨ ਏਅਰਪੋਰਟ ਤੋਂ ਬਾਹਰ ਨਿਕਲਦੇ ਸਮੇਂ ਪਾਪਰਾਜ਼ੀ ਨੇ ਉਸ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ।

ਮੁਸਕਰਾਉਂਦੇ ਹੋਏ ਦਿੱਤਾ ਪੋਜ਼
ਅਨੁਸ਼ਕਾ ਨੇ ਪੈਪਸ ਲਈ ਮੁਸਕਰਾ ਕੇ ਪੋਜ਼ ਦਿੱਤੇ। ਲੰਬੇ ਸਮੇਂ ਬਾਅਦ ਉਸ ਨੂੰ ਮੁੰਬਈ 'ਚ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਬੱਚੇ ਵਾਮਿਕਾ ਅਤੇ ਅਕਾਏ ਉਸ ਨਾਲ ਨਜ਼ਰ ਨਹੀਂ ਆਏ। ਵਿਰਾਟ ਨੂੰ ਵੀ ਅਨੁਸ਼ਕਾ ਨਾਲ ਨਹੀਂ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅਨੁਸ਼ਕਾ ਕਿਸੇ ਸ਼ੂਟ ਜਾਂ ਈਵੈਂਟ ਲਈ ਮੁੰਬਈ ਆਈ ਹੋਈ ਹੈ। ਹਾਲਾਂਕਿ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਜੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਸ਼ਰਮਾ ਦੀ 'ਚੱਕਦਾ ਐਕਸਪ੍ਰੈਸ' ਲੰਬੇ ਸਮੇਂ ਤੋਂ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ। ਇਹ ਕ੍ਰਿਕਟਰ ਝੂਲਣ ਗੋਸਵਾਮੀ ਦੇ ਜੀਵਨ 'ਤੇ ਆਧਾਰਿਤ ਬਾਇਓਪਿਕ ਹੈ। ਇਸ ਫ਼ਿਲਮ ਨਾਲ ਅਨੁਸ਼ਕਾ ਸ਼ਰਮਾ 6 ਸਾਲ ਬਾਅਦ ਫਿਲਮਾਂ 'ਚ ਵਾਪਸੀ ਕਰੇਗੀ। ਉਹ ਆਖਰੀ ਵਾਰ ਸ਼ਾਹਰੁਖ ਖ਼ਾਨ ਅਤੇ ਕੈਟਰੀਨਾ ਕੈਫ ਨਾਲ 'ਜ਼ੀਰੋ' 'ਚ ਨਜ਼ਰ ਆਈ ਸੀ। ਇਹ ਸਪੋਰਟਸ ਡਰਾਮਾ ਨੈੱਟਫਲਿਕਸ 'ਤੇ ਰਿਲੀਜ਼ ਕੀਤਾ ਜਾਵੇਗੀ। ਹਾਲਾਂਕਿ ਇਸ ਦੀ ਰਿਲੀਜ਼ ਡੇਟ ਅਜੇ ਤੈਅ ਨਹੀਂ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News