ਦੀਵਾਲੀ ਪਾਰਟੀ ਦੌਰਾਨ ਅਨੁਸ਼ਕਾ ਸ਼ਰਮਾ ਦਾ ਮੁੜ ਦਿਸਿਆ 'ਬੇਬੀ ਬੰਪ', ਲੋਕਾਂ ਨੂੰ ਵੇਖ ਚੁੰਨੀ ਨਾਲ ਢਕਿਆ ਢਿੱਡ

Monday, Nov 13, 2023 - 11:48 AM (IST)

ਦੀਵਾਲੀ ਪਾਰਟੀ ਦੌਰਾਨ ਅਨੁਸ਼ਕਾ ਸ਼ਰਮਾ ਦਾ ਮੁੜ ਦਿਸਿਆ 'ਬੇਬੀ ਬੰਪ', ਲੋਕਾਂ ਨੂੰ ਵੇਖ ਚੁੰਨੀ ਨਾਲ ਢਕਿਆ ਢਿੱਡ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾ ਅਨੁਸ਼ਕਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਆ ਰਹੀਆਂ ਖ਼ਬਰਾਂ ਨੂੰ ਮਹਿਜ਼ ਅਫਵਾਹ ਦੱਸਿਆ ਜਾ ਰਿਹਾ ਸੀ ਪਰ ਹੁਣ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਪੂਰਾ ਵਿਰਾਮ ਲੱਗ ਰਿਹਾ ਹੈ। ਦਰਅਸਲ, ਹੁਣ ਪੁਸ਼ਟੀ ਹੋ ਗਈ ਹੈ ਕਿ ਅਨੁਸ਼ਕਾ ਅਤੇ ਵਿਰਾਟ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਅਨੁਸ਼ਕਾ ਸ਼ਰਮਾ ਦਾ 'ਬੇਬੀ ਬੰਪ' ਸਾਫ਼ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਹ ਆਪਣੇ ਬੇਬੀ ਬੰਪ ਨੂੰ ਚੁੰਨੀ ਨਾਲ ਵੀ ਢੱਕਦੀ ਨਜ਼ਰ ਆ ਰਹੀ ਹੈ।

ਅਨੁਸ਼ਕਾ ਨੇ ਚੁੰਨੀ ਨਾਲ ਢੱਕਿਆ ਬੇਬੀ ਬੰਪ
ਦਰਅਸਲ, ਬੀਤੀ ਰਾਤ ਅਨੁਸ਼ਕਾ ਸ਼ਰਮਾ ਆਪਣੇ ਪਤੀ ਵਿਰਾਟ ਕੋਹਲੀ ਨਾਲ ਭਾਰਤੀ ਕ੍ਰਿਕਟ ਟੀਮ ਦੀ ਦੀਵਾਲੀ ਪਾਰਟੀ 'ਚ ਸ਼ਾਮਲ ਹੋਈ ਸੀ। ਇਸ ਦੌਰਾਨ ਉਸ ਨੇ ਪਿੰਕ ਅਤੇ ਪਰਪਲ ਸ਼ੇਡ ਦਾ ਪੰਜਾਬੀ ਸੂਟ ਪਾਇਆ ਸੀ, ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਅਨੁਸ਼ਕਾ ਅਤੇ ਵਿਰਾਟ ਇੱਕ ਹੋਟਲ ਅੰਦਰ ਦੀਵਾਲੀ ਪਾਰਟੀ ਲਈ ਜਾਂਦੇ ਹੋਏ ਨਜ਼ਰ ਆ ਰਹੇ ਹਨ।  


ਬੈਂਗਲੁਰੂ 'ਚ ਦੀਵਾਲੀ ਸੈਲੀਬ੍ਰੇਟ ਕਰਨ ਪਹੁੰਚੇ ਵਿਰਾਟ-ਅਨੁਸ਼ਕਾ
ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਪਤੀ ਵਿਰਾਟ ਕੋਹਲੀ ਨਾਲ ਇਕ ਬੈਂਗਲੁਰੂ 'ਚ ਦੀਵਾਲੀ ਸੈਲੀਬ੍ਰੇਟ ਕਰਨ ਪਹੁੰਚੀ ਹੈ। ਇਸ ਦੌਰਾਨ ਉਹ ਹੋਟਲ ਦੇ ਬਾਹਰ ਪਤੀ ਨਾਲ ਘੁੰਮਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਵਿਰਾਟ ਕੋਹਲੀ ਨੇ ਉਸ ਦਾ ਹੱਥ ਫੜਿਆ ਹੋਇਆ ਹੈ। ਵੀਡੀਓ 'ਚ ਅਨੁਸ਼ਕਾ ਕਾਲੇ ਰੰਗ ਦੀ ਸ਼ਾਰਟ ਫਲੇਅਰਡ ਡਰੈੱਸ ਪਹਿਨੀ ਹੈ, ਜਿਸ 'ਚ ਉਸ ਦਾ ਬੇਬੀ ਬੰਪ ਹਾਈਲਾਈਟ ਹੋ ਰਿਹਾ ਹੈ। ਇਹ ਵੀਡੀਓ ਆਉਣ ਤੁਰੰਤ ਅਨੁਸ਼ਕਾ-ਵਿਰਾਟ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਕਿਉਂ ਬਦਨਾਮ ਹੋ ਰਹੇ ਸੋਸ਼ਲ ਮੀਡੀਆ ਸਟਾਰ? ਜਾਣੋ ਗੁਨਗੁਨ ਗੁਪਤਾ, ਐਲਵਿਸ਼ ਯਾਦਵ ਤੇ ਮਨੀਸ਼ ਕਸ਼ਯਪ ਦੇ ਵਿਵਾਦ


ਇਕ ਬੇਟੀ ਦੇ ਮਾਤਾ-ਪਿਤਾ ਨੇ ਅਨੁਸ਼ਕਾ-ਵਿਰਾਟ
ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਪਹਿਲਾਂ ਹੀ ਇੱਕ ਧੀ ਦੇ ਮਾਤਾ-ਪਿਤਾ ਹਨ। ਉਨ੍ਹਾਂ ਨੇ ਆਪਣੀ ਧੀ ਦਾ ਨਾਂ ਵਾਮਿਕਾ ਰੱਖਿਆ ਹੋਇਆ ਹੈ। ਹੁਣ ਉਨ੍ਹਾਂ ਦੀ ਦੂਜੀ ਪ੍ਰੈਗਨੈਂਸੀ ਦੀ ਖ਼ਬਰ ਆ ਰਹੀ ਹੈ। ਹਾਲਾਂਕਿ ਹਾਲੇ ਤੱਕ ਇਸ ਜੋੜੇ ਵੱਲੋਂ ਇਸ ਖ਼ਬਰ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। 

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਤੇ BKI 'ਤੇ NIA ਦਾ ਸ਼ਿਕੰਜਾ, 4 ਅੱਤਵਾਦੀ ਨਾਮਜ਼ਦ, ਚਾਰਜਸ਼ੀਟ 'ਚ ਹੋਏ ਅਹਿਮ ਖੁਲਾਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News