ਅਦਾਕਾਰਾ ਅਨੰਨਿਆ ਪਾਂਡੇ ਨੇ ਭੈਣ ਦੀ ਮਹਿੰਦੀ ਸੈਰੇਮਨੀ ਦੌਰਾਨ ਪੀਤੀ ਸਿਗਰੇਟ, ਤਸਵੀਰ ਵਾਇਰਲ

Wednesday, Mar 15, 2023 - 04:01 PM (IST)

ਅਦਾਕਾਰਾ ਅਨੰਨਿਆ ਪਾਂਡੇ ਨੇ ਭੈਣ ਦੀ ਮਹਿੰਦੀ ਸੈਰੇਮਨੀ ਦੌਰਾਨ ਪੀਤੀ ਸਿਗਰੇਟ, ਤਸਵੀਰ ਵਾਇਰਲ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਇੰਨੀਂ ਦਿਨੀਂ ਆਪਣੀ ਚਚੇਰੀ ਭੈਣ ਦੇ ਵਿਆਹ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਬੀਤੇ ਦਿਨੀਂ ਭੈਣ ਅਲਾਨਾ ਪਾਂਡੇ ਦੀ ਮਹਿੰਦੀ ਸੈਰੇਮਨੀ ਸੀ, ਜਿਸ 'ਚ ਅਨੰਨਿਆ ਪਾਂਡੇ ਖ਼ੂਬਸੂਰਤ ਲੁੱਕ 'ਚ ਨਜ਼ਰ ਆਈ ਸੀ।

ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਅਨੰਨਿਆ ਨੇ ਆਪਣੀ ਭੈਣ ਦੀ ਮਹਿੰਦੀ ਸੈਰੇਮਨੀ ਦੌਰਾਨ ਹਲਕੇ ਗੁਲਾਬੀ ਰੰਗ ਦੀ ਸਕਰਟ ਅਤੇ ਛੋਟਾ ਜਿਹਾ ਕ੍ਰੌਪ ਟਾਪ ਪਾਇਆ ਸੀ।

PunjabKesari

ਇਸੇ ਦੌਰਾਨ ਅਨੰਨਿਆ ਪਾਂਡੇ ਦੀਆਂ 2 ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਸਿਗਰਟ ਪੀਂਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਜਿਹੜੇ ਅਕਾਊਂਟ ਤੋਂ ਅਨੰਨਿਆ ਦੀ ਇਹ ਤਸਵੀਰ ਸਾਂਝੀ ਕੀਤੀ ਗਈ ਸੀ, ਉਸ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ ਹੈ ਪਰ ਇਸ ਪੋਸਟ ਦਾ ਸਕ੍ਰੀਨ ਸ਼ਾਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਅਨੰਨਿਆ ਨੂੰ ਰੱਜ ਕੇ ਟਰੋਲ ਵੀ ਕਰ ਰਹੇ ਹਨ। 

PunjabKesari

ਦੱਸ ਦਈਏ ਕਿ ਵਾਇਰਲ ਹੋ ਰਹੀਆਂ ਤਸਵੀਰਾਂ 'ਚ ਅਨੰਨਿਆ ਦੇ ਆਲੇ-ਦੁਆਲੇ ਮਹਿਮਾਨ ਨਜ਼ਰ ਆ ਰਹੇ ਹਨ ਅਤੇ ਉਹ ਇੱਕ ਕੋਨੇ 'ਚ ਬੈਠੀ ਸਿਗਰਟ ਪੀਂਦੀ ਦਿਖਾਈ ਦੇ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਅਨੰਨਿਆ ਦੀ ਭੈਣ ਦੀ ਮਹਿੰਦੀ ਸੈਰੇਮਨੀ ਦਾ ਆਯੋਜਨ ਸੋਹੇਲ ਖ਼ਾਨ ਦੇ ਘਰ ਕੀਤਾ ਗਿਆ ਸੀ। ਇਸ ਫੰਕਸ਼ਨ 'ਚ ਸਲਮਾਨ ਖ਼ਾਨ ਦੀ ਮਾਂ ਸਲਮਾ ਖਾਨ ਅਤੇ ਹੇਲਨ, ਅਲਵੀਰਾ ਅਗਨੀਹੋਤਰੀ ਅਤੇ ਅਤੁਲ ਅਗਨੀਹੋਤਰੀ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਅਦਾਕਾਰ ਬੌਬੀ ਦਿਓਲ ਆਪਣੀ ਪਤਨੀ ਨਾਲ ਅਤੇ ਅਨੁਰਾਗ ਕਸ਼ਯਪ ਦੀ ਧੀ ਆਲੀਆ ਕਸ਼ਯਪ ਵੀ ਪਹੁੰਚੇ ਸਨ।


author

sunita

Content Editor

Related News