ਕੀ Sonakshi Sinha ਨੇ ਵਿਆਹ ਤੋਂ ਬਾਅਦ ਬਦਲਿਆ ਆਪਣਾ ਧਰਮ! ਖੋਲ੍ਹਿਆ ਭੇਤ
Thursday, Feb 27, 2025 - 04:54 PM (IST)

ਮੁੰਬਈ- ਸੋਨਾਕਸ਼ੀ ਸਿਨਹਾ ਨੇ ਜੂਨ 2024 'ਚ ਅਦਾਕਾਰ ਜ਼ਹੀਰ ਇਕਬਾਲ ਨਾਲ ਵਿਆਹ ਕੀਤਾ ਹੈ। ਦੋਵਾਂ ਦਾ ਰਜਿਸਟਰਡ ਵਿਆਹ ਹੋਇਆ ਸੀ। ਉਨ੍ਹਾਂ ਦੇ ਇੰਟਰ-ਕਾਸਟ ਮੈਰਿਜ ਦੀ ਬਹੁਤ ਚਰਚਾ ਹੋਈ ਸੀ। ਦੋਵਾਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਟ੍ਰੋਲ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਅਜਿਹੀਆਂ ਗੱਲਾਂ ਦੀ ਪਰਵਾਹ ਨਹੀਂ ਕੀਤੀ ਤੇ ਉਹ ਹੁਣ ਆਪਣੀ ਵਿਆਹੁਤਾ ਜ਼ਿੰਦਗੀ ਅੱਗੇ ਵਧਾ ਰਹੇ ਹਨ ਪਰ ਹੁਣ ਸੋਨਾਕਸ਼ੀ ਨੇ ਇੰਟਰ-ਕਾਸਟ ਮੈਰਿਜ ਅਤੇ ਧਰਮ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜ੍ਹੋ- ਘਰ 'ਚ ਪਤਨੀ ਸਣੇ ਮ੍ਰਿਤਕ ਮਿਲੇ ਆਸਕਰ ਜੇਤੂ, ਅਦਾਕਾਰ, ਕੁੱਤੇ ਦੀ ਵੀ ਮਿਲੀ Dead Body
ਸੋਨਾਕਸ਼ੀ ਸਿਨਹਾ ਨੇ ਇੰਟਰ-ਕਾਸਟ ਮੈਰਿਜ ‘ਤੇ ਦਿੱਤੀ ਪ੍ਰਤੀਕਿਰਿਆ
ਇੱਕ ਇੰਟਰਵਿਊ 'ਚ, ਸੋਨਾਕਸ਼ੀ ਸਿਨਹਾ ਨੇ ਕਿਹਾ, ‘ਅਸੀਂ ਧਰਮ ਵੱਲ ਨਹੀਂ ਦੇਖਦੇ।’ ਦੋ ਲੋਕ ਹਨ ਜੋ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ। ਜ਼ਹੀਰ ਆਪਣਾ ਧਰਮ ਮੇਰੇ 'ਤੇ ਨਹੀਂ ਥੋਪਦਾ। ਮੈਂ ਉਨ੍ਹਾਂ 'ਤੇ ਆਪਣਾ ਧਰਮ ਨਹੀਂ ਥੋਪਦੀ। ਅਸੀਂ ਧਰਮ ਨਾਲ ਸਬੰਧਤ ਕਿਸੇ ਵੀ ਚੀਜ਼ ‘ਤੇ ਚਰਚਾ ਨਹੀਂ ਕਰਦੇ। ਅਸੀਂ ਇਸ ਬਾਰੇ ਗੱਲ ਨਹੀਂ ਕਰਦੇ।ਅਸੀਂ ਇੱਕ ਦੂਜੇ ਦੇ ਸੱਭਿਆਚਾਰਾਂ ਨੂੰ ਸਮਝਦੇ ਹਾਂ ਅਤੇ ਉਨ੍ਹਾਂ ਦੀ ਕਦਰ ਕਰਦੇ ਹਾਂ। ਮੈਂ ਆਪਣੇ ਘਰ ਦੀਆਂ ਕੁਝ ਪਰੰਪਰਾਵਾਂ ਦੀ ਪਾਲਣਾ ਕਰਦੀ ਹਾਂ ਅਤੇ ਮੈਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਸੱਭਿਆਚਾਰ ਦਾ ਸਤਿਕਾਰ ਕਰਦੀ ਹਾਂ। ਉਹ ਮੇਰਾ ਅਤੇ ਮੇਰੇ ਪਰਿਵਾਰ ਦਾ ਸਤਿਕਾਰ ਕਰਦਾ ਹੈ, ਇਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਸਲਮਾਨ ਖ਼ਾਨ ਲਈ ਰਾਖੀ ਸਾਵੰਤ ਨੇ ਲੱਭੀ ਪਾਕਿਸਤਾਨੀ ਲਾੜੀ!
ਸੋਨਾਕਸ਼ੀ ਸਿਨਹਾ ਨੇ ਅੱਗੇ ਕਿਹਾ, ‘ਵਿਆਹ ਕਰਨ ਦਾ ਸਭ ਤੋਂ ਵਧੀਆ ਤਰੀਕਾ ਸਪੈਸ਼ਲ ਮੈਰਿਜ ਐਕਟ ਸੀ, ਜਿੱਥੇ ਇੱਕ ਹਿੰਦੂ ਔਰਤ ਨੂੰ ਆਪਣਾ ਧਰਮ ਬਦਲਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਇੱਕ ਮੁਸਲਿਮ ਆਦਮੀ, ਜੋ ਮੁਸਲਮਾਨ ਰਹਿ ਸਕਦਾ ਹੈ’ ਅਤੇ ਦੋ ਲੋਕ ਪਿਆਰ 'ਚ ਹਨ ਅਤੇ ਵਿਆਹ ਦੇ ਇੱਕ ਸੁੰਦਰ ਬੰਧਨ ਨੂੰ ਸਾਂਝਾ ਕਰਦੇ ਹਨ। ਇਹ ਬਹੁਤ ਹੀ ਸਰਲ ਹੈ। ਇਸ ਬਾਰੇ ਕਦੇ ਕੋਈ ਸਵਾਲ ਨਹੀਂ ਸੀ ਕਿ ਤੁਸੀਂ ਆਪਣਾ ਧਰਮ ਬਦਲੋਗੇ? ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਵਿਆਹ ਕਰਵਾ ਲਿਆ।"ਤੁਹਾਨੂੰ ਦੱਸ ਦੇਈਏ ਕਿ ਜ਼ਹੀਰ ਅਤੇ ਸੋਨਾਕਸ਼ੀ ਦਾ ਵਿਆਹ ਜੂਨ 2024 'ਚ ਘਰ 'ਚ ਹੀ ਹੋਇਆ ਹੈ। ਇਸ ਵਿਆਹ 'ਚ ਸਿਰਫ਼ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਏ। ਵਰਕ ਫਰੰਟ ਦੀ ਗੱਲ ਕਰੀਏ ਤਾਂ, ਸੋਨਾਕਸ਼ੀ ਸਿਨਹਾ ਫਿਲਮ ‘ਕਾਕੂੜਾ’ ਵਿੱਚ ਨਜ਼ਰ ਆਈ ਸੀ। ਇਸ ਵਿੱਚ ਰਿਤੇਸ਼ ਦੇਸ਼ਮੁਖ ਅਤੇ ਸਾਕਿਬ ਸਲੀਮ ਵੀ ਨਜ਼ਰ ਆਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8