ਇਸ ਅਦਾਕਾਰਾ ਦੇ ਇਕ MMS ਨੇ ਬਰਬਾਦ ਕੀਤਾ ਫਿਲਮੀ ਕਰੀਅਰ, Popularity ਅਜੇ ਵੀ ਕਾਇਮ

Wednesday, Nov 27, 2024 - 01:05 PM (IST)

ਇਸ ਅਦਾਕਾਰਾ ਦੇ ਇਕ MMS ਨੇ ਬਰਬਾਦ ਕੀਤਾ ਫਿਲਮੀ ਕਰੀਅਰ, Popularity ਅਜੇ ਵੀ ਕਾਇਮ

ਨਵੀਂ ਦਿੱਲੀ-  ਬਾਲੀਵੁੱਡ ਅਦਾਕਾਰਾ ਰੀਆ ਸੇਨ ਬਹੁਤ ਘੱਟ ਸਮੇਂ ‘ਚ ਬਾਲੀਵੁੱਡ ‘ਚ ਆਪਣੀ ਇਕ ਮਜ਼ਬੂਤ ​​ਪਛਾਣ ਬਣਾਈ ਹੈ। ਹਿੰਦੀ ਤੋਂ ਇਲਾਵਾ, ਉਹ ਬੰਗਾਲੀ, ਤੇਲਗੂ ਅਤੇ ਤਾਮਿਲ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। 43 ਸਾਲ ਦੀ ਉਮਰ ‘ਚ ਵੀ ਉਨ੍ਹਾਂ ਦੀ ਖੂਬਸੂਰਤੀ ਬਰਕਰਾਰ ਹੈ ਅਤੇ ਉਨ੍ਹਾਂ ਦੀ ਫਿਟਨੈੱਸ ਨੂੰ ਦੇਖ ਕੇ ਕੋਈ ਵੀ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾ ਸਕਦਾ। ਅੱਜ ਰੀਆ ਦਾ ਫਿਲਮੀ ਕਰੀਅਰ ਬਹੁਤ ਵਧੀਆ ਹੁੰਦਾ ਜੇਕਰ ਉਨ੍ਹਾਂ ਦਾ ਫਰਜ਼ੀ MMS ਵੀਡੀਓ ਸਾਹਮਣੇ ਨਾ ਆਇਆ ਹੁੰਦਾ। ਇਸ ਫਰਜ਼ੀ MMS ਨੇ ਰੀਆ ਦੇ ਪੂਰੇ ਬਾਲੀਵੁੱਡ ਕਰੀਅਰ ਨੂੰ ਤਬਾਹ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਆਪਣੇ ਆਪ ਨੂੰ ਬਾਲੀਵੁੱਡ ਤੋਂ ਦੂਰ ਕਰ ਲਿਆ ਪਰ ਉਨ੍ਹਾਂ ਕਦੇ ਵੀ ਆਪਣੀ ਪਾਪੂਲੈਰਿਟੀ ਨੂੰ ਘੱਟ ਨਹੀਂ ਹੋਣ ਦਿੱਤਾ। ਉਹ ਹਮੇਸ਼ਾ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਰੀਆ ਜਿੰਨੀ ਖੂਬਸੂਰਤ ਦਿਖਾਈ ਦਿੰਦੀ ਹੈ, ਓਨੀ ਹੀ ਦਲੇਰ ਵੀ ਹੈ। ਉਹ ਹਰ ਰੋਜ਼ ਆਪਣੀਆਂ ਬੋਲਡ ਤਸਵੀਰਾਂ ਇੰਸਟਾ ‘ਤੇ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਜਿਵੇਂ ਹੀ ਉਹ ਇਨ੍ਹਾਂ ਨੂੰ ਸ਼ੇਅਰ ਕਰਦੀ ਹੈ, ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਜਾਂਦੀਆਂ ਹਨ।

ਇਹ ਵੀ ਪੜ੍ਹੋ- Garry Sandhu ਨੇ ਲਾਈਵ ਕੰਸਰਟ ਦੌਰਾਨ ਹੋਏ ਹਮਲੇ ਦੀ ਦੱਸੀ ਸੱਚਾਈ, ਕਿਹਾ...

ਦੱਸ ਦੇਈਏ ਕਿ ਰੀਆ ਨੂੰ ਪਹਿਲੀ ਵਾਰ ਮਾਡਲ ਦੇ ਤੌਰ ‘ਤੇ ਪਛਾਣ ਮਿਲੀ ਸੀ ਜਦੋਂ ਉਹ 1998 ‘ਚ 17 ਸਾਲ ਦੀ ਉਮਰ ‘ਚ ਫਾਲਗੁਨੀ ਪਾਠਕ ਦੇ ਮਿਊਜ਼ਿਕ ਵੀਡੀਓ ‘ਯਾਦ ਪੀਆ ਕੀ ਆਨੇ ਲਾਗੀ’ ‘ਚ ਨਜ਼ਰ ਆਈ ਸੀ। ਉਦੋਂ ਤੋਂ, ਉਹ ਕਈ ਫਿਲਮਾਂ, ਸੰਗੀਤ ਵੀਡੀਓਜ਼ ਅਤੇ ਫੈਸ਼ਨ ਸ਼ੋਅਜ਼ ਵਿੱਚ ਦਿਖਾਈ ਦਿੱਤੀ ਹੈ।ਰੀਨਾ ਸੇਨ ਇੱਕ ਸ਼ਾਹੀ ਪਰਿਵਾਰ ਤੋਂ ਆਉਂਦੀ ਹੈ। ਉਨ੍ਹਾਂ ਦੇ ਪਿਤਾ ਭਾਰਤ ਦੇਵ ਵਰਮਾ ਤ੍ਰਿਪੁਰਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਹਨ। ਉਹ ਕੂਚ ਬਿਹਾਰ ਦੀ ਰਾਜਕੁਮਾਰੀ ਇਲਾ ਦੇਵੀ ਦਾ ਪੁੱਤਰ ਅਤੇ ਜੈਪੁਰ ਦੀ ਮਹਾਰਾਣੀ ਗਾਇਤਰੀ ਦੇਵੀ ਦੇ ਭਤੀਜੇ ਸਨ। ਰੀਨਾ ਦੀ ਮਾਂ ਮੁਨਮੁਨ ਸੇਨ ਅਤੇ ਦਾਦੀ ਸੁਚਿਤਰਾ ਸੇਨ ਅਨੁਭਵੀ ਅਦਾਕਾਰਾਂ ਸਨ। ਰੀਆ ਨੇ ਆਪਣਾ ਐਕਟਿੰਗ ਕਰੀਅਰ ਉਦੋਂ ਸ਼ੁਰੂ ਕੀਤਾ ਜਦੋਂ ਉਹ 5 ਸਾਲ ਦੀ ਸੀ, ਉਨ੍ਹਾਂ ਪਹਿਲੀ ਵਾਰ ਸਕ੍ਰੀਨ ‘ਤੇ ਆਪਣੀ ਮਾਂ ਦੀ ਧੀ ਦੀ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ- ਸ਼ਹੂਰ ਫ਼ਿਲਮ ਨਿਰਦੇਸ਼ਕ ਦੇ 18 ਸਾਲਾ ਪੁੱਤਰ ਦਾ ਹੋਇਆ ਦਿਹਾਂਤ

ਬਾਅਦ ਵਿੱਚ ਰੀਆ ਨੇ 1991 ‘ਚ ਫਿਲਮ ਵਿਸ਼ਾਕੰਨਿਆ ਵਿੱਚ ਇੱਕ ਬਾਲ ਅਦਾਕਾਰਾ ਵਜੋਂ ਕੰਮ ਕੀਤਾ। ਉਨ੍ਹਾਂ 2001 ਵਿੱਚ ਐਨ ਚੰਦਰਾ ਦੁਆਰਾ ਨਿਰਦੇਸ਼ਤ ਘੱਟ-ਬਜਟ ਕਾਮੇਡੀ ‘ਸਟਾਈਲ’ ਨਾਲ ਇੱਕ ਮੁੱਖ ਅਭਿਨੇਤਰੀ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹੋਰ ਹਿੱਟ ਫਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ‘ਝੰਕਾਰ ਬੀਟਸ’, ‘ਦਿਲ ਵਿਲ ਪਿਆਰ ਦਾ’, ‘ਕਯਾਮਤ’ ਅਤੇ ‘ਅਪਨਾ ਸਪਨਾ ਮਨੀ ਮਨੀ’ ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ। ਇਸ ਦੌਰਾਨ ਰੀਆ ਦੇ ਅਫੇਅਰ ਵੀ ਸੁਰਖੀਆਂ ‘ਚ ਰਹੇ ਸਨ। ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਅਕਸ਼ੈ ਖੰਨਾ ਤੋਂ ਲੈ ਕੇ ਲੇਖਕ ਸਲਮਾਨ ਰਸ਼ਦੀ ਤੱਕ ਅਫੇਅਰ ਸੀ। ਹਾਲਾਂਕਿ ਰਸ਼ਦੀ ਅਤੇ ਰੀਆ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਗੱਲ ਨਹੀਂ ਕੀਤੀ ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਰਸਤੇ ਵੀ ਵੱਖ ਹੋ ਗਏ। ਖਬਰਾਂ ਦੀ ਮੰਨੀਏ ਤਾਂ ਰੀਆ ਦਾ ਨਾਂ ਸਾਬਕਾ ਭਾਰਤੀ ਕ੍ਰਿਕਟਰ ਸ਼੍ਰੀਸੰਤ ਨਾਲ ਵੀ ਜੁੜਿਆ ਸੀ।

ਇਹ ਵੀ ਪੜ੍ਹੋ- ਜਲਦ ਹੀ ਰਿਲੀਜ਼ ਹੋਵੇਗੀ ਮਰਹੂਮ ਸੁਖਦੀਪ ਸੁਖੀ ਦੀ ਇਹ ਫ਼ਿਲਮ

ਇਹ ਸਾਲ 2005 ਦੀ ਗੱਲ ਹੈ, ਜਦੋਂ ਰੀਆ ਅਤੇ ਅਦਾਕਾਰ ਅਸ਼ਮਿਤ ਪਟੇਲ ਦੇ ਅਫੇਅਰ ਦੀਆਂ ਖਬਰਾਂ ਨੇ ਜ਼ੋਰ ਫੜ ਲਿਆ ਸੀ। ਇਸ ਦੌਰਾਨ ਦੋਵਾਂ ਦਾ ਇੱਕ ਐਮਐਮਐਮ ਲੀਕ ਹੋ ਗਿਆ ਸੀ, ਜਿਸ ਤੋਂ ਬਾਅਦ ਕਈ ਵਿਵਾਦ ਹੋਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਸ ਸਮੇਂ ਕੁਝ ਲੋਕਾਂ ਨੇ ਅਦਾਕਾਰਾ ‘ਤੇ ਦੋਸ਼ ਲਗਾਇਆ ਸੀ ਕਿ ਰੀਆ ਨੇ ਜਾਣਬੁੱਝ ਕੇ ਧਿਆਨ ਖਿੱਚਣ ਲਈ ਖੁਦ ਦਾ MMM ਲੀਕ ਕੀਤਾ ਸੀ ਪਰ ਰੀਆ ਅਤੇ ਅਸ਼ਮਿਤ ਦੋਵਾਂ ਨੇ ਇਸ ਵੀਡੀਓ ਨੂੰ ਫਰਜ਼ੀ ਦੱਸਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News