BDay SPL:ਅੱਜ ਹੈ ਬਾਲੀਵੁੱਡ ਦੀ ਖੂਬਸੂਰਤ ਹਸੀਨਾ ਦੀਪਿਕਾ ਪਾਦੂਕੋਣ ਦਾ ਜਨਮਦਿਨ
Sunday, Jan 05, 2025 - 12:32 PM (IST)
ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਅੱਜ 39 ਸਾਲ ਦੀ ਹੋ ਗਈ ਹੈ। ਦੀਪਿਕਾ ਪਾਦੂਕੋਣ ਦਾ ਜਨਮ 05 ਜਨਵਰੀ 1986 ਨੂੰ ਹੋਇਆ ਹੈ।ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੂਕੋਣ ਦੇਸ਼ ਦੇ ਮਸ਼ਹੂਰ ਬੈਡਮਿੰਟਨ ਖਿਡਾਰੀ ਸਨ। ਦੀਪਿਕਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2006 ਵਿੱਚ ਰਿਲੀਜ਼ ਹੋਈ ਕੰਨੜ ਫਿਲਮ 'ਐਸ਼ਵਰਿਆ' ਨਾਲ ਕੀਤੀ ਸੀ। ਸਾਲ 2007 'ਚ ਰਿਲੀਜ਼ ਹੋਈ ਫਿਲਮ 'ਓਮ ਸ਼ਾਂਤੀ ਓਮ' ਨਾਲ ਦੀਪਿਕਾ ਨੇ ਬਾਲੀਵੁੱਡ 'ਚ ਕਦਮ ਰੱਖਿਆ ਸੀ।
ਇਹ ਵੀ ਪੜ੍ਹੋ-ਹਰ ਐਤਵਾਰ ਨੂੰ ਥਾਣੇ 'ਚ ਹਾਜ਼ਰ ਹੋਵੇਗਾ ਅਦਾਕਾਰ ਅੱਲੂ ਅਰਜੁਨ
ਫਰਾਹ ਖ਼ਾਨ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਦੀਪਿਕਾ ਨੇ ਦੋਹਰੀ ਭੂਮਿਕਾ ਨਿਭਾ ਕੇ ਦਰਸ਼ਕਾਂ ਨੂੰ ਰੋਮਾਂਚਿਤ ਕੀਤਾ ਸੀ। ਇਸ ਫਿਲਮ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਸਾਲ 2008 'ਚ ਦੀਪਿਕਾ ਦੀ 'ਬਚਨਾ ਏ ਹਸੀਨੋ' ਰਿਲੀਜ਼ ਹੋਈ ਸੀ, ਇਸ ਫਿਲਮ 'ਚ ਰਣਬੀਰ ਕਪੂਰ ਦੀ ਜੋੜੀ ਸੀ। ਇਸ ਤੋਂ ਬਾਅਦ ਦੀਪਿਕਾ ਦੀਆਂ ਫਿਲਮਾਂ 'ਚਾਂਦਨੀ ਚੈੱਕ ਟੂ ਚਾਈਨਾ' ਅਤੇ 'ਕਾਰਤਿਕ ਕਾਲਿੰਗ' ਸੀ ਜੋ ਕਿ ਬਾਕਸ ਆਫਿਸ 'ਤੇ ਕੋਈ ਕਮਾਲ ਨਹੀਂ ਕਰ ਸਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8