ਵਰੁਣ ਧਵਨ ਆਏ ਅੱਲੂ ਅਰਜੁਨ ਦੇ ਹੱਕ 'ਚ, ਆਖੀ ਇਹ ਗੱਲ
Friday, Dec 13, 2024 - 04:23 PM (IST)
ਮੁੰਬਈ- ਪੁਸ਼ਪਾ ਸਟਾਰ ਅੱਲੂ ਅਰਜੁਨ ਦੀ ਗ੍ਰਿਫਤਾਰੀ ਤੋਂ ਬਾਅਦ ਸਿਨੇਮਾ ਜਗਤ 'ਚ ਵੀ ਹਲਚਲ ਮਚ ਗਈ ਹੈ। ਫਿਲਮ ਦੀ ਪ੍ਰਮੋਸ਼ਨ ਦੌਰਾਨ ਵਾਪਰੇ ਹਾਦਸੇ ਦੀ ਜ਼ਿੰਮੇਵਾਰੀ ਅਦਾਕਾਰ 'ਤੇ ਕਿਵੇਂ ਪਾਈ ਜਾ ਸਕਦੀ ਹੈ? ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਇਹ ਸਵਾਲ ਪੁੱਛ ਰਹੇ ਹਨ। ਹੁਣ ਖੁਦ ਬੇਬੀ ਜਾਨ ਨੂੰ ਪ੍ਰਮੋਟ ਕਰ ਰਹੇ ਵਰੁਣ ਧਵਨ ਨੇ ਵੀ ਇਹੀ ਗੱਲ ਕਹੀ ਹੈ। ਉਨ੍ਹਾਂ ਨੇ ਸਪੱਸ਼ਟ ਕਿਹਾ ਹੈ ਕਿ ਹਰ ਥਾਂ ਸੁਰੱਖਿਆ ਪ੍ਰੋਟੋਕੋਲ ਜ਼ਰੂਰੀ ਹੈ ਪਰ ਇੱਕ ਅਦਾਕਾਰ ਹਰ ਚੀਜ਼ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ। ਇਹ ਹਾਦਸਾ ਜੋ ਵਾਪਰਿਆ ਹੈ, ਉਹ ਬਹੁਤ ਦੁਖਦਾਈ ਹੈ, ਮੈਂ ਉਨ੍ਹਾਂ ਨਾਲ ਦੁੱਖ ਪ੍ਰਗਟ ਕਰਨਾ ਚਾਹਾਂਗਾ, ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਅਜਿਹੇ ਹਾਦਸਿਆਂ ਲਈ ਸਿਰਫ਼ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ।
ਇਹ ਵੀ ਪੜ੍ਹੋ- ਗ੍ਰਿਫਤਾਰੀ ਤੋਂ ਪਹਿਲਾਂ ਅੱਲੂ ਅਰਜੁਨ ਨੇ ਪਤਨੀ ਦੇ ਮੱਥੇ 'ਤੇ ਕੀਤੀ kiss
ਅੱਲੂ ਅਰਜੁਨ ਨੂੰ ਹੈਦਰਾਬਾਦ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਹਾਲ ਹੀ ਵਿੱਚ 4 ਦਸੰਬਰ ਨੂੰ ਰਾਜ ਸਿਨੇਮਾ ਸੰਧਿਆ ਥੀਏਟਰ ਵਿੱਚ ਪੁਸ਼ਪਾ-2 ਦੇ ਪ੍ਰੀਮੀਅਰ ਦੌਰਾਨ ਮਚੀ ਭਗਦੜ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ। ਅਦਾਕਾਰ 'ਤੇ ਬਿਨਾਂ ਦੱਸੇ ਥੀਏਟਰ ਪਹੁੰਚਣ ਦਾ ਦੋਸ਼ ਹੈ, ਜਿਸ ਕਾਰਨ ਉੱਥੇ ਵੱਡੀ ਭੀੜ ਇਕੱਠੀ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।