B''Day Spl : ਸੰਨੀ ਦਿਓਲ ''ਤੇ ''ਗਦਰ'' ਦੀ ਸਫ਼ਲਤਾ ਪਈ ਸੀ ਮਹਿੰਗੀ, ਫ਼ਿਲਮੀ ਲੋਕਾਂ ਨੇ ਫੇਰ ਲਿਆ ਸੀ ਮੂੰਹ

10/19/2023 1:00:05 PM

ਨਵੀਂ ਦਿੱਲੀ : ਫ਼ਿਲਮ ਇੰਡਸਟਰੀ 'ਚ 'ਗਦਰ' ਮਚਾਉਣ ਵਾਲੇ ਸੰਨੀ ਦਿਓਲ ਦਾ ਅੱਜ ਜਨਮ ਦਿਨ ਹੈ। 19 ਅਕਤੂਬਰ 1965 ਨੂੰ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਘਰ ਵੱਡੇ ਪੁੱਤਰ ਸੰਨੀ ਦਿਓਲ ਦਾ ਜਨਮ ਹੋਇਆ। 'ਗਦਰ', 'ਘਾਇਲ' ਤੇ 'ਬਾਰਡਰ' ਵਰਗੀਆਂ ਫ਼ਿਲਮਾਂ 'ਚ ਆਪਣੇ ਸ਼ਾਨਦਾਰ ਕਿਰਦਾਰ ਲਈ ਫ਼ਿਲਮ ਇੰਡਸਟਰੀ 'ਚ ਆਪਣੀ ਖਾਸ ਪਛਾਣ ਬਣਾਉਣ ਵਾਲੇ ਸੰਨੀ ਦਿਓਲ ਰਾਜਨੀਤੀ 'ਚ ਪੈਰ ਰੱਖ ਚੁੱਕੇ ਹਨ। ਸਾਲ 2019 'ਚ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਅਦਾਕਾਰ ਰਾਜਨੀਤੀ 'ਚ ਕਾਫ਼ੀ ਹਰਮਨ ਪਿਆਰੇ ਹਨ। ਅਦਾਕਾਰ ਦੇ ਪਰਿਵਾਰ 'ਚ ਵੀ ਕਈ ਰਾਜਨੇਤਾ ਹਨ। 

'ਗਦਰ' ਨੇ ਟਿੱਕਟਾਂ ਵਿਕਣ ਦੇ ਮਾਮਲੇ 'ਚ ਬਣਾਇਆ ਸੀ ਵਿਸ਼ਵ ਰਿਕਾਰਡ
ਸੰਨੀ ਦਿਓਲ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀ 'ਗਦਰ' ਫ਼ਿਲਮ ਨੇ ਟਿੱਕਟਾਂ ਵਿਕਣ ਦੇ ਮਾਮਲੇ 'ਚ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

PunjabKesari

ਇੰਗਲੈਂਡ ਤੋਂ ਐਕਟਿੰਗ ਦੀ ਕੀਤੀ ਪੜ੍ਹਾਈ
90 ਦੇ ਦਹਾਕੇ 'ਚ ਫਿਲਮ ਇੰਡਸਟਰੀ ਵਿਚ ਸੰਨੀ ਦਿਓਲ ਦੀ ਤੂਤੀ ਬੋਲਦੀ ਸੀ। ਉਸ ਨੇ ਆਪਣੇ ਪਿਤਾ ਧਰਮਿੰਦਰ ਵਾਂਗ ਵੱਡਾ ਅਦਾਕਾਰ ਬਣਨ ਦਾ ਸੁਪਨਾ ਦੇਖਿਆ ਸੀ। ਸੰਨੀ ਨੂੰ ਐਕਟਿੰਗ ਦਾ ਸ਼ੌਕ ਸੀ। ਉਸ ਨੇ ਇੰਗਲੈਂਡ ਜਾ ਕੇ ਪੜ੍ਹਾਈ ਕੀਤੀ। ਉਸ ਨੇ ਬਰਮਿੰਘਮ ਵਿਚ ਓਲਡ ਵਰਲਡ ਥੀਏਟਰ ਵਿਚ ਅਦਾਕਾਰੀ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਬੇਤਾਬ ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ। ਆਪਣੇ ਸ਼ੁਰੂਆਤੀ ਕਰੀਅਰ ਵਿਚ ਸੰਨੀ ਨੇ ਐਕਸ਼ਨ ਹੀਰੋ ਦੀ ਅਜਿਹੀ ਛਾਪ ਛੱਡੀ ਕਿ ਉਸ ਦਾ ਮੁਕਾਬਲਾ ਕਰਨਾ ਅਸੰਭਵ ਸੀ।

PunjabKesari

ਨਿੱਜੀ ਜ਼ਿੰਦਗੀ
ਜਿਸ ਰਫ਼ਤਾਰ ਨਾਲ ਸੰਨੀ ਦਿਓਲ ਆਪਣੇ ਕਰੀਅਰ ਵਿਚ ਮੀਲ ਪੱਥਰ ਹਾਸਿਲ ਕਰ ਰਿਹਾ ਸੀ, ਉਸੇ ਰਫ਼ਤਾਰ ਨਾਲ ਉਨ੍ਹਾਂ ਦੇ ਆਪਣੇ ਹੋਰ ਕੋ-ਸਟਾਰਜ਼ ਨਾਲ ਪੰਗੇ ਪੈ ਰਹੇ ਸਨ। ਸੰਨੀ ਜਿੱਥੇ ਸਲਮਾਨ ਵਰਗੇ ਅਦਾਕਾਰ ਲਈ ਮਸੀਹਾ ਬਣੇ, ਉੱਥੇ ਹੀ ਸ਼ਾਹਰੁਖ ਅਤੇ ਅਨਿਲ ਕਪੂਰ ਨਾਲ ਉਨ੍ਹਾਂ ਦਾ ਅਜਿਹਾ ਝਗੜਾ ਹੋ ਗਿਆ ਸੀ ਕਿ ਉਸ ਨੇ ਉਨ੍ਹਾਂ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਭਾਵ ਸੰਨੀ ਨੇ ਫਿਲਮਾਂ ਵਿੱਚ ਜਿੰਨੇ ਐਕਸ਼ਨ ਸੀਨ ਦਿੱਤੇ ਹਨ, ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਵੀ ਓਨੇ ਹੀ ਐਕਸ਼ਨ ਸੀਨ ਕਹਾਣੀਆਂ ਹਨ।

PunjabKesari

16 ਸਾਲ ਸ਼ਾਹਰੁਖ ਨਾਲ ਨਹੀਂ ਕੀਤੀ ਗੱਲ
ਸੰਨੀ ਆਪਣੇ ਕਰੀਅਰ ਦੇ ਸਿਖਰ 'ਤੇ ਸੀ ਜਦੋਂ ਉਨ੍ਹਾਂ ਨੂੰ ਯਸ਼ ਚੋਪੜਾ ਦੀ ਫਿਲਮ 'ਡਰ' ਦੀ ਪੇਸ਼ਕਸ਼ ਹੋਈ ਸੀ। ਇਸ ਫਿਲਮ ਦਾ ਉਹ ਹੀਰੋ ਸੀ ਅਤੇ ਸ਼ਾਹਰੁਖ ਖਾਨ ਖਲਨਾਇਕ ਸੀ। ਉਸ ਸਮੇਂ ਕਿੰਗ ਖਾਨ ਨੂੰ ਇੰਡਸਟਰੀ 'ਚ ਆਏ ਜ਼ਿਆਦਾ ਸਮਾਂ ਨਹੀਂ ਹੋਇਆ ਸੀ। ਸੰਨੀ ਦੀ ਲੋਕਪ੍ਰਿਅਤਾ ਵੀ ਕਾਫੀ ਸੀ। ਜਿਵੇਂ-ਜਿਵੇਂ ਫਿਲਮ ਦੀ ਸ਼ੂਟਿੰਗ ਅੱਗੇ ਵਧਦੀ ਗਈ, ਸੰਨੀ ਦਿਓਲ ਨੂੰ ਇਸ ਗੱਲ ਦੀ ਚਿੰਤਾ ਸਤਾਉਣ ਲੱਗੀ ਕਿ ਵਿਲੇਨ ਨੂੰ ਹੀਰੋ ਨਾਲੋਂ ਜ਼ਿਆਦਾ ਸਕ੍ਰੀਨ ਟਾਈਮ ਮਿਲ ਰਿਹਾ ਹੈ। ਖਲਨਾਇਕ ਦੀ ਭੂਮਿਕਾ ਨਿਭਾਉਣ ਦੇ ਬਾਵਜੂਦ ਸ਼ਾਹਰੁਖ ਨੂੰ ਸੰਨੀ ਤੋਂ ਵੱਧ ਪ੍ਰਸਿੱਧੀ ਮਿਲੀ। ਇਸ ਤੋਂ ਸੰਨੀ ਇੰਨਾ ਨਾਰਾਜ਼ ਸੀ ਕਿ ਉਸ ਨੇ ਯਸ਼ ਚੋਪੜਾ ਨਾਲ ਦੁਬਾਰਾ ਕਦੇ ਕੰਮ ਨਾ ਕਰਨ ਦੀ ਸਹੁੰ ਖਾਧੀ। ਕਿਹਾ ਜਾਂਦਾ ਹੈ ਕਿ ਸੰਨੀ ਫਿਲਮ ਦੇ ਸੈੱਟ 'ਤੇ ਆਪਣੇ ਵਿਚਾਰ ਪ੍ਰਗਟ ਨਹੀਂ ਕਰ ਪਾ ਰਿਹਾ ਸੀ। ਇਸ ਮੁੱਦੇ ਨੂੰ ਲੈ ਕੇ ਸੰਨੀ ਦਾ ਸ਼ਾਹਰੁਖ ਨਾਲ ਝਗੜਾ ਵੀ ਹੋਇਆ ਸੀ ਅਤੇ ਦੋਵਾਂ ਨੇ 16 ਸਾਲ ਤੱਕ ਇਕ-ਦੂਜੇ ਨਾਲ ਗੱਲ ਵੀ ਨਹੀਂ ਕੀਤੀ।

PunjabKesari

ਅਨਿਲ ਕਪੂਰ ਦਾ ਸੰਨੀ ਨੇ ਘੁੱਟਿਆ ਸੀ ਗਲਾ
1986 ਵਿਚ ਸੰਨੀ ਦਿਓਲ ਦੀ ਫਿਲਮ ਰਾਮ ਅਵਤਾਰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਅਨਿਲ ਕਪੂਰ ਵੀ ਨਜ਼ਰ ਆਏ ਸਨ। ਫਿਲਮ ਵਿਚ ਇਕ ਸੀਨ ਸੀ ਜਿਸ ਵਿੱਚ ਸੰਨੀ ਨੂੰ ਅਨਿਲ ਦਾ ਗਲਾ ਘੁੱਟਣਾ ਪਿਆ ਸੀ। ਸੰਨੀ ਇਸ ਸੀਨ ਨੂੰ ਕਰਨ 'ਚ ਇੰਨਾ ਮਗਨ ਹੋ ਗਿਆ ਕਿ ਉਸ ਨੇ ਅਨਿਲ ਦਾ ਜ਼ੋਰ ਨਾਲ ਗਲਾ ਘੁੱਟ ਦਿੱਤਾ। ਇਸ ਸੀਨ ਦੀ ਸ਼ੂਟਿੰਗ ਤੋਂ ਬਾਅਦ ਅਨਿਲ ਕਪੂਰ ਨੇ ਪੂਰੇ ਸੈੱਟ 'ਤੇ ਹੰਗਾਮਾ ਮਚਾ ਦਿੱਤਾ ਅਤੇ ਸਾਰਿਆਂ ਨੂੰ ਕਿਹਾ ਕਿ ਸੰਨੀ ਨੇ ਅਜਿਹਾ ਜਾਣ ਬੁੱਝ ਕੇ ਕੀਤਾ ਹੈ। ਇਸ ਸਾਲ ਉਨ੍ਹਾਂ ਦੀ ਇੱਕ ਹੋਰ ਫਿਲਮ ਰਿਲੀਜ਼ ਹੋਈ ਹੈ। ਨਾਮ ਸੀ ਇੰਤਕਾਮ। ਰਾਜਕੁਮਾਰ ਕੋਹਲੀ ਫਿਲਮ 'ਚ ਸੰਨੀ ਅਤੇ ਅਨਿਲ ਨੂੰ ਕਾਸਟ ਕਰਨਾ ਚਾਹੁੰਦੇ ਸਨ ਪਰ ਪਹਿਲਾਂ ਵਿਚਾਰਾਂ ਦੇ ਮਤਭੇਦ ਕਾਰਨ ਦੋਵੇਂ ਇਕੱਠੇ ਕੰਮ ਕਰਨ ਲਈ ਤਿਆਰ ਨਹੀਂ ਸਨ। ਕਾਫੀ ਮਨਾਉਣ ਤੋਂ ਬਾਅਦ ਦੋਵਾਂ ਨੇ ਆਪਣੀਆਂ ਸ਼ਰਤਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਲਮ ਦੇ ਸੀਨ 'ਚ ਦੋਹਾਂ ਨੂੰ ਇਕ-ਦੂਜੇ 'ਤੇ ਰੌਲਾ ਪਾਉਣਾ ਪਿਆ। ਇਸ ਕਾਰਨ ਦੋਵਾਂ ਵਿਚਾਲੇ ਕਾਫੀ ਲੜਾਈ ਹੋਈ, ਜਿਸ ਨੂੰ ਰੋਕਣ ਲਈ ਕਰੂ ਮੈਂਬਰਾਂ ਨੂੰ ਦਖਲ ਦੇਣਾ ਪਿਆ।

PunjabKesari

ਸਲਮਾਨ ਨੂੰ ਕਰੀਅਰ ਦੀ ਦਿੱਤੀ ਸਲਾਹ
ਸੰਨੀ ਦਿਓਲ ਦੀਆਂ ਇਨ੍ਹਾਂ ਮੁਸੀਬਤਾਂ ਕਾਰਨ ਉਹ ਗੁੱਸੇ ਵਾਲੇ ਨੌਜਵਾਨ ਵਜੋਂ ਜਾਣੇ ਜਾਣ ਲੱਗੇ ਪਰ ਇਹ ਸੰਨੀ ਦੀ ਸ਼ਖ਼ਸੀਅਤ ਦਾ ਸਿਰਫ਼ ਇੱਕ ਰੂਪ ਸੀ। ਉਨ੍ਹਾਂ ਦੀ ਮਿਹਰਬਾਨੀ ਦੀ ਕਹਾਣੀ ਹੈ ਕਿ ਜਦੋਂ ਸਲਮਾਨ ਦਾ ਕਰੀਅਰ ਖਤਮ ਹੋਣ ਦੀ ਕੰਗਾਰ 'ਤੇ ਸੀ ਤਾਂ ਸੰਨੀ ਨੇ ਉਨ੍ਹਾਂ ਦੀ ਮਦਦ ਕੀਤੀ ਸੀ। 90 ਦੇ ਦਹਾਕੇ ਵਿਚ ਜਦੋਂ ਸਲਮਾਨ ਸੰਘਰਸ਼ ਕਰ ਕਿਹਾ ਸੀ, ਸੰਨੀ ਸਫਲ ਅਦਾਕਾਰਾਂ ਵਿੱਚੋਂ ਇੱਕ ਸੀ। ਇਸ ਕਾਰਨ ਸਲਮਾਨ ਨੂੰ ਜਦੋਂ ਵੀ ਕਰੀਅਰ ਦੀ ਸਲਾਹ ਦੀ ਲੋੜ ਹੁੰਦੀ ਸੀ ਤਾਂ ਉਹ ਸੰਨੀ ਤੋਂ ਹੀ ਲੈਂਦੇ ਸਨ। ਸੰਨੀ ਦੀ ਸਲਾਹ ਨੇ ਸਲਮਾਨ ਨੂੰ ਆਪਣੇ ਕਰੀਅਰ ਨੂੰ ਤਿਆਰ ਕਰਨ 'ਚ ਕਾਫੀ ਮਦਦ ਕੀਤੀ। ਇਹ ਇਤਫ਼ਾਕ ਦੀ ਗੱਲ ਹੈ ਕਿ ਸਲਮਾਨ ਨੂੰ ਕਰੀਅਰ ਦੀ ਸਲਾਹ ਦੇਣ ਵਾਲੇ ਸੰਨੀ ਨੂੰ 'ਗਦਰ' ਤੋਂ ਆਫਰ ਮਿਲਣੇ ਬੰਦ ਹੋ ਗਏ ਸਨ। ਸੰਨੀ ਨੇ ਇਸ ਗੱਲ ਦਾ ਖੁਲਾਸਾ ਰਣਵੀਰ ਇਲਾਹਾਬਾਦੀਆ ਨੂੰ ਦਿੱਤੀ ਇੰਟਰਵਿਊ 'ਚ ਕੀਤਾ ਸੀ।

PunjabKesari

ਚੁੱਪਚਾਪ ਕੀਤਾ ਸੀ ਵਿਆਹ
ਸੰਨੀ ਦਿਓਲ ਦੀ ਪਤਨੀ ਪੂਜਾ ਨੂੰ ਲਿੰਡਾ ਦਿਓਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਅੱਧੀ ਬ੍ਰਿਟਿਸ਼ ਅਤੇ ਅੱਧੀ ਭਾਰਤੀ ਹੈ। ਉਸ ਦੇ ਪਿਤਾ ਭਾਰਤੀ ਸਨ ਜਦੋਂਕਿ ਉਸ ਦੀ ਮਾਂ ਯੂਨਾਈਟਡ ਕਿੰਗਡਮ ਤੋਂ ਸੀ। ਪੂਜਾ ਪੇਸ਼ੇ ਤੋਂ ਲੇਖਕ ਹੈ। ਸੰਨੀ ਦਿਓਲ ਅਤੇ ਪੂਜਾ ਦਾ ਵਿਆਹ 1984 ਵਿਚ ਇੰਗਲੈਂਡ 'ਚ ਹੋਇਆ ਸੀ। ਇਹ ਵਿਆਹ ਗੁਪਤ ਤਰੀਕੇ ਨਾਲ ਕਰਵਾਇਆ ਗਿਆ ਸੀ, ਜਿਸ ਦਾ ਖੁਲਾਸਾ ਕਾਫੀ ਦੇਰ ਬਾਅਦ ਹੋਇਆ। ਜ਼ਿਕਰਯੋਗ ਹੈ ਕਿ ਪੂਜਾ ਦੀ ਮਾਂ ਜੂਨ ਸਾਰ੍ਹਾ ਮਹਲ ਬ੍ਰਿਟਿਸ਼ ਸੀ, ਜੋ ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਸਬੰਧਤ ਸੀ। ਸੰਨੀ ਦਿਓਲ ਨਾਲ ਵਿਆਹ ਤੋਂ ਬਾਅਦ ਲਿੰਡਾ ਨੇ ਆਪਣਾ ਨਾਂ ਬਦਲ ਕੇ ਪੂਜਾ ਰੱਖ ਲਿਆ ਸੀ।

PunjabKesari


sunita

Content Editor

Related News