ਐਵਾਰਡ ਜਿੱਤਣ ਮਗਰੋਂ ਭਾਵੁਕ ਹੋਏ ਸ਼ਾਹਰੁਖ, ਕਿਹਾ- 'ਜਵਾਨ' ਬਣਾਉਣ ਸਮੇਂ ਜ਼ਿੰਦਗੀ 'ਚ ਆਈ ਸੀ ਉਥਲ-ਪੁਥਲ

Monday, Sep 30, 2024 - 10:56 AM (IST)

ਐਂਟਰਟੇਨਮੈਂਟ ਡੈਸਕ : ਸਿਤਾਰਿਆਂ ਨਾਲ ਭਰੀ ਆਈਫਾ ਐਵਾਰਡ ਸ਼ਾਮ 'ਚ ਇਸ ਵਾਰ ਕੁਝ ਖ਼ਾਸ ਦੇਖਣ ਨੂੰ ਮਿਲਿਆ, ਜਿੱਥੇ ਮਸ਼ਹੂਰ ਅਦਾਕਾਰਾ ਰੇਖਾ ਨੇ ਆਪਣੇ ਮਨਮੋਹਕ ਡਾਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ, ਉੱਥੇ ਹੀ ਸ਼ਾਹਰੁਖ ਖ਼ਾਨ ਨੇ ਇੱਕ ਵਾਰ ਫਿਰ ਆਪਣੇ ਸ਼ਾਨਦਾਰ ਹੋਸਟਿੰਗ ਸਟਾਈਲ ਨਾਲ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣ 'ਚ ਕਾਮਯਾਬ ਰਹੇ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੀ ਫ਼ਿਲਮ 'ਐਂਮਰਜੈਂਸੀ' 'ਤੇ SGPC ਦਾ ਫ਼ੈਸਲਾ, ਕਰ 'ਤਾ ਵੱਡਾ ਐਲਾਨ

ਕਿੰਗ ਖ਼ਾਨ ਨੇ ਲੰਬੇ ਸਮੇਂ ਬਾਅਦ ਆਈਫਾ ਐਵਾਰਡਜ਼ ਦੀ ਮੇਜ਼ਬਾਨੀ ਕੀਤੀ ਹੈ। ਉਸ ਨੇ ਆਪਣੀ ਮੇਜ਼ਬਾਨੀ ਦੇ ਕਰਤੱਵਾਂ ਨਾਲ ਨਾ ਸਿਰਫ਼ ਸਮਾਗਮ 'ਚ ਸੁਹਜ ਜੋੜਿਆ, ਬਲਕਿ ਫ਼ਿਲਮ 'ਜਵਾਨ' ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਵੀ ਜਿੱਤਿਆ। ਇਹ ਐਵਾਰਡ ਜਿੱਤਣ ਤੋਂ ਬਾਅਦ ਕਿੰਗ ਖ਼ਾਨ ਭਾਵੁਕ ਹੋ ਗਏ ਅਤੇ ਕਿਹਾ ਕਿ ਫ਼ਿਲਮ 'ਜਵਾਨ' ਉਨ੍ਹਾਂ ਲਈ ਬਹੁਤ ਖ਼ਾਸ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਇਹ ਫ਼ਿਲਮ under development ਸੀ, ਉਸ ਸਮੇਂ ਤੱਕ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕੁਝ ਔਖੀਆਂ ਘੜੀਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਪਰ ਉਸੇ ਫ਼ਿਲਮ ਲਈ ਇਸ ਪੁਰਸਕਾਰ ਨੇ ਸਾਰੀਆਂ ਚਿੰਤਾਵਾਂ ਦੂਰ ਕਰ ਦਿੱਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ

ਸ਼ਾਹਰੁਖ ਨੇ ਕਿਹਾ ਕਿ ਉਹ ਇਸ ਮੰਚ 'ਤੇ ਵਾਪਸ ਆ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਫ਼ਿਲਮ 'ਜਵਾਨ' ਬਣਾਉਣ ਸਮੇਂ ਉਨ੍ਹਾਂ ਦੀ ਜ਼ਿੰਦਗੀ 'ਚ ਕੁਝ ਉਥਲ-ਪੁਥਲ ਆਈ ਸੀ। ਉਹ ਇਹ ਐਵਾਰਡ ਹਾਸਲ ਕਰਕੇ ਬਹੁਤ ਖੁਸ਼ ਹੈ। ਕਿੰਗ ਖਾਨ ਨੇ ਕਿਹਾ, "ਮੈਨੂੰ ਪੁਰਸਕਾਰ ਪਸੰਦ ਹਨ... ਮੈਂ ਇੱਥੇ ਪੂਰੇ ਦਿਲ ਨਾਲ ਵਾਪਸ ਆਇਆ ਹਾਂ ਅਤੇ ਅਜਿਹੇ ਸਕਾਰਾਤਮਕ ਨੋਟ 'ਤੇ ਸਾਲ ਦਾ ਅੰਤ ਕਰਕੇ ਖੁਸ਼ ਹਾਂ। ਅਸੀਂ ਸਾਰੇ ਪੇਸ਼ੇਵਰ ਹਾਂ ਅਤੇ ਆਪਣਾ ਕੰਮ ਕਰ ਰਹੇ ਹਾਂ ਪਰ ਮੈਂ 'ਜਵਾਨ' ਫ਼ਿਲਮ ਦੇ ਪਿੱਛੇ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਇਸ ਫ਼ਿਲਮ ਨੂੰ ਸਫ਼ਲ ਬਣਾਉਣ ਲਈ 2-3 ਸਾਲਾਂ ਦੀ ਸਖਤ ਮਿਹਨਤ ਕੀਤੀ।

ਇਹ ਖ਼ਬਰ ਵੀ ਪੜ੍ਹੋ KRK ਦਾ ਗੁਰੂ ਰੰਧਾਵਾ ਨਾਲ ਪਿਆ ਪੰਗਾ, ਗਾਇਕ ਨੂੰ ਬੋਲੇ ਅਪਸ਼ਬਦ, ਕਿਹਾ- 2 ਰੁਪਏ ਦਾ ਐਕਟਰ

ਇਸ ਦੇ ਨਾਲ ਹੀ ਸ਼ਾਹਰੁਖ ਨੇ ਗੌਰੀ ਦਾ ਵੀ ਧੰਨਵਾਦ ਕੀਤਾ, ਜੋ ਫ਼ਿਲਮ 'ਜਵਾਨ' ਦੀ ਨਿਰਮਾਤਾ ਹੈ। ਕਿੰਗ ਖ਼ਾਨ ਨੇ ਮਜ਼ਾਕ 'ਚ ਕਿਹਾ, ''ਉਹ ਇਕੱਲੀ ਅਜਿਹੀ ਪਤਨੀ ਹੋਵੇਗੀ, ਜੋ ਆਪਣੇ ਪਤੀ ਤੋਂ ਜ਼ਿਆਦਾ ਪੈਸਾ ਖਰਚ ਕਰੇਗੀ। ਮੈਂ ਉਸ ਦੇ ਧੀਰਜ, ਸਦਭਾਵਨਾ ਅਤੇ ਨਿਮਰਤਾ ਲਈ ਉਸ ਦਾ ਧੰਨਵਾਦੀ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News