...ਤਾਂ ਇਸੇ ਕਰਕੇ ਸਲਮਾਨ ਖ਼ਾਨ ਨੇ 36 ਸਾਲਾਂ ਤੋਂ ਨਹੀਂ ਕੀਤੀ ਕੋਈ ਪਾਰਟੀ

Sunday, Sep 08, 2024 - 04:20 PM (IST)

...ਤਾਂ ਇਸੇ ਕਰਕੇ ਸਲਮਾਨ ਖ਼ਾਨ ਨੇ 36 ਸਾਲਾਂ ਤੋਂ ਨਹੀਂ ਕੀਤੀ ਕੋਈ ਪਾਰਟੀ

ਮੁੰਬਈ (ਬਿਊਰੋ) - ਪੂਰੀ ਦੁਨੀਆ 'ਚ ਸਲਮਾਨ ਖ਼ਾਨ ਦੇ ਕਰੋੜਾਂ ਫੈਨ ਹਨ। ਸਲਮਾਨ ਦੇ ਫੈਨ ਹਰ ਸਾਲ 27 ਦਸੰਬਰ ਨੂੰ ਉਨ੍ਹਾਂ ਦਾ ਜਨਮਦਿਨ ਮਨਾਉਂਦੇ ਹਨ। ਇਸ ਦਿਨ ਨੂੰ ਸਲਮਾਨ ਦੇ ਫੈਨ ਤਿਉਹਾਰ ਦੀ ਤਰ੍ਹਾਂ ਸੈਲੀਬ੍ਰੇਟ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪਿਛਲੇ 25 ਸਾਲਾਂ ਤੋਂ ਸਲਮਾਨ ਨੇ ਆਪਣੇ ਦੋਸਤਾਂ ਨਾਲ ਪਾਰਟੀ ਕਿਉਂ ਨਹੀਂ ਕੀਤੀ।

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ਦੀਪਿਕਾ-ਰਣਬੀਰ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ

ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਨੇ 'ਕੌਫੀ ਵਿਦ ਕਰਨ ਸੀਜ਼ਨ 4' (2013) 'ਚ ਸਲਮਾਨ ਨਾਲ ਰੈਪਿਡ ਫਾਇਰ ਰਾਉਂਡ ਖੇਡਿਆ ਸੀ, ਜਿਸ 'ਚ ਸਲਮਾਨ ਨੇ ਦੱਸਿਆ ਕਿ ਉਸ ਨੇ ਪਿਛਲੇ 25 ਸਾਲਾਂ ਤੋਂ ਦੋਸਤਾਂ ਨਾਲ ਪਾਰਟੀ ਨਹੀਂ ਕੀਤੀ ਹੈ। ਹੁਣ ਇਸ ਘਟਨਾ ਨੂੰ 36 ਸਾਲ ਹੋ ਗਏ ਹਨ। ਸਲਮਾਨ ਨੇ ਦੱਸਿਆ ਕਿ ਇਕ ਦਿਨ ਉਨ੍ਹਾਂ ਦੇ ਦੋਸਤ ਨੇ ਉਨ੍ਹਾਂ ਨੂੰ ਅਜਿਹੀ ਗੱਲ ਦੱਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਾਰਟੀ ਨਹੀਂ ਕੀਤੀ। ਦਰਅਸਲ, ਉਹ ਆਪਣੇ ਇਸ ਦੋਸਤ ਨਾਲ ਪਾਰਟੀਆਂ 'ਚ ਜਾਂਦੇ ਸੀ ਅਤੇ ਇਸ ਦੋਸਤ ਨੇ ਉਸ ਨੂੰ ਪੁੱਛਿਆ ਕਿ ਉਹ ਆਪਣੇ ਪਿਤਾ ਦੇ ਪੈਸੇ ਕਿਉਂ ਬਰਬਾਦ ਕਰ ਰਿਹਾ ਹੈ। ਇਸ ਤੋਂ ਬਾਅਦ ਸਲਮਾਨ ਨੂੰ ਅਹਿਸਾਸ ਹੋਇਆ ਅਤੇ ਫਿਰ ਉਨ੍ਹਾਂ ਨੇ ਕਦੇ ਪਾਰਟੀ ਨਹੀਂ ਕੀਤੀ।

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਸਲਮਾਨ ਇਸ ਸਮੇਂ 58 ਸਾਲ ਦੇ ਹਨ ਅਤੇ ਉਹ ਅਕਸਰ ਬਾਲੀਵੁੱਡ ਪਾਰਟੀਆਂ ‘ਚ ਨਜ਼ਰ ਆ ਜਾਂਦੇ ਹਨ ਪਰ ਸਲਮਾਨ ਜ਼ਿਆਦਾਤਰ ਆਪਣੇ ਕੰਮ ‘ਤੇ ਧਿਆਨ ਦਿੰਦੇ ਹਨ। ਪਿਛਲੇ ਸਾਲ ਦੀਵਾਲੀ ਮੌਕੇ ਰਿਲੀਜ਼ ਹੋਈ ਫ਼ਿਲਮ ‘ਟਾਈਗਰ 3’ ‘ਚ ਸਲਮਾਨ ਨਜ਼ਰ ਆਏ ਸਨ। ਮੌਜੂਦਾ ਸਾਲ ‘ਚ ਸਲਮਾਨ ਕੋਲ ਕੋਈ ਫ਼ਿਲਮ ਨਹੀਂ ਹੈ ਪਰ ਈਦ 2025 ਦੇ ਮੌਕੇ ‘ਤੇ ਸਲਮਾਨ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਈਦ ਦਾ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੇ ਹਨ। ਸਲਮਾਨ ਦੀ ਅਗਲੀ ਫ਼ਿਲਮ 'ਸਿਕੰਦਰ' ਦੀ ਸ਼ੂਟਿੰਗ ਚੱਲ ਰਹੀ ਹੈ। ਹਾਲ ਹੀ ‘ਚ ਖਬਰ ਆਈ ਸੀ ਕਿ ਜ਼ਖਮੀ ਹੋਣ ਦੇ ਬਾਵਜੂਦ ਸਲਮਾਨ ਪੂਰੀ ਲਗਨ ਨਾਲ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਫ਼ਿਲਮ 'ਸਿਕੰਦਰ' ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਹਨ ਅਤੇ ‘ਗਜਨੀ’ ਦੇ ਨਿਰਦੇਸ਼ਕ A.R. Murugadoss ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News