'ਐਨੀਮਲ' ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ, ਰਣਬੀਰ ਕਪੂਰ ਸ਼ੁਰੂ ਕਰਨਗੇ 'ਐਨੀਮਲ 2' ਦੀ ਸ਼ੂਟਿੰਗ, ਜਾਣੋ ਰਿਲੀਜ਼ਿੰਗ ਡੇਟ
Wednesday, Jan 31, 2024 - 07:16 PM (IST)

ਐਂਟਰਟੇਨਮੈਂਟ ਡੈਸਕ : ਰਣਬੀਰ ਕਪੂਰ ਦੀ 'ਐਨੀਮਲ' ਦੀ ਸਫ਼ਲਤਾ ਮਗਰੋਂ ਹਰ ਕੋਈ ਇਸ ਦੇ ਸੀਕਵਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸੇ ਵਿਚਾਲੇ ਫ਼ਿਲਮ ਦੇ ਸੀਕਵਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜੀ ਹਾਂ, ਹੁਣ ਖ਼ੁਲਾਸਾ ਹੋਇਆ ਹੈ ਕਿ 'ਐਨੀਮਲ 2 'ਦੀ ਸਕ੍ਰਿਪਟ ਦਾ ਮੁੱਢਲਾ ਢਾਂਚਾ ਤਿਆਰ ਹੋ ਗਿਆ ਹੈ। ਸੰਦੀਪ ਵਾਂਗਾ 'ਐਨੀਮਲ 2' ਦੀ ਸਕ੍ਰਿਪਟ 'ਤੇ ਖ਼ਾਸ ਕੰਮ ਕਰਨ ਜਾ ਰਹੇ ਹਨ। ਉਹ ਇਸ ਸਾਲ ਦੇ ਅੰਤ 'ਚ ਫ਼ਿਲਮ ਦੀ ਸਕ੍ਰਿਪਟ 'ਤੇ ਕੰਮ ਕਰਨਗੇ। ਰਣਬੀਰ 2025 'ਚ 'ਐਨੀਮਲ 2' ਦੀ ਸ਼ੂਟਿੰਗ ਸ਼ੁਰੂ ਕਰਨਗੇ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਐਮੀ ਜੈਕਸਨ ਨੇ ਪ੍ਰੇਮੀ ਨਾਲ ਸਵਿਟਜ਼ਰਲੈਂਡ 'ਚ ਕਰਵਾਈ ਮੰਗਣੀ, ਤਸਵੀਰਾਂ ਵਾਇਰਲ
ਖ਼ਬਰਾਂ ਮੁਤਾਬਕ, 'ਐਨੀਮਲ' ਪਾਰਕ 'ਚ ਰਣਵਿਜੇ ਅਤੇ ਉਨ੍ਹਾਂ ਦੇ ਲੁੱਕ-ਅਲਾਈਕ ਯਾਨੀਕਿ ਹਮਸ਼ਕਲ ਵਿਚਾਲੇ ਝੜਪ ਦਿਖਾਈ ਜਾਵੇਗੀ। ਇਸ ਦੇ ਨਾਲ ਹੀ ਰਣਵਿਜੇ ਦਾ ਆਪਣੀ ਪਤਨੀ ਤੇ ਬੇਟੇ ਨਾਲ ਰਿਸ਼ਤਾ ਵੀ ਇਸ ਫ਼ਿਲਮ 'ਚ ਖ਼ਾਸ ਹੋਵੇਗਾ। ਦੂਜੇ ਭਾਗ ਦਾ ਫੋਕਸ ਰਣਵਿਜੇ ਅਤੇ ਹਨਮਸ਼ਕਲ 'ਤੇ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਧੱਕਾ-ਮੁੱਕੀ ਦੌਰਾਨ ਡਿੱਗਿਆ 'ਬਿੱਗ ਬੌਸ 17' ਦਾ ਜੇਤੂ ਮੁਨੱਵਰ ਫਾਰੂਕੀ
ਦੱਸ ਦਈਏ ਕਿ ਹਾਲ ਹੀ 'ਚ ਰਣਬੀਰ ਕਪੂਰ ਨੇ ਕਾਮੇਡੀਅਨ ਅਨੁਭਵ ਸਿੰਘ ਬਾਸੀ ਨਾਲ 'ਐਨੀਮਲ' ਬਾਰੇ ਗੱਲ ਕੀਤੀ। ਨੈੱਟਫਲਿਕਸ ਇੰਡੀਆ ਨਾਲ ਗੱਲ ਕਰਦੇ ਹੋਏ ਰਣਬੀਰ ਨੇ ਕਿਹਾ- ''ਐਨੀਮਲ ਪਾਰਕ ਦੇ ਸੰਦੀਪ ਕੋਲ 1-2 ਸੀਨ ਤਿਆਰ ਹਨ, ਜੋ ਉਨ੍ਹਾਂ ਨੇ ਮੈਨੂੰ ਦੱਸੇ ਅਤੇ ਉਹ ਬਹੁਤ ਰੋਮਾਂਚਕ ਹਨ। ਪਹਿਲੇ ਭਾਗ ਦੀ ਸਫ਼ਲਤਾ ਤੋਂ ਬਾਅਦ ਉਹ ਦੂਜੇ ਭਾਗ ਨੂੰ ਹੋਰ ਡੀਪ ਤੇ ਡਾਰਕ ਬਣਾਉਣ ਜਾ ਰਿਹਾ ਹੈ। ਉਹ ਕੁਝ ਵੀ ਕਰ ਸਕਦਾ ਹੈ। 'ਐਨੀਮਲ' ਦੀ ਗੱਲ ਕਰੀਏ ਤਾਂ ਇਹ 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫ਼ਿਲਮ 'ਚ ਰਣਬੀਰ ਨਾਲ ਅਨਿਲ ਕਪੂਰ, ਰਸ਼ਮਿਕਾ ਮੰਡਨਾ, ਤ੍ਰਿਪਤੀ ਡਿਮਰੀ ਅਤੇ ਬੌਬੀ ਦਿਓਲ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਏ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8