2 ਕਮਰਿਆਂ ਵਾਲੇ ਘਰ ''ਚ 12 ਲੋਕਾਂ ਨਾਲ ਰਹਿੰਦਾ ਸੀ ਇਹ ਅਦਾਕਾਰ, ਅੱਜ 1 ਫ਼ਿਲਮ ਤੋਂ ਵਸੂਲਦੈ 40 ਕਰੋੜ

Friday, Nov 22, 2024 - 04:23 PM (IST)

2 ਕਮਰਿਆਂ ਵਾਲੇ ਘਰ ''ਚ 12 ਲੋਕਾਂ ਨਾਲ ਰਹਿੰਦਾ ਸੀ ਇਹ ਅਦਾਕਾਰ, ਅੱਜ 1 ਫ਼ਿਲਮ ਤੋਂ ਵਸੂਲਦੈ 40 ਕਰੋੜ

ਐਂਟਰਟੇਨਮੈਂਟ ਡੈਸਕ - ਅੱਜ ਦੇ ਸਮੇਂ ‘ਚ ਕਈ ਅਜਿਹੇ ਅਭਿਨੇਤਾ ਅਤੇ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਬਾਹਰਲੇ ਹੋਣ ਦੇ ਬਾਵਜੂਦ ਫ਼ਿਲਮ ਇੰਡਸਟਰੀ ‘ਚ ਕਾਫੀ ਨਾਂ ਕਮਾਇਆ ਹੈ। ਆਪਣੀ ਸ਼ਾਨਦਾਰ ਅਦਾਕਾਰੀ ਨਾਲ ਉਨ੍ਹਾਂ ਕਲਾਕਾਰਾਂ ਨੇ ਲੱਖਾਂ ਪ੍ਰਸ਼ੰਸਕ ਬਣਾਏ ਹਨ ਅਤੇ ਫ਼ਿਲਮ 'ਚ ਕੰਮ ਕਰਨ ਦੇ ਕਰੋੜਾਂ ਰੁਪਏ ਵਸੂਲੇ ਹਨ। ਅਜਿਹੇ ਅਦਾਕਾਰਾਂ 'ਚ ਕਾਰਤਿਕ ਆਰੀਅਨ ਦਾ ਨਾਂ ਵੀ ਸ਼ਾਮਲ ਹੈ। ਅੱਜ ਨਾਮ ਤੋਂ ਲੈ ਕੇ ਪੈਸੇ ਤੱਕ ਕਾਰਤਿਕ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2011 'ਚ ਕੀਤੀ ਸੀ। ਉਨ੍ਹਾਂ ਦੀ ਪਹਿਲੀ ਫ਼ਿਲਮ 'ਪਿਆਰ ਕਾ ਪੰਚਨਾਮਾ' ਸੀ, ਜਿਸ ਦਾ ਨਿਰਦੇਸ਼ਨ ਲਵ ਰੰਜਨ ਨੇ ਕੀਤਾ ਸੀ। ਇਸ ਫ਼ਿਲਮ ਲਈ ਕਾਰਤਿਕ ਨੂੰ ਸਿਰਫ 70 ਹਜ਼ਾਰ ਰੁਪਏ ਦੀ ਫੀਸ ਮਿਲੀ ਹੈ। ਹਾਲਾਂਕਿ ਅੱਜ ਉਹ ਵੱਡੇ ਪਰਦੇ ‘ਤੇ ਹੈ।

ਇਹ ਵੀ ਪੜ੍ਹੋ- ਪੰਜਾਬੀ ਗਾਇਕਾ ਦੇ ਪਿਤਾ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਪੋਸਟ

ਕਾਲਜ ਦੇ ਦਿਨਾਂ ਦੀ ਪਹਿਲੀ ਫਿਲਮ
ਅੱਜ ਕਾਰਤਿਕ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਉਨ੍ਹਾਂ ਦਾ ਜਨਮ ਗਵਾਲੀਅਰ 'ਚ ਹੋਇਆ ਸੀ। ਜਦੋਂ ਉਹ 10ਵੀਂ ਕਲਾਸ 'ਚ ਸੀ ਤਾਂ ਉਸ ਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਇੱਕ ਐਕਟਰ ਬਣਨਾ ਚਾਹੁੰਦਾ ਹੈ। ਜਦੋਂ ਕਾਰਤਿਕ ਮੁੰਬਈ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ, ਉਸੇ ਸਮੇਂ ਉਸ ਨੇ ਅਦਾਕਾਰੀ 'ਚ ਵੀ ਹੱਥ ਅਜ਼ਮਾਉਣਾ ਸ਼ੁਰੂ ਕਰ ਦਿੱਤਾ।
ਕਾਲਜ ਦੇ ਤੀਜੇ ਸਾਲ 'ਚ ਉਸ ਨੂੰ 'ਪਿਆਰ ਕਾ ਪੰਚਨਾਮਾ' ਲਈ ਚੁਣਿਆ ਗਿਆ, ਜਿਸ ਤੋਂ ਬਾਅਦ ਉਸ ਨੇ ਕਾਲਜ ਛੱਡ ਦਿੱਤਾ। ਹਾਲਾਂਕਿ, ਬਾਅਦ 'ਚ ਉਸ ਨੇ ਫਾਈਨਲ ਇਮਤਿਹਾਨ ਦਿੱਤਾ। ਰਿਪੋਰਟ ਮੁਤਾਬਕ, ਜਦੋਂ ਕਾਰਤਿਕ 'ਪਿਆਰ ਕਾ ਪੰਚਨਾਮਾ' 'ਤੇ ਕੰਮ ਕਰ ਰਹੇ ਸਨ ਤਾਂ ਉਹ ਮੁੰਬਈ ਦੇ ਲੋਖੰਡਵਾਲਾ ‘ਚ ਰਹਿੰਦੇ ਸਨ। ਉਸ ਨੇ ਇੱਥੇ ਕਿਰਾਏ ‘ਤੇ 2 ਬੀ. ਐੱਚ. ਕੇ ਦਾ ਫਲੈਟ ਲਿਆ ਸੀ, ਜਿਸ ‘ਚ ਉਹ 12 ਲੋਕਾਂ ਨਾਲ ਰਹਿੰਦਾ ਸੀ।

ਇਹ ਵੀ ਪੜ੍ਹੋ- ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਫਿਲਮ ‘ਹੇ ਸੀਰੀ ਵੇ ਸੀਰੀ’

ਕਾਰਤਿਕ ਆਰੀਅਨ ਦਾ ਮੋਨੋਲੋਗ
‘ਪਿਆਰ ਕਾ ਪੰਚਨਾਮਾ’ 'ਚ ਕਾਰਤਿਕ ਨੇ 5 ਮਿੰਟ 29 ਸੈਕਿੰਡ ਲੰਬਾ ਮੋਨੋਲੋਗ ਬੋਲਿਆ, ਜਿਸ ਨਾਲ ਉਸ ਨੂੰ ਕਾਫੀ ਪ੍ਰਸਿੱਧੀ ਮਿਲੀ। ਉਹ ਇਸ ਮੋਨੋਲੋਗ ਰਾਹੀਂ ਪ੍ਰਭਾਵਿਤ ਹੋਇਆ। ਇਸ ਫ਼ਿਲਮ ਦਾ ਦੂਜਾ ਭਾਗ 2015 'ਚ ਰਿਲੀਜ਼ ਹੋਇਆ ਸੀ, ਜਿਸ 'ਚ ਉਨ੍ਹਾਂ ਦਾ 7.8 ਮਿੰਟ ਦਾ ਮੋਨੋਲੋਗ ਸੀ।

ਇਸ ਫ਼ਿਲਮ ਲਈ ਲਏ ਸੀ 40 ਕਰੋੜ
ਕਦੇ ਆਪਣੀ ਪਹਿਲੀ ਫ਼ਿਲਮ ਲਈ 70 ਹਜ਼ਾਰ ਰੁਪਏ ਫੀਸ ਲੈਣ ਵਾਲੇ ਕਾਰਤਿਕ ਅੱਜ ਉਸ ਮੁਕਾਮ ‘ਤੇ ਹਨ, ਜਿੱਥੇ ਉਹ ਕਰੋੜਾਂ ਰੁਪਏ ਵਸੂਲ ਰਹੇ ਹਨ। ਉਸ ਦੀ ਫ਼ਿਲਮ ‘ਭੂਲ ਭੁਲਾਇਆ 3’ 1 ਨਵੰਬਰ ਨੂੰ ਰਿਲੀਜ਼ ਹੋਈ ਹੈ। ਖਬਰਾਂ ਦੀ ਮੰਨੀਏ ਤਾਂ ਉਸ ਨੇ ਇਸ ਫ਼ਿਲਮ ਤੋਂ 40-45 ਕਰੋੜ ਰੁਪਏ ਦੀ ਫੀਸ ਲਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News