49 ਸਾਲਾਂ ਦੇ ਹੋਏ ਜੌਨ ਅਬਰਾਹਮ, ਬਾਲੀਵੁੱਡ ਦੇ ਦੇਸੀ ਹਲਕ ਦੇ ਨਾਂ ਨਾਲ ਨੇ ਮਸ਼ਹੂਰ

Friday, Dec 17, 2021 - 04:53 PM (IST)

49 ਸਾਲਾਂ ਦੇ ਹੋਏ ਜੌਨ ਅਬਰਾਹਮ, ਬਾਲੀਵੁੱਡ ਦੇ ਦੇਸੀ ਹਲਕ ਦੇ ਨਾਂ ਨਾਲ ਨੇ ਮਸ਼ਹੂਰ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਧਰਮਿੰਦਰ ਤੋਂ ਬਾਅਦ ਜੇਕਰ ਕਿਸੇ ਨੂੰ ਬਾਲੀਵੁੱਡ ਦੇ ਹੀ-ਮੈਨ ਦਾ ਖ਼ਿਤਾਬ ਦਿੱਤਾ ਜਾਵੇ, ਤਾਂ ਉਹ ਸਿਰਫ਼ ਜੌਨ ਅਬਰਾਹਮ ਸਕਦੇ ਹਨ। ਉਂਝ ਤਾਂ ਉਨ੍ਹਾਂ ਨੂੰ ਆਪਣੀ ਦਮਦਾਰ ਬੌਡੀ ਲਈ ਦੇਸੀ ਹਲਕ (Super Hero Hulk) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਪਰ ਉਨ੍ਹਾਂ ਦੇ ਫ਼ੈਨਜ਼ ਉਨ੍ਹਾਂ ਨੂੰ ਪਿਆਰ ਨਾਲ ਹੀ ਮੈਨ ਕਹਿੰਦੇ ਹਨ ਕਿਉਂਕਿ ਆਪਣੀਆਂ ਫ਼ਿਲਮਾਂ 'ਚ ਜੌਨ ਜਿਸ ਤਰ੍ਹਾਂ ਦੇ ਐਕਸ਼ਨ ਸੀਨਜ਼ ਕਰਦੇ ਹਨ ਉਹ ਤਾਂ ਸਿਰਫ਼ ਕੋਈ ਹੀ ਮੈਨ ਹੀ ਕਰ ਸਕਦਾ ਹੈ। ਜੌਨ ਆਪਣੀਆਂ ਫ਼ਿਲਮਾਂ ਦੇ ਐਕਸ਼ਨ ਸੀਨਜ਼ ਖ਼ੁਦ ਕਰਨਾ ਪਸੰਦ ਕਰਦੇ ਹਨ।

PunjabKesari

ਜੌਨ ਅਬਰਾਹਮ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 17 ਦਸੰਬਰ 1972 ਨੂੰ ਮੁੰਬਈ ਵਿੱਚ ਹੋਇਆ ਸੀ। ਜੌਨ ਨੂੰ ਆਪਣੀ ਫ਼ਿੱਟਨੈੱਸ, ਬਾਈਕਸ ਦੇ ਕਲੈਕਸ਼ਨ ਤੇ ਪਸ਼ੂ ਪ੍ਰੇਮੀ ਹੋਣ ਲਈ ਜਾਣਿਆ ਜਾਂਦਾ ਹੈ। ਇਸ ਖਾਸ ਮੌਕੇ 'ਤੇ ਮਨੋਰੰਜਨ ਇੰਡਸਟਰੀ ਦੇ ਸਾਰੇ ਸਿਤਾਰੇ ਅਤੇ ਫ਼ੈਨਜ਼ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦੇ ਰਹੇ ਹਨ। ਜੌਨ ਦੇ ਪਰਿਵਾਰ ਬਾਰੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਪਿਤਾ ਕੇਰਲਾ ਦੇ ਇੱਕ ਮਲਿਆਲੀ ਸੀਰੀਅਨ ਈਸਾਈ ਸਨ ਅਤੇ ਮਾਂ ਇੱਕ ਪਾਰਸੀ ਸੀ, ਜੋ ਗੁਜਰਾਤ ਨਾਲ ਸਬੰਧਤ ਸੀ। ਜੌਨ ਆਪਣੀ ਮਾਂ ਦੇ ਬਹੁਤ ਕਰੀਬ ਹਨ। ਜੌਨ, ਅੰਗਰੇਜ਼ੀ, ਹਿੰਦੀ ਤੇ ਗੁਜਰਾਤੀ ਭਾਸ਼ਾ ਬੋਲਣ 'ਚ ਮਾਹਰ ਹਨ।

PunjabKesari

ਜੌਨ ਦਾ ਫ਼ਿਲਮੀ ਕਰੀਅਰ
ਜੌਨ ਅਬ੍ਰਾਹਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ ਪਰ ਅੱਜ ਉਹ ਇੱਕ ਸਫ਼ਲ ਅਦਾਕਾਰ ਅਤੇ ਨਿਰਮਾਤਾ ਵਜੋਂ ਆਪਣੇ ਆਪ ਨੂੰ ਬਾਲੀਵੁੱਡ 'ਚ ਸਥਾਪਤ ਕਰ ਚੁੱਕੇ ਹਨ। ਉਨ੍ਹਾਂ ਨੇ ਸਾਲ 2003 'ਚ ਫ਼ਿਲਮ 'ਜਿਸਮ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸੇ ਸਾਲ (2003) ਉਨ੍ਹਾਂ ਦੀਆਂ ਦੋ ਹੋਰ ਫ਼ਿਲਮਾਂ 'ਸਾਇਆ' ਅਤੇ 'ਪਾਪ' ਵੀ ਰਿਲੀਜ਼ ਹੋਈਆਂ ਪਰ ਉਨ੍ਹਾਂ ਨੂੰ ਅਸਲੀ ਪਛਾਣ ਸਾਲ 2004 'ਚ ਰਿਲੀਜ਼ ਹੋਈ ਫ਼ਿਲਮ 'ਧੂਮ' ਤੋਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਵੱਡੇ ਪਰਦੇ 'ਤੇ ਕਾਫ਼ੀ ਧੂਮ ਮਚਾਈ। ਜੌਨ ਨੇ ਸਾਲ 2012 'ਚ ਫ਼ਿਲਮ ਨਿਰਮਾਣ ਦੇ ਖੇਤਰ 'ਚ ਕਦਮ ਰੱਖਿਆ ਸੀ। ਉਨ੍ਹਾਂ ਦੀ ਪਹਿਲੀ ਪ੍ਰੋਡਕਸ਼ਨ ਫ਼ਿਲਮ 'ਵਿੱਕੀ ਡੋਨਰ' ਸੀ। ਇਸ ਫ਼ਿਲਮ ਨੇ ਰਾਸ਼ਟਰੀ ਪੁਰਸਕਾਰ ਵੀ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ਦਾ ਨਿਰਮਾਣ ਕੀਤਾ। ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ 'ਸਤਿਆਮੇਵ ਜਯਤੇ 2' ਰਿਲੀਜ਼ ਹੋਈ ਹੈ। ਇਸ ਫ਼ਿਲਮ 'ਚ ਉਨ੍ਹਾਂ ਦੇ ਐਕਸ਼ਨ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਨੂੰ 'ਦੇਸੀ ਹਲਕ' ਕਹਿ ਕੇ ਬੁਲਾਉਂਦੇ ਹਨ।

PunjabKesari

ਜੌਨ ਦੀ ਮਨਪਸੰਦ ਖੇਡ ਫ਼ੁੱਟਬਾਲ
ਜੌਨ ਨੂੰ ਫ਼ੁੱਟਬਾਲ ਨਾਲ ਬੇਹੱਦ ਪਿਆਰ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਫ਼ੁੱਟਬਾਲ 'ਤੇ ਆਧਾਰਤ ਇੱਕ ਫ਼ਿਲਮ 'ਗੋਲ' ਬਣਾਈ ਸੀ, ਜਿਸ 'ਚ ਉਨ੍ਹਾਂ ਨਾਲ ਮੁੱਖ ਭੂਮਿਕਾ 'ਚ ਬਿਪਾਸ਼ਾ ਬਾਸੂ ਨਜ਼ਰ ਆਈ ਸੀ। ਜੌਨ ਇੱਕ ਚੰਗੇ ਅਭਿਨੇਤਾ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਜੌਨ ਇੱਕ ਸਮੇਂ 'ਚ ਬਹੁਤ ਵਧੀਆ ਫੁੱਟਬਾਲਰ ਰਹੇ ਹਨ। ਜੌਨ ਆਪਣੀ ਕਾਲਜ ਦੀ ਫੁੱਟਬਾਲ ਟੀਮ ਦੇ ਕਪਤਾਨ ਸੀ। ਜੌਨ ਨੇ ਮਾਸਟਰ ਜਾਵੇਦ ਖਾਨ ਤੋਂ ਤਾਈਕਵਾਂਡੋ ਵੀ ਸਿੱਖਿਆ ਹੈ। ਜੌਨ ਨੇ ਹਰ ਜਗ੍ਹਾ ਆਪਣਾ 100 ਫੀਸਦੀ ਦਿੱਤਾ ਹੈ।

PunjabKesari

ਲਵ ਸਟੋਰੀ
ਇਕ ਸਮੇਂ ਜੌਨ ਅਤੇ ਬਿਪਾਸ਼ਾ ਇਕ-ਦੂਜੇ ਨਾਲ ਰਿਲੇਸ਼ਨ 'ਚ ਸਨ ਪਰ ਇੱਥੇ ਅਸੀਂ ਗੱਲ ਕਰ ਰਹੇ ਹਾਂ ਜੌਨ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਰੂੰਚਾਲ ਦੀ। ਆਖਿਰ ਦੋਹਾਂ ਵਿਚਕਾਰ ਪਹਿਲੀ ਮੁਲਾਕਾਤ ਕਿਵੇਂ ਹੋਈ? ਖ਼ਬਰਾਂ ਮੁਤਾਬਕ, ਜਦੋਂ ਜੌਨ ਅਤੇ ਬਿਪਾਸ਼ਾ ਬਾਂਦਰਾ ਦੇ ਇੱਕ ਜਿਮ 'ਚ ਇਕੱਠੇ ਵਰਕਆਊਟ ਕਰਦੇ ਸਨ ਤਾਂ ਪ੍ਰਿਆ ਵੀ ਉਸੇ ਜਿਮ 'ਚ ਵਰਕਆਊਟ ਕਰਦੀ ਸੀ। ਦੋਵੇਂ ਸਿਰਫ ਇੱਕ-ਦੂਜੇ ਨੂੰ ਜਾਣਦੇ ਸਨ ਪਰ ਉਨ੍ਹਾਂ ਵਿਚਕਾਰ ਅਜਿਹਾ ਕੁਝ ਨਹੀਂ ਸੀ। ਹੌਲੀ-ਹੌਲੀ ਜੌਨ ਤੇ ਪ੍ਰਿਆ ਵਿਚਕਾਰ ਨੇੜਤਾ ਵਧਦੀ ਜਾ ਰਹੀ ਸੀ। ਇਸ ਤੋਂ ਬਾਅਦ ਜੌਨ ਨੇ ਦਸੰਬਰ 2013 'ਚ ਪ੍ਰਿਆ ਰੂੰਚਾਲ ਨਾਲ ਵਿਆਹ ਕਰਵਾ ਲਿਆ ਸੀ ਪਰ ਉਨ੍ਹਾਂ ਨੇ 2014 'ਚ ਟਵਿੱਟਰ ਰਾਹੀਂ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਕੀਤੀ ਸੀ।

PunjabKesari

ਬਾਲੀਵੁੱਡ ਦੇ ਸਭ ਤੋਂ ਵੱਡੇ ਬਾਈਕ ਲਵਰ ਹਨ ਜੌਨ ਅਬਰਾਹਮ
ਨੌਜਵਾਨਾਂ 'ਚ ਜੌਨ ਅਬਰਾਹਮ ਆਪਣੇ ਬਾਈਕਸ ਦੇ ਕਲੈਕਸ਼ਨ ਲਈ ਮਸ਼ਹੂਰ ਹਨ। ਉਨ੍ਹਾਂ ਕੋਲ 17 ਬਾਈਕਸ ਹਨ। ਜਿਨ੍ਹਾਂ ਦੀ ਸਫ਼ਾਈ ਉਹ ਖ਼ੁਦ ਕਰਦੇ ਹਨ। ਜੌਨ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਉਹ ਆਪਣੀ ਬਾਈਕਸ ਦਾ ਇੱਕ-ਇੱਕ ਟਾਇਰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਦੇ ਹਨ। ਬਾਈਕਸ ਅਤੇ ਬਾਈਕਸ ਕਲੈਕਸ਼ਨ ਹਮੇਸ਼ਾ ਤੋਂ ਉਨ੍ਹਾਂ ਦਾ ਸ਼ੌਕ ਰਿਹਾ ਹੈ। ਜਦੋਂ ਵੀ ਉਹ ਸ਼ੂਟਿੰਗ ਤੋਂ ਥੋੜ੍ਹਾ ਫ਼ਰੀ ਹੁੰਦੇ ਹਨ ਤਾਂ ਫ਼ੁਰਸਤ ਦੇ ਸਮੇਂ ਆਪਣੀ ਬਾਈਕ `ਤੇ ਸਵਾਰੀ ਜ਼ਰੂਰ ਕਰਦੇ ਹਨ। ਜੌਨ ਅਬ੍ਰਾਹਮ ਕੋਲ ਬਾਈਕਸ ਦਾ ਬਹੁਤ ਵੱਡਾ ਕਲੈਕਸ਼ਨ ਹੈ। ਉਨ੍ਹਾਂ ਕੋਲ ਬਹੁਤ ਮਹਿੰਗੀਆਂ ਬਾਈਕਸ ਹਨ।

PunjabKesari

ਜਾਨਵਰਾਂ ਨਾਲ ਹੈ ਬੇਹੱਦ ਪਿਆਰ
ਸਭ ਨੂੰ ਪਤਾ ਹੈ ਕਿ ਜੌਨ ਅਬਰਾਹਮ ਦੁਨੀਆ ਦੇ ਸਭ ਤੋਂ ਵੱਡੇ ਜਾਨਵਰ ਪ੍ਰੇਮੀਆਂ 'ਚੋਂ ਇੱਕ ਹਨ। ਉਨ੍ਹਾਂ ਨੇ ਹੁਣ ਤੱਕ ਸੈਂਕੜੇ ਜੌਨਵਰਾਂ ਨੂੰ ਰੈਸਕਿਊ ਕੀਤਾ ਯਾਨੀਕਿ ਬਚਾਇਆ ਹੈ। ਇਹੀ ਨਹੀਂ ਉਹ ਜੌਨਵਰਾਂ ਖ਼ਿਲਾਫ਼ ਹੋਣ ਵਾਲੀ ਕਰੂਰਤਾ ਦੇ ਮੁੱਦੇ 'ਤੇ ਵੀ ਖੁੱਲ੍ਹ ਕੇ ਬੋਲਦੇ ਹਨ ਸਗੋ ਆਪਣੀ ਅਵਾਜ਼ ਬੁਲੰਦ ਵੀ ਕਰਦੇ ਹਨ। ਹਿਮਾਚਲ ਦੇ ਕਲੂਟੇ 'ਚ ਉਨ੍ਹਾਂ ਦੀ ਕਈ ਏਕੜ ਜ਼ਮੀਨ 'ਚ ਫ਼ੈਲੀ ਸੰਸਥਾ ਹੈ। ਇੱਥੇ ਰੈਸਕਿਊ ਕੀਤੇ ਜੌਨਵਰਾਂ ਨੂੰ ਪਿਆਰ ਨਾਲ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਜੌਨ ਨੂੰ ਖ਼ਾਸ ਕਰਕੇ ਕੁੱਤਿਆਂ ਨਾਲ ਬੇਹੱਦ ਪਿਆਰ ਹੈ। ਉਹ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦੇ ਅਤੇ ਇਸ ਦਾ ਪ੍ਰਚਾਰ ਕਰਦੇ ਹਨ ਕਿ ਜੇਕਰ ਹਰ ਕੋਈ ਇੱਕ ਜਾਂ ਦੋ ਬੇਸਹਾਰਾ ਅਤੇ ਬੇਘਰ ਕੁੱਤਿਆਂ ਨੂੰ ਗੋਦ ਲਵੇ ਤਾਂ ਸੜਕਾਂ 'ਤੇ ਕੋਈ ਕੁੱਤਾ ਨਹੀਂ ਰੁਲੇਗਾ।

PunjabKesari


author

sunita

Content Editor

Related News