ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਫੈਨਜ਼ ਨਾਲ ਮਨਾਇਆ ਆਪਣਾ ਜਨਮਦਿਨ, ਵੇਖੋ ਤਸਵੀਰਾਂ

Thursday, Dec 08, 2022 - 05:25 PM (IST)

ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਫੈਨਜ਼ ਨਾਲ ਮਨਾਇਆ ਆਪਣਾ ਜਨਮਦਿਨ, ਵੇਖੋ ਤਸਵੀਰਾਂ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅੱਜ 87 ਸਾਲ ਦੇ ਹੋ ਗਏ ਹਨ। ਅੱਜ ਉਨ੍ਹਾਂ ਦਾ ਜਨਮਦਿਨ ਹੈ। ਇਸ ਖ਼ਾਸ ਮੌਕੇ ਅਦਾਕਾਰ ਦੇ ਫੈਨਸ ਨੇ ਵੀ ਉਨ੍ਹਾਂ ਦਾ ਜਨਮ ਦਿਨ ਮਨਾਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਧਰਮਿੰਦਰ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। 

PunjabKesari

ਇਸ ਤੋਂ ਇਲਾਵਾ ਅਦਾਕਾਰ ਦੇ ਪੋਤੇ ਕਰਣ ਦਿਓਲ ਅਤੇ ਪੁੱਤਰ ਬੌਬੀ ਦਿਓਲ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਧਰਮਿੰਦਰ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਹਨ। ਧਰਮਿੰਦਰ ਦੇ ਗਲੇ 'ਚ ਫੁੱਲਾਂ ਦੀ ਮਾਲਾ, ਮੱਥੇ 'ਤੇ ਤਿਲਕ ਅਤੇ ਉਨ੍ਹਾਂ ਸਾਹਮਣੇ ਹਵਨ ਜਲਦਾ ਹੋਇਆ ਨਜ਼ਰ ਆ ਰਿਹਾ ਹੈ।

PunjabKesari

ਉਨ੍ਹਾਂ ਦੇ ਇਕ ਪਾਸੇ ਬੌਬੀ ਦਿਓਲ ਅਤੇ ਦੂਜੇ ਪਾਸੇ ਕਰਣ ਦਿਓਲ ਬੈਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਬੇਹੱਦ ਪਿਆਰੀ ਕੈਪਸ਼ਨ ਲਿਖੀ ਗਈ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਅਸੀਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਅਸੀਂ ਤੁਹਾਡੇ ਪੁੱਤਰ ਤੇ ਪੋਤੇ ਹਾਂ। ਜਨਮਦਿਨ ਮੁਬਾਰਕ ਵੱਡੇ ਪਾਪਾ।''

PunjabKesari

ਨਾਲ ਹੀ ਹੱਥ ਜੋੜ ਕੇ ਦਿਲ ਵਾਲਾ ਇਮੋਜ਼ੀ ਵੀ ਸਾਂਝਾ ਕੀਤਾ ਗਿਆ ਹੈ। ਸੰਨੀ ਦਿਓਲ ਨੇ ਵੀ ਆਪਣੇ ਪਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ ਅਤੇ ਪ੍ਰਸ਼ੰਸਕ ਵੀ ਆਪਣੇ ਪਸੰਦੀਦਾ ਅਦਾਕਾਰ ਦੀ ਸਿਹਤਮੰਦੀ ਅਤੇ ਲੰਮੀ ਉਮਰ ਦੀ ਕਾਮਨਾ ਕਰ ਰਹੇ ਹਨ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

Simran Bhutto

Content Editor

Related News