ਪਤੀ ਧਰਮਿੰਦਰ ਦੇ ਬਰਥਡੇ ਮੌਕੇ ਹੇਮਾ ਮਾਲਿਨੀ ਨੇ ਲਿਖੀ ਰੋਮਾਂਟਿਕ ਪੋਸਟ, ਕਿਹਾ- ਕਾਸ਼...'
Friday, Dec 08, 2023 - 04:18 PM (IST)
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਹੋਇਆ ਸੀ। ਅੱਜ ਧਰਮਿੰਦਰ ਆਪਣਾ 88ਵਾਂ ਜਨਮਦਿਨ ਮਨਾ ਰਹੇ ਹਨ। ਹਾਲ ਹੀ 'ਚ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਏ ਧਰਮਿੰਦਰ ਨੇ ਬਾਲੀਵੁੱਡ ਦੀ ਲੰਬੀ ਪਾਰੀ ਖੇਡੀ ਹੈ ਅਤੇ ਅੱਜ ਵੀ ਉਹ ਅਦਾਕਾਰੀ ਦੀ ਦੁਨੀਆ 'ਚ ਸ਼ਾਮਲ ਹਨ। ਧਰਮਿੰਦਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਦਿਓਲ ਪਰਿਵਾਰ ਵੀ ਅਦਾਕਾਰ ਦੇ ਜਨਮਦਿਨ 'ਤੇ ਸ਼ਾਨਦਾਰ ਜਸ਼ਨ ਮਨਾ ਰਿਹਾ ਹੈ। ਇਸ ਨਾਲ ਹੀ ਹੁਣ ਹੇਮਾ ਮਾਲਿਨੀ ਨੇ ਧਰਮਿੰਦਰ 'ਤੇ ਆਪਣੇ ਪਿਆਰ ਦੀ ਵਰਖਾ ਕੀਤੀ ਹੈ। ਉਨ੍ਹਾਂ ਨੇ ਆਪਣੇ ਪਤੀ ਲਈ ਇੱਕ ਰੋਮਾਂਟਿਕ ਪੋਸਟ ਲਿਖੀ ਹੈ।
ਇਹ ਖ਼ਬਰ ਵੀ ਪੜ੍ਹੋ - ਸ਼ਾਹਰੁਖ ਦੀ 'ਜਵਾਨ' ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਿਲੀ ਵੱਡੀ ਸਫ਼ਲਤਾ, ਇਸ ਐਵਾਰਡ ਸ਼ੋਅ 'ਚ ਹੋਈ ਨੌਮੀਨੇਟ
ਹੇਮਾ ਮਾਲਿਨੀ ਨੂੰ ਧਰਮਿੰਦਰ 'ਤੇ ਪਿਆਰ
ਹੇਮਾ ਮਾਲਿਨੀ ਨੇ ਟਵਿੱਟਰ 'ਤੇ ਧਰਮਿੰਦਰ ਲਈ ਜਨਮਦਿਨ ਮੌਕੇ ਪਤੀ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਅਤੇ ਨਾਲ ਹੀ ਸ਼ੁਭਕਾਮਨਾਵਾਂ ਦਿੱਤੀਆਂ। ਹੇਮਾ ਮਾਲਿਨੀ ਨੇ ਲਿਖਿਆ, "ਮੇਰੇ ਪਿਆਰੇ ਸਾਥੀ ਨੂੰ ਬਹੁਤ ਸਾਰੇ ਹੋਰ ਸਾਲ ਖੁਸ਼ੀਆਂ, ਸਿਹਤ ਤੇ ਖੁਸ਼ੀ ਮਿਲੇ। ਤੁਹਾਨੂੰ ਓਨਾ ਪਿਆਰ ਮਿਲੇ ਜਿੰਨਾ ਤੁਹਾਡਾ ਦਿਲ ਸੰਭਾਲ ਸਕਦਾ ਹੈ। ਤੁਹਾਨੂੰ ਓਨੀ ਹੀ ਖੁਸ਼ੀਆਂ ਪ੍ਰਾਪਤ ਹੋਣ ਜਿੰਨੀਆਂ ਇੱਕ ਦਿਨ ਲਿਆ ਸਕਦਾ ਹੈ ਅਤੇ ਜਿੰਨੇ ਆਸ਼ੀਰਵਾਦ ਜੀਵਨ 'ਚ ਮਿਲ ਸਕਦਾ ਹੈ, ਸਾਰਿਆਂ ਤੁਹਾਨੂੰ ਮਿਲੇ।" ਮੈਂ ਤਾਂ ਬਸ ਕਹਿਣਾ ਚਾਹੁੰਦਾ ਹਾਂ, ਕਾਸ਼! ਤੁਸੀਂ ਜਾਣਦੇ ਹੋ ਕਿ ਤੁਸੀਂ ਮੇਰੇ ਲਈ ਕਿੰਨੇ ਖਾਸ ਹੋ। ਮੇਰੇ ਪਿਆਰ ਨੂੰ ਜਨਮਦਿਨ ਮੁਬਾਰਕ।
ਇਹ ਖ਼ਬਰ ਵੀ ਪੜ੍ਹੋ - B'Day Spl : ਸਿਰਫ਼ 51 ਰੁਪਏ 'ਚ ਖੁੱਲ੍ਹੀ ਸੀ ਧਰਮਿੰਦਰ ਦੀ ਲਾਟਰੀ, ਰਾਤੋ-ਰਾਤ ਇੰਝ ਪਹੁੰਚੇ ਬੁਲੰਦੀਆਂ 'ਤੇ
ਧਰਮਿੰਦਰ ਨੇ ਕਰਵਾਏ ਦੋ ਵਿਆਹ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਧਰਮਿੰਦਰ ਨੇ ਦੋ ਵਿਆਹ ਕੀਤੇ ਹਨ। ਧਰਮਿੰਦਰ ਦਾ ਜਨਮ ਇੱਕ ਪੰਜਾਬੀ ਜੱਟ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਕੇਵਲ ਕਿਸ਼ਨ ਅਤੇ ਮਾਤਾ ਦਾ ਨਾਂ ਸਤਵੰਤ ਕੌਰ ਸੀ। ਪੰਜਾਬ 'ਚ ਹੀ ਪੜ੍ਹਾਈ ਕਰਨ ਤੋਂ ਬਾਅਦ ਧਰਮਿੰਦਰ ਨੇ ਫ਼ਿਲਮ 'ਦਿਲ ਵੀ ਤੇਰਾ ਹਮ ਵੀ ਤੇਰੇ' ਨਾਲ ਡੈਬਿਊ ਕੀਤਾ ਸੀ। ਇਹ ਫ਼ਿਲਮ 1960 'ਚ ਰਿਲੀਜ਼ ਹੋਈ ਸੀ, ਜਿਸ ਦਾ ਨਿਰਦੇਸ਼ਨ ਅਰਜੁਨ ਹਿੰਗੋਰਾਨੀ ਨੇ ਕੀਤਾ ਸੀ। ਧਰਮਿੰਦਰ ਨੇ 'ਸੂਰਤ ਔਰ ਸੀਰਤ', 'ਬੰਧਨੀ', 'ਦਿਲ ਨੇ ਫਿਰ ਯਾਦ ਕੀ', 'ਦੁਲਹਨ ਏਕ ਰਾਤ ਕੀ', 'ਅਨਪਧ', 'ਪੂਜਾ ਕੇ ਫੂਲ', 'ਬਹਾਰੇਂ ਫਿਰ ਭੀ ਆਏਂਗੀ' ਵਰਗੀਆਂ ਫ਼ਿਲਮਾਂ ਰਾਹੀਂ ਬਾਲੀਵੁੱਡ 'ਚ ਆਪਣੀ ਪਛਾਣ ਬਣਾਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨੂੰ ਧਮਕੀਆਂ ਦੇਣ ਤੇ ਫਿਰੌਤੀ ਦੀਆਂ ਕਾਲਾਂ ਕਰਨ ਵਾਲਾ ਚੜ੍ਹਿਆ ਪੁਲਸ ਅੜਿੱਕੇ
ਮਾਂ ਦੇ ਬਹੁਤ ਕਰੀਬ ਨੇ ਧਰਮਿੰਦਰ
ਧਰਮਿੰਦਰ ਆਪਣੀ ਮਾਂ ਦੇ ਬਹੁਤ ਕਰੀਬ ਸਨ ਅਤੇ ਹਮੇਸ਼ਾ ਉਨ੍ਹਾਂ ਨੂੰ ਅਦਾਕਾਰੀ ਕਰਨ ਦੀ ਇੱਛਾ ਬਾਰੇ ਦਸਦੇ ਸਨ। ਇੱਕ ਵਾਰ, ਆਪਣੀ ਮਾਂ ਦੀ ਸਲਾਹ 'ਤੇ, ਅਦਾਕਾਰ ਨੇ ਫਿਲਮਫੇਅਰ ਦੇ ਨਿਊ ਟੇਲੇਂਟ ਹੰਟ ਲਈ ਅਰਜ਼ੀ ਦਿੱਤੀ ਅਤੇ ਉਨ੍ਹਾਂਨੇ ਫਿਲਮਫੇਅਰ ਮੈਗਜ਼ੀਨ ਦਾ ਨੈਸ਼ਨਲ ਨਿਊ ਟੇਲੇਂਟ ਐਵਾਰਡ ਜਿੱਤਿਆ। ਇਸ ਇਵੈਂਟ 'ਤੇ ਧਰਮਿੰਦਰ ਨੂੰ ਨਿਰਦੇਸ਼ਕ ਅਰਜੁਨ ਹਿੰਗੋਰਾਨੀ ਨੇ ਦੇਖਿਆ ਅਤੇ ਉਨ੍ਹਾਂ ਨੇ ਆਪਣੀ ਫ਼ਿਲਮ 'ਚ ਅਦਾਕਾਰ ਨੂੰ ਕਾਸਟ ਕਰਨ ਦਾ ਫੈਸਲਾ ਕੀਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8