ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੂੰ ਵੀ ਹੋਇਆ ਕੋਰੋਨਾ

9/6/2020 4:08:13 PM

ਮੁੰਬਈ(ਬਿਊਰੋ) - ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਇਕ ਤੋਂ ਬਾਅਦ ਇਕ ਕਲਾਕਾਰ ਇਸ ਦੀ ਲਪੇਟ 'ਚ ਆ ਰਿਹਾ ਹੈ।ਬੱਚਨ ਪਰਿਵਾਰ ਤੋਂ ਬਾਅਦ ਹੁਣ ਕੋਰੋਨਾ ਕਪੂਰ ਪਰਿਵਾਰ 'ਚ ਵੀ ਦਸਤਕ ਦੇ ਚੁਕਿਆ ਹੈ। ਜੀ ਹਾਂ ਹਾਲ ਹੀ 'ਚ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਵੀ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ ਇਸ ਦੀ ਜਾਣਕਾਰੀ ਅਰਜੁਨ ਕਪੂਰ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 

🙏🏽

A post shared by Arjun Kapoor (@arjunkapoor) on Sep 6, 2020 at 1:33am PDT

 

ਅਰਜੁਨ ਕਪੂਰ ਦਾ ਕਹਿਣਾ ਹੈ ਕਿ 'ਮੈਂ ਹਾਲ ਹੀ 'ਚ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।' ਫਿਲਹਾਲ ਅਰਜੁਨ ਕਪੂਰ ਨੇ ਖੁਦ ਨੂੰ ਆਪਣੇ ਘਰ 'ਚ ਕੁਆਰੰਟੀਨ ਕੀਤੀ ਹੋਇਆ ਹੈ।ਦੱਸ ਦਈਏ ਕਿ ਭਾਰਤ 'ਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਅਰਜੁਨ ਕਪੂਰ ਦਾ ਕਹਿਣਾ ਹੈ ਕਿ ਉਹ ਜਲਦ ਇਸ ਵਾਇਰਸ ਨੂੰ ਹਰਾ ਕੇ ਠੀਕ ਹੋ ਜਾਣਗੇ। 


Lakhan

Content Editor Lakhan