ਬਾਲੀਵੁੱਡ ਅਦਾਕਾਰ ਅਨੁਪਮ ਖੇਰ ਪਹੁੰਚੇ ਵਾਰਾਣਸੀ, ਕਾਸ਼ੀ ਵਿਸ਼ਵਨਾਥ ਤੇ ਸੰਕਟ ਮੋਚਨ ਮੰਦਰ ''ਚ ਟੇਕਿਆ ਮੱਥਾ

Friday, Jan 30, 2026 - 02:13 PM (IST)

ਬਾਲੀਵੁੱਡ ਅਦਾਕਾਰ ਅਨੁਪਮ ਖੇਰ ਪਹੁੰਚੇ ਵਾਰਾਣਸੀ, ਕਾਸ਼ੀ ਵਿਸ਼ਵਨਾਥ ਤੇ ਸੰਕਟ ਮੋਚਨ ਮੰਦਰ ''ਚ ਟੇਕਿਆ ਮੱਥਾ

ਮਨੋਰੰਜਨ ਡੈਸਕ - ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਨੇ ਸ਼ੁੱਕਰਵਾਰ ਦੀ ਸਵੇਰ ਨੂੰ ਧਾਰਮਿਕ ਰੰਗ ਵਿਚ ਰੰਗਦਿਆਂ ਵਾਰਾਣਸੀ ਦੇ ਪ੍ਰਸਿੱਧ ਮੰਦਰਾਂ ਵਿਚ ਹਾਜ਼ਰੀ ਲਗਵਾਈ। ਅਦਾਕਾਰ ਨੇ ਵਾਰਾਣਸੀ ਦੇ ਪ੍ਰਸਿੱਧ ਸੰਕਟ ਮੋਚਨ ਮੰਦਰ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਵਿਚ ਮੱਥਾ ਟੇਕਿਆ ਅਤੇ ਆਪਣੇ ਅਤੇ ਸਾਰਿਆਂ ਦੀ ਭਲਾਈ ਲਈ ਅਰਦਾਸ ਕੀਤੀ।

 
 
 
 
 
 
 
 
 
 
 
 
 
 
 
 

A post shared by Anupam Kher (@anupampkher)

ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ
ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਯਾਤਰਾ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਹਿੰਦੀ ਵਿਚ ਕੈਪਸ਼ਨ ਲਿਖਦਿਆਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਲਿਖਿਆ, "ਹਰ ਹਰ ਮਹਾਦੇਵ! ਜੈ ਬਜਰੰਗ ਬਲੀ! ਜੈ ਸਿਆ ਰਾਮ!" ਅਨੁਪਮ ਖੇਰ ਅਕਸਰ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਜ਼ਿੰਦਗੀ ਦੀਆਂ ਝਲਕੀਆਂ ਸਾਂਝੀਆਂ ਕਰਦੇ ਰਹਿੰਦੇ ਹਨ।

ਰੋਹਿਤ ਸ਼ਰਮਾ ਦੀ ਕੀਤੀ ਤਾਰੀਫ਼ 
ਮੰਦਰ ਦੀ ਯਾਤਰਾ ਤੋਂ ਕੁਝ ਦਿਨ ਪਹਿਲਾਂ ਅਦਾਕਾਰ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਰਿਤਿਕਾ ਸਜਦੇਹ ਨਾਲ ਵੀ ਮੁਲਾਕਾਤ ਕੀਤੀ ਸੀ। ਰੋਹਿਤ ਸ਼ਰਮਾ ਨੂੰ ਆਪਣਾ ਮਨਪਸੰਦ ਕ੍ਰਿਕਟਰ ਦੱਸਦਿਆਂ ਉਨ੍ਹਾਂ ਨੇ ਰੋਹਿਤ ਦੀ ਖੇਡ ਅਤੇ ਉਨ੍ਹਾਂ ਦੀ ਸਾਦਗੀ ਦੀ ਰੱਜ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰੋਹਿਤ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਹੀ 'ਅਸਲੀ' ਇਨਸਾਨ ਹਨ ਅਤੇ ਉਨ੍ਹਾਂ ਵਿਚ ਕਿਸੇ ਕਿਸਮ ਦਾ ਕੋਈ ਦਿਖਾਵਾ ਨਹੀਂ ਹੈ।

ਆਉਣ ਵਾਲੇ ਪ੍ਰੋਜੈਕਟ
ਜੇਕਰ ਕੰਮ ਦੀ ਗੱਲ ਕਰੀਏ ਤਾਂ ਅਨੁਪਮ ਖੇਰ ਨੇ ਹਾਲ ਹੀ ਵਿਚ ਆਪਣੀ ਮਸ਼ਹੂਰ ਫਿਲਮ ਦੇ ਸੀਕਵਲ 'ਖੋਸਲਾ ਕਾ ਘੋਸਲਾ 2' ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਦੂਜੀ ਨਿਰਦੇਸ਼ਿਤ ਫਿਲਮ 'ਤਨਵੀ ਦ ਗ੍ਰੇਟ' ਦਾ ਕੰਮ ਵੀ ਨੇਪਰੇ ਚਾੜ੍ਹਿਆ ਹੈ, ਜਿਸ ਵਿਚ ਸ਼ੁਭਾਂਗੀ ਦੱਤ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ।


author

Sunaina

Content Editor

Related News