ਰਾਜਸਭਾ ''ਚ ਹੋਇਆ ਖੁਲਾਸਾ, ਅਰਬਾਂ ਦੀ ਜਾਇਦਾਦ ਦਾ ਮਾਲਕ ਹੈ ਬੱਚਨ ਪਰਿਵਾਰ, 54 ਕਰੋੜ ਦੇ ਗਹਿਣੇ ਤੇ 16 ਲਗਜ਼ਰੀ ਗੱਡੀਆਂ

Tuesday, Feb 20, 2024 - 03:16 PM (IST)

ਰਾਜਸਭਾ ''ਚ ਹੋਇਆ ਖੁਲਾਸਾ, ਅਰਬਾਂ ਦੀ ਜਾਇਦਾਦ ਦਾ ਮਾਲਕ ਹੈ ਬੱਚਨ ਪਰਿਵਾਰ, 54 ਕਰੋੜ ਦੇ ਗਹਿਣੇ ਤੇ 16 ਲਗਜ਼ਰੀ ਗੱਡੀਆਂ

ਐਂਟਰਟੇਨਮੈਂਟ ਡੈਸਕ - ਹਰ ਕੋਈ ਜਾਣਦਾ ਹੈ ਕਿ ਅਮਿਤਾਭ ਬੱਚਨ ਦੀ ਪਤਨੀ ਅਤੇ ਦਿੱਗਜ ਅਦਾਕਾਰਾ ਜਯਾ ਬੱਚਨ ਸਮਾਜਵਾਦੀ ਪਾਰਟੀ ਦੀ ਮੈਂਬਰ ਹੈ। ਜਿਸ ਨੂੰ ਪਾਰਟੀ ਨੇ ਪੰਜਵੀਂ ਵਾਰ ਰਾਜ ਸਭਾ ਭੇਜਣ ਲਈ ਆਪਣਾ ਉਮੀਦਵਾਰ ਚੁਣਿਆ ਹੈ। ਜਯਾ ਬੱਚਨ ਨੇ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਜਿਸ ਵਿੱਚ ਬੱਚਨ ਪਰਿਵਾਰ ਦੀ ਪੂਰੀ ਦੌਲਤ ਦਾ ਖੁਲਾਸਾ ਹੋਇਆ ਹੈ। ਇਸ ਦੇ ਅੰਕੜੇ ਜਾਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।   

ਇਹ ਖ਼ਬਰ ਵੀ ਪੜ੍ਹੋ : ਟੀ. ਵੀ. ਇੰਡਸਟਰੀ ਨੂੰ ਵੱਡਾ ਘਾਟਾ, 59 ਸਾਲਾ ਮਸ਼ਹੂਰ ਅਦਾਕਾਰ ਦੀ ਮੌਤ, ਹਸਪਤਾਲੋਂ ਆਉਂਦੇ ਸਮੇਂ ਪਿਆ ਦਿਲ ਦਾ ਦੌਰਾ

ਇਸ ਹਲਫਨਾਮੇ ਦੇ ਮੁਤਾਬਕ ਇਸ ਸਮੇਂ ਜਯਾ ਬੱਚਨ ਦੇ ਖਾਤੇ 'ਚ 10 ਕਰੋੜ 11 ਲੱਖ 33 ਹਜ਼ਾਰ 172 ਰੁਪਏ ਜਮ੍ਹਾ ਹਨ, ਜਦਕਿ ਅਮਿਤਾਭ ਬੱਚਨ ਦੇ ਖਾਤੇ 'ਚ 1 ਅਰਬ 20 ਕਰੋੜ 45 ਲੱਖ 62 ਹਜ਼ਾਰ 83 ਰੁਪਏ ਜਮ੍ਹਾ ਹਨ। ਗਹਿਣਿਆਂ ਦੀ ਗੱਲ ਕਰੀਏ ਤਾਂ ਹਿੰਦੀ ਸਿਨੇਮਾ ਵਿੱਚ ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੀ ਜਯਾ ਬੱਚਨ ਕੋਲ 40.97 ਕਰੋੜ ਰੁਪਏ ਦੇ ਹੀਰੇ ਅਤੇ ਸੋਨੇ ਦੇ ਗਹਿਣੇ ਹਨ। ਬਿੱਗ ਬੀ ਕੋਲ 54.77 ਕਰੋੜ ਰੁਪਏ ਦੇ ਗਹਿਣੇ ਵੀ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ੁਸ਼ਖ਼ਬਰੀ! ‘ਪਠਾਨ 2’ ਦਾ ਹੋਇਆ ਐਲਾਨ, ਜਾਣੋ ਕਦੋਂ ਹੋਵੇਗੀ ਸ਼ੂਟਿੰਗ ਸ਼ੁਰੂ

ਹਲਫ਼ਨਾਮੇ ਮੁਤਾਬਕ ਜਯਾ ਕੋਲ ਇੱਕ ਕਾਰ ਹੈ। ਜਿਸ ਦੀ ਕੀਮਤ 9.82 ਲੱਖ ਰੁਪਏ ਹੈ। ਅਮਿਤਾਭ ਬੱਚਨ ਕੋਲ ਇੱਕ-ਦੋ ਨਹੀਂ ਸਗੋਂ 16 ਲਗਜ਼ਰੀ ਕਾਰਾਂ ਹਨ। ਅਦਾਕਾਰ ਦੇ ਗੈਰੇਜ ਵਿੱਚ 2 ਮਰਸਡੀਜ਼ ਅਤੇ ਇੱਕ ਰੇਂਜ ਰੋਵਰ ਵੀ ਸ਼ਾਮਲ ਹੈ। ਰਾਜਨੀਤੀ ਤੋਂ ਇਲਾਵਾ ਜਯਾ ਬੱਚਨ ਫਿਲਮਾਂ ਅਤੇ ਬ੍ਰਾਂਡਜ਼ ਦੇ ਪ੍ਰਚਾਰ ਤੋਂ ਕਾਫੀ ਕਮਾਈ ਕਰਦੀ ਹੈ। ਸਾਲ 2023 ਵਿੱਚ 1 ਕਰੋੜ 63 ਲੱਖ 56 ਹਜ਼ਾਰ 1 ਸੌ 90 ਰੁਪਏ ਅਤੇ ਅਮਿਤਾਭ ਬੱਚਨ ਦੀ ਕੁੱਲ ਜਾਇਦਾਦ 2 ਅਰਬ 73 ਕਰੋੜ 74 ਲੱਖ 96 ਹਜ਼ਾਰ 590 ਰੁਪਏ ਸੀ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼

ਇਸ ਤੋਂ ਇਲਾਵਾ ਬਿੱਗ ਬੀ ਦੇ ਕੋਲ ਮੁੰਬਈ 'ਚ ਦੋ ਆਲੀਸ਼ਾਨ ਬੰਗਲੇ ਅਤੇ ਵਿਦੇਸ਼ 'ਚ ਵੀ ਇਕ ਘਰ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਉਨ੍ਹਾਂ ਨੇ ਅਯੁੱਧਿਆ 'ਚ ਜ਼ਮੀਨ ਵੀ ਖਰੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਚੋਣ ਹਲਫਨਾਮੇ ਦੇ ਮੁਤਾਬਕ, ਜਯਾ ਬੱਚਨ ਅਤੇ ਅਮਿਤਾਭ ਬੱਚਨ ਦੀ ਸੰਯੁਕਤ ਜਾਇਦਾਦ 1578 ਕਰੋੜ ਰੁਪਏ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News