ਮਸ਼ਹੂਰ ਅਦਾਕਾਰ 'ਤੇ ਫੀਮੇਲ ਸਟਾਰ ਨੇ ਕਰਵਾਈ FIR ਦਰਜ, ਜਾਣੋ ਕੀ ਹੈ ਮਾਮਲਾ
Tuesday, Jan 28, 2025 - 03:22 PM (IST)
 
            
            ਮੁੰਬਈ- ਮਲਿਆਲਮ ਫਿਲਮ ਨਿਰਮਾਤਾ ਸਨਲ ਕੁਮਾਰ ਸ਼ਸ਼ੀਧਰਨ 'ਤੇ ਇੱਕ ਮਹਿਲਾ ਅਦਾਕਾਰਾ ਨੇ ਛੇੜਛਾੜ ਦਾ ਦੋਸ਼ ਲਗਾਇਆ ਹੈ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਹੈ। ਸਨਲ ਕੁਮਾਰ ਵਿਰੁੱਧ ਕੋਚੀ ਦੇ ਏਲਾਮਕਾਰਾ ਪੁਲਸ ਸਟੇਸ਼ਨ 'ਚ ਔਨਲਾਈਨ ਪਰੇਸ਼ਾਨੀ ਦਾ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਹੈ। ਉਸ ਵਿਰੁੱਧ ਕਥਿਤ ਤੌਰ 'ਤੇ ਪਿੱਛਾ ਕਰਨ, ਮਾਣਹਾਨੀ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ ਹੇਠ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਮਹਿਲਾ ਅਦਾਕਾਰਾ ਨਾਲ ਛੇੜਛਾੜ ਕਰਨ ਦਾ ਦੋਸ਼
ਇੱਕ ਰਿਪੋਰਟ ਦੇ ਅਨੁਸਾਰ, ਏਲਾਮਕਾਰਾ ਪੁਲਸ ਨੇ ਦੱਸਿਆ ਕਿ ਮਲਿਆਲਮ ਫਿਲਮ ਨਿਰਮਾਤਾ ਸਨਲ ਕੁਮਾਰ ਸ਼ਸ਼ੀਧਰਨ 'ਤੇ ਸੋਸ਼ਲ ਮੀਡੀਆ ਰਾਹੀਂ ਇੱਕ ਮਹਿਲਾ ਅਦਾਕਾਰਾ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੋਸ਼ ਤਹਿਤ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਏਲਾਮਕਾਰਾ ਪੁਲਸ ਨੇ ਫਿਲਮ ਨਿਰਮਾਤਾ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।ਰਿਪੋਰਟ ਦੇ ਅਨੁਸਾਰ, ਸਨਲ ਕੁਮਾਰ ਸ਼ਸ਼ੀਧਰਨ ਨੇ ਆਪਣੇ ਖਿਲਾਫ ਦਰਜ ਐਫ.ਆਈ.ਆਰ. ਦੀ ਇੱਕ ਕਾਪੀ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਸੀ। ਪੋਸਟ 'ਚ ਦਾਅਵਾ ਕੀਤਾ ਗਿਆ ਸੀ ਕਿ ਕਿਸੇ ਹੋਰ ਨੇ ਮਹਿਲਾ ਅਦਾਕਾਰਾ ਦੇ ਨਾਮ 'ਤੇ ਕੇਸ ਦਰਜ ਕਰਵਾਇਆ ਹੈ। ਮਹਿਲਾ ਅਦਾਕਾਰਾ ਨੇ ਸਨਲ ਕੁਮਾਰ 'ਤੇ ਉਸ ਦੇ ਨਾਮ 'ਤੇ ਆਡੀਓ ਗੱਲਬਾਤ ਜਾਰੀ ਕਰਨ ਦਾ ਵੀ ਦੋਸ਼ ਲਗਾਇਆ।
ਇਹ ਵੀ ਪੜ੍ਹੋ-ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਪੁੱਤਰ ਦੇ ਨਾਂ ਦਾ ਕੀਤਾ ਖੁਲ੍ਹਾਸਾ
2022 'ਚ ਵੀ ਕੀਤਾ ਗਿਆ ਸੀ ਗ੍ਰਿਫਤਾਰ 
ਤੁਹਾਨੂੰ ਦੱਸ ਦੇਈਏ ਕਿ ਫਿਲਮ ਨਿਰਮਾਤਾ ਇਸ ਸਮੇਂ ਅਮਰੀਕਾ 'ਚ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਜਾਵੇਗਾ। ਕੋਚੀ ਪੁਲਸ ਨੇ ਉੱਥੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 2022 'ਚ ਸਨਲ ਕੁਮਾਰ ਨੂੰ ਉਸ ਮਹਿਲਾ ਅਦਾਕਾਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਸਨੂੰ ਬਲੈਕਮੇਲ ਕਰਨ ਅਤੇ ਔਨਲਾਈਨ ਉਸਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            