Shakti Kapoor ਸਨ ਕਿਡਨੈਪਰ ਦੇ ਨਿਸ਼ਾਨੇ ''ਤੇ, ਮੁਲਜ਼ਮਾਂ ਨੇ ਕੀਤੇ ਵੱਡੇ ਖੁਲਾਸੇ

Monday, Dec 16, 2024 - 03:04 PM (IST)

ਮੁੰਬਈ- ਕਾਮੇਡੀਅਨ ਸੁਨੀਲ ਪਾਲ ਅਤੇ ਮੁਸ਼ਤਾਕ ਖਾਨ ਤੋਂ ਬਾਅਦ ਇੱਕ ਹੋਰ ਸੁਪਰਸਟਾਰ ਅਗਵਾਕਾਰਾਂ ਦੇ ਨਿਸ਼ਾਨੇ 'ਤੇ ਹੈ। ਅਸੀਂ ਗੱਲ ਕਰ ਰਹੇ ਹਾਂ ਸ਼ਕਤੀ ਕਪੂਰ ਦੀ ਜਿਸ ਨੂੰ ਕਿਡਨੈਪ ਕੀਤਾ ਜਾਣਾ ਸੀ। ਕਿਡਨੈਪਿੰਗ ਮਾਮਲੇ 'ਚ ਜਦੋਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਤਾਂ ਪੂਰੀ ਇੰਡਸਟਰੀ 'ਚ ਹੜਕੰਪ ਮਚ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਸੱਚਾਈ ਸਾਹਮਣੇ ਆਈ। ਅਦਾਕਾਰ ਮੁਸ਼ਤਾਕ ਮੁਹੰਮਦ ਖਾਨ ਨੂੰ ਦਿੱਲੀ ਏਅਰਪੋਰਟ ਤੋਂ ਅਗਵਾ ਕਰਕੇ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਵਾਲੇ ਸਾਰੇ ਦੋਸ਼ੀ ਹੁਣ ਸਲਾਖਾਂ ਪਿੱਛੇ ਹਨ। ਉਸ ਨੂੰ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਸ ਨੇ ਪੁੱਛਗਿੱਛ ਕੀਤੀ ਤਾਂ ਸੱਚਾਈ ਆਈ ਸਾਹਮਣੇ 
ਜਦੋਂ ਪੁਲਸ ਨੇ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਉਹ ਮੁਲਜ਼ਮ ਸ਼ਕਤੀ ਕਪੂਰ ਨੂੰ ਗ੍ਰਿਫ਼ਤਾਰ ਕਰਨ ਦੀ ਸਾਜ਼ਿਸ਼ ਰਚ ਰਹੇ ਸਨ। ਸ਼ਨੀਵਾਰ ਨੂੰ ਵੇਰਵੇ ਸਾਂਝੇ ਕਰਦੇ ਹੋਏ, ਬਿਜਨੌਰ ਦੇ ਐਸ.ਪੀ. (ਐਸਪੀ) ਅਭਿਸ਼ੇਕ ਝਾਅ ਨੇ ਕਿਹਾ ਕਿ ਮੁਸ਼ਤਾਕ ਖਾਨ ਦੇ ਈਵੈਂਟ ਮੈਨੇਜਰ ਸ਼ਿਵਮ ਯਾਦਵ ਨੇ 9 ਦਸੰਬਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਕਿਹਾ...

ਕਿਡਨੈਪਰ ਦਾ ਨਿਸ਼ਾਨਾ ਸਨ ਸ਼ਕਤੀ ਕਪੂਰ 
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਰਫ ਮੁਸ਼ਤਾਕ ਖਾਨ ਹੀ ਨਹੀਂ ਬਲਕਿ ਸ਼ਕਤੀ ਕਪੂਰ ਵੀ ਕਿਡਨੈਪਰਾਂ ਦੇ ਨਿਸ਼ਾਨੇ 'ਤੇ ਸਨ। ਗ੍ਰਿਫਤਾਰ ਮੁਲਜ਼ਮਾਂ ਨੇ ਇਹ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਫਿਲਹਾਲ ਲਵੀ ਅਤੇ ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਜਾਰੀ ਹੈ। ਪੁਲਸ ਨੇ ਦੱਸਿਆ ਕਿ ਲਵੀ ਗੈਂਗ ਨੇ 'ਸਤ੍ਰੀ-2' ਸਟਾਰ ਦੇ ਪਿਤਾ ਭਾਵ ਸ਼ਰਧਾ ਕਪੂਰ ਨੂੰ ਅਗਵਾ ਕਰਨ ਦੀ ਪੂਰੀ ਯੋਜਨਾ ਬਣਾਈ ਸੀ। ਹੁਣ ਤੱਕ ਪੁਲਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।

ਕਿਡਨੈਪਿੰਗ ਗੈਂਗ ਵਿੱਚ 10 ਲੋਕ ਹਨ ਸ਼ਾਮਲ 
ਦੱਸ ਦੇਈਏ ਕਿ ਇਸ ਕਿਡਨੈਪਿੰਗ ਗੈਂਗ ਵਿੱਚ ਕੁੱਲ 10 ਲੋਕ ਸ਼ਾਮਲ ਹਨ। ਹੁਣ ਤੱਕ 4 ਗ੍ਰਿਫਤਾਰ ਕੀਤੇ ਜਾ ਚੁੱਕੇ ਹਨ, ਬਾਕੀ 6 ਦੀ ਭਾਲ ਜਾਰੀ ਹੈ। ਸ਼ਕਤੀ ਕਪੂਰ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪੁਲਸ ਹੋਰ ਵੀ ਚੌਕਸ ਹੋ ਗਈ ਹੈ। ਸੁਨੀਲ ਪਾਲ ਨੇ ਦੱਸਿਆ ਕਿ ਉਸ ਨੂੰ 2 ਦਸੰਬਰ ਨੂੰ ਉਸ ਵੇਲੇ ਅਗਵਾ ਕਰ ਲਿਆ ਗਿਆ ਜਦੋਂ ਉਹ ਕਿਸੇ ਸਮਾਗਮ ਲਈ ਜਾ ਰਿਹਾ ਸੀ।

ਇਹ ਵੀ ਪੜ੍ਹੋ- ਮਸ਼ਹੂਰ YouTuber ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ

ਮੁਸ਼ਤਾਕ ਖਾਨ ਨੂੰ ਕਦੋਂ ਕੀਤਾ ਗਿਆ ਸੀ ਅਗਵਾ 
ਸੁਨੀਲ ਪਾਲ ਤੋਂ ਬਾਅਦ ਮੁਸ਼ਤਾਕ ਖਾਨ ਨੂੰ 20 ਨਵੰਬਰ ਨੂੰ ਅਗਵਾ ਕਰ ਲਿਆ ਗਿਆ ਸੀ। ਉਹ ਵੀ ਕਿਸੇ ਸਮਾਗਮ ਲਈ ਜਾ ਰਿਹਾ ਸੀ। ਕਾਰ 'ਚ ਬੈਠਦੇ ਹੀ ਉਸ ਨੂੰ ਅਗਵਾ ਕਰ ਲਿਆ ਗਿਆ ਅਤੇ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਫਿਲਹਾਲ ਮੁਸ਼ਤਾਕ ਖਾਨ ਅਤੇ ਸੁਨੀਲ ਪਾਲ ਦੋਵੇਂ ਆਪਣੇ ਪਰਿਵਾਰਾਂ ਨਾਲ ਹਨ ਅਤੇ ਸੁਰੱਖਿਅਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News