ਬਾਲੀਵੁੱਡ ਦੇ ਸਭ ਤੋਂ ਕਿਊਟ ਕਪਲ ਦਾ ਹੋਇਆ ਬ੍ਰੇਕਅੱਪ ! ਅਦਾਕਾਰ ਨੇ ਰਿਸ਼ਤੇ ਨੂੰ ਲੈ ਕੇ ਆਖੀ ਵੱਡੀ ਗੱਲ

Wednesday, May 27, 2026 - 01:41 PM (IST)

ਬਾਲੀਵੁੱਡ ਦੇ ਸਭ ਤੋਂ ਕਿਊਟ ਕਪਲ ਦਾ ਹੋਇਆ ਬ੍ਰੇਕਅੱਪ ! ਅਦਾਕਾਰ ਨੇ ਰਿਸ਼ਤੇ ਨੂੰ ਲੈ ਕੇ ਆਖੀ ਵੱਡੀ ਗੱਲ

ਮੁੰਬਈ - ਬਾਲੀਵੁੱਡ ਦੇ ਮਸ਼ਹੂਰ ਕਪੂਰ ਖਾਨਦਾਨ ਦੀ ਧੀ ਖੁਸ਼ੀ ਕਪੂਰ ਅਤੇ ਅਦਾਕਾਰ ਵੇਦਾਂਗ ਰੈਨਾ ਪਿਛਲੇ ਲਗਭਗ 2 ਸਾਲਾਂ ਤੋਂ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਸਨ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਇਸ ਜੋੜੀ ਦੇ ਰਸਤੇ ਵੱਖ ਹੋ ਗਏ ਹਨ। ਵੇਦਾਂਗ ਰੈਨਾ ਦੇ ਇਕ ਤਾਜ਼ਾ ਬਿਆਨ ਨੇ ਇਨ੍ਹਾਂ ਅਫਵਾਹਾਂ ਨੂੰ ਹੋਰ ਪੱਕਾ ਕਰ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਅਸਿੱਧੇ ਤੌਰ 'ਤੇ ਆਪਣੇ ਬ੍ਰੇਕਅੱਪ ਦਾ ਇਸ਼ਾਰਾ ਦਿੱਤਾ ਹੈ।

ਵੇਦਾਂਗ ਰੈਨਾ ਨੇ ਤੋੜੀ ਚੁੱਪ
ਅੱਜਕੱਲ੍ਹ ਵੇਦਾਂਗ ਰੈਨਾ ਆਪਣੀ ਆਉਣ ਵਾਲੀ ਫਿਲਮ 'ਮੈਂ ਵਾਪਸ ਆਊਂਗਾ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ, ਜਿਸ 'ਚ ਉਨ੍ਹਾਂ ਨਾਲ ਸ਼ਰਵਰੀ ਵਾਘ ਮੁੱਖ ਭੂਮਿਕਾ 'ਚ ਹੈ। ਇਸੇ ਦੌਰਾਨ ਇਕ ਗੱਲਬਾਤ 'ਚ ਜਦੋਂ ਉਨ੍ਹਾਂ ਨੂੰ ਰਿਲੇਸ਼ਨਸ਼ਿਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਮੈਂ ਕਿਸੇ ਕਪਲ ਨਾਲ ਰਿਲੇਟ ਨਹੀਂ ਕਰ ਸਕਦਾ, ਕਿਉਂਕਿ ਮੈਂ ਕਿਸੇ ਰਿਲੇਸ਼ਨਸ਼ਿਪ ਵਿੱਚ ਨਹੀਂ ਹਾਂ"। ਵੇਦਾਂਗ ਦੀ ਇਸ ਗੱਲ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਹਰ ਕੋਈ ਇਹੀ ਸਵਾਲ ਪੁੱਛ ਰਿਹਾ ਹੈ ਕਿ ਕੀ ਖੁਸ਼ੀ ਨਾਲ ਉਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ ਹੈ?

'ਦਿ ਆਰਚੀਜ਼' ਦੇ ਸੈੱਟ ਤੋਂ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ
ਇਨ੍ਹਾਂ ਦੋਵਾਂ ਦੇ ਅਫੇਅਰ ਦੀਆਂ ਖਬਰਾਂ 2023 'ਚ ਜ਼ੋਇਆ ਅਖਤਰ ਦੀ ਫਿਲਮ 'ਦਿ ਆਰਚੀਜ਼' ਦੇ ਸੈੱਟ ਤੋਂ ਸ਼ੁਰੂ ਹੋਈਆਂ ਸਨ। ਸੈੱਟ 'ਤੇ ਸ਼ੁਰੂ ਹੋਈ ਦੋਸਤੀ ਜਲਦੀ ਹੀ ਪਿਆਰ 'ਚ ਬਦਲ ਗਈ ਅਤੇ ਦੋਵੇਂ ਅਕਸਰ ਫੈਮਿਲੀ ਫੰਕਸ਼ਨਾਂ ਅਤੇ ਜਨਤਕ ਸਮਾਗਮਾਂ 'ਚ ਇਕੱਠੇ ਦੇਖੇ ਜਾਂਦੇ ਸਨ। ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਅਧਿਕਾਰਤ ਤੌਰ 'ਤੇ ਸਵੀਕਾਰ ਨਹੀਂ ਕੀਤਾ ਸੀ ਅਤੇ ਵੇਦਾਂਗ ਹਮੇਸ਼ਾ ਇਹੀ ਕਹਿੰਦੇ ਰਹੇ ਕਿ ਉਹ ਸਿਰਫ ਚੰਗੇ ਦੋਸਤ ਹਨ।

ਨੈਕਪੀਸ ਨੇ ਦਿੱਤੀ ਸੀ ਪੁਸ਼ਟੀ
ਜ਼ਿਕਰਯੋਗ ਹੈ ਕਿ ਅਪ੍ਰੈਲ 2025 'ਚ ਖੁਸ਼ੀ ਕਪੂਰ ਨੇ ਗਲੇ 'ਚ ਇਕ ਨੈਕਪੀਸ ਪਾਇਆ ਸੀ, ਜਿਸ 'ਚ 'V' ਅਤੇ 'K' ਅੱਖਰਾਂ ਦੇ ਵਿਚਕਾਰ ਦਿਲ ਬਣਿਆ ਹੋਇਆ ਸੀ। ਉਸ ਸਮੇਂ ਪ੍ਰਸ਼ੰਸਕਾਂ ਨੇ ਇਸ ਨੂੰ ਵੇਦਾਂਗ ਅਤੇ ਖੁਸ਼ੀ ਦੇ ਰਿਸ਼ਤੇ ਦੀ ਪੁਸ਼ਟੀ ਮੰਨ ਲਿਆ ਸੀ। ਪਰ ਹੁਣ ਵੇਦਾਂਗ ਦੇ ਬਿਆਨ ਨੇ ਸਭ ਕੁਝ ਬਦਲ ਦਿੱਤਾ ਹੈ।

ਆਉਣ ਵਾਲੇ ਪ੍ਰੋਜੈਕਟ
ਜੇਕਰ ਕਰੀਅਰ ਦੀ ਗੱਲ ਕਰੀਏ ਤਾਂ ਖੁਸ਼ੀ ਕਪੂਰ 'ਲਵਯਾਪਾ' ਅਤੇ 'ਨਾਦਾਨੀਆਂ' ਵਰਗੀਆਂ ਫਿਲਮਾਂ 'ਚ ਨਜ਼ਰ ਆਈ ਹੈ। ਉਥੇ ਹੀ ਵੇਦਾਂਗ ਰੈਨਾ ਨੂੰ ਆਲੀਆ ਭੱਟ ਨਾਲ ਫਿਲਮ 'ਜਿਗਰਾ' 'ਚ ਦੇਖਿਆ ਗਿਆ ਸੀ ਅਤੇ ਹੁਣ ਉਹ ਆਪਣੀ ਅਗਲੀ ਫਿਲਮ ਨੂੰ ਲੈ ਕੇ ਚਰਚਾ 'ਚ ਹਨ।


author

Sunaina

Content Editor

Related News