NJ: ਘਰ ''ਚ ਭਿਆਨਕ ਅੱਗ ਲੱਗਣ ਕਾਰਨ ਮਸ਼ਹੂਰ ਅਦਾਕਾਰ ਤੇ ਪਤਨੀ ਦੀ ਦਰਦਨਾਕ ਮੌਤ
Friday, Jun 19, 2026 - 10:01 AM (IST)
ਐਂਟਰਟੇਨਮੈਂਟ ਡੈਸਕ - ਲੰਬੇ ਸਮੇਂ ਤੋਂ ਚੱਲ ਰਹੇ ਸ਼ੋਅ 'ਆਲ ਮਾਈ ਚਿਲਡਰਨ' ਵਿੱਚ ਬਾਰਟੈਂਡਰ ਹਿਊਗੀ ਦੀ ਭੂਮਿਕਾ ਨਿਭਾਉਣ ਲਈ ਜਾਣੇ ਜਾਂਦੇ ਦਿੱਗਜ ਅਦਾਕਾਰ ਪਾਲ ਐਵਰੀ ਅਤੇ ਉਨ੍ਹਾਂ ਦੀ ਪਤਨੀ ਸ਼ੀਲਾ ਐਵਰੀ ਦੀ ਨਿਊ ਜਰਸੀ ਵਿੱਚ ਉਨ੍ਹਾਂ ਦੇ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ। ਉਹ 81 ਸਾਲ ਦੇ ਸਨ।
ਇਹ ਵੀ ਪੜ੍ਹੋ: ਜਨਮਦਿਨ ਦੇ ਅਗਲੇ ਦਿਨ ਹੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ ! ਤੁਰਕਿਸ਼ ਫਿਲਮ ਇੰਡਸਟਰੀ 'ਚ ਛਾਇਆ ਮਾਤਮ

ਮੀਡੀਆ ਰਿਪੋਰਟਾਂ ਮੁਤਾਬਕ 16 ਜੂਨ ਨੂੰ ਦੇਰ ਰਾਤ 1 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਉਨ੍ਹਾਂ ਦੇ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਨਿਊ ਜਰਸੀ ਸਟੇਟ ਪੁਲਸ ਅਤੇ ਸਥਾਨਕ ਫਾਇਰਫਾਈਟਰ ਮੌਕੇ 'ਤੇ ਪਹੁੰਚੇ ਤਾਂ ਘਰ ਅੱਗ ਦੀਆਂ ਲਪਟਾਂ ਵਿਚ ਘਿਰਿਆ ਹੋਇਆ ਸੀ। ਫਾਇਰਫਾਈਟਰਾਂ ਨੇ ਪੌਲ ਅਤੇ ਸ਼ੀਲਾ ਨੂੰ ਘਰ 'ਚੋਂ ਬਾਹਰ ਕੱਢਿਆ ਅਤੇ ਦੋਵਾਂ ਨੂੰ ਤੁਰੰਤ CPR ਦਿੱਤੀ ਗਈ। ਹਾਲਾਂਕਿ, ਦੋਵਾਂ ਦੀ ਮੌਤ ਹੋ ਗਈ। ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੀ ਧੀ, ਕਾਈਲ ਐਵਰੀ, ਨੇ ਇੱਕ ਭਾਵੁਕ ਫੇਸਬੁੱਕ ਪੋਸਟ ਵਿੱਚ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਜਾਣੋ ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ? ਧੀ ਦਿਸ਼ਾਨੀ ਦੀ ਹੋਈ ਮੰਗਣੀ

ਪਾਲ ਐਵਰੀ ਨੇ 1980 ਦੇ ਦਹਾਕੇ ਦੌਰਾਨ 12 ਸਾਲਾਂ ਤੱਕ 'ਆਲ ਮਾਈ ਚਿਲਡਰਨ' ਵਿੱਚ ਫੌਕਸੀ ਦੇ ਬਾਰਟੈਂਡਰ, ਹਿਊਗੀ ਦੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ, ਉਹ 1978 ਦੀ ਫਿਲਮ 'ਸੁਪਰਮੈਨ' ਵਿੱਚ ਇੱਕ ਟੀਵੀ ਕੈਮਰਾਮੈਨ ਵਜੋਂ ਦਿਖੇ ਅਤੇ 'ਥ੍ਰੀਜ਼ ਕੰਪਨੀ', 'ਸੋਪ', 'ਸਟੈਨਲੀ' ਅਤੇ 'ਟੇਲਜ਼ ਫਰਾਮ ਦ ਡਾਰਕਸਾਈਡ' ਸਮੇਤ ਟੈਲੀਵਿਜ਼ਨ ਸ਼ੋਅ ਵਿੱਚ ਮਹਿਮਾਨ ਭੂਮਿਕਾ ਵਿਚ ਵੀ ਨਜ਼ਰ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
