800 ਤੋਂ ਵੱਧ ਫ਼ਿਲਮਾਂ ''ਚ ਕੰਮ ਕਰ ਚੁੱਕੇ ਅਦਾਕਾਰ ਦੀ ਮੌਤ ! ਐਕਟਰ ਨੇ ਖ਼ੁਦ ਦੱਸਿਆ ਵਾਇਰਲ ਖ਼ਬਰਾਂ ਦਾ ਸੱਚ

Saturday, Jun 13, 2026 - 11:51 AM (IST)

800 ਤੋਂ ਵੱਧ ਫ਼ਿਲਮਾਂ ''ਚ ਕੰਮ ਕਰ ਚੁੱਕੇ ਅਦਾਕਾਰ ਦੀ ਮੌਤ ! ਐਕਟਰ ਨੇ ਖ਼ੁਦ ਦੱਸਿਆ ਵਾਇਰਲ ਖ਼ਬਰਾਂ ਦਾ ਸੱਚ

ਐਂਟਰਟੇਨਮੈਂਟ ਡੈਸਕ - 800 ਤੋਂ ਵੱਧ ਫਿਲਮਾਂ ਵਿਚ ਨਜ਼ਰ ਆ ਚੁੱਕੇ ਕੰਨੜ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਸਾਬਕਾ ਸਿਆਸਤਦਾਨ ਦੋਡੰਨਾ ਦੀ ਮੌਤ ਦੀਆਂ ਝੂਠੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ, ਖੁਦ ਅਦਾਕਾਰ ਨੇ ਸਾਹਮਣੇ ਆ ਕੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਤੰਦਰੁਸਤ ਹਨ। ਅਦਾਕਾਰ ਨੇ ਲੋਕਾਂ ਅਪੀਲ ਕੀਤੀ ਉਹ ਆਨਲਾਈਨ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਗੈਰ-ਪ੍ਰਮਾਣਿਤ ਪੋਸਟਾਂ 'ਤੇ ਵਿਸ਼ਵਾਸ ਨਾ ਕਰਨ।

ਇਹ ਵੀ ਪੜ੍ਹੋ: 7 ਬੱਚਿਆਂ ਦਾ ਪਿਤਾ ਬਣੇਗਾ Youtuber ਅਰਮਾਨ ਮਲਿਕ ! ਦੂਜੀ ਪਤਨੀ ਕਰ ਰਹੀ ਜੁੜਵਾ ਬੱਚਿਆਂ ਦੀ ਪਲਾਨਿੰਗ

PunjabKesari

ਦੋਡੰਨਾ ਕੰਨੜ ਸਿਨੇਮਾ ਦੇ ਸਭ ਤੋਂ ਸਤਿਕਾਰਤ ਅਦਾਕਾਰਾਂ ਵਿੱਚੋਂ ਇੱਕ ਹਨ। ਦੋਡੰਨਾ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਕੰਨੜ ਸਿਨੇਮਾ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹਨ ਅਤੇ ਉਨ੍ਹਾਂ ਨੇ ਸੈਂਕੜੇ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਆਪਣੀ ਸ਼ਾਨਦਾਰ ਕਾਮੇਡੀ ਟਾਈਮਿੰਗ ਅਤੇ ਯਾਦਗਾਰ ਸਹਾਇਕ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ। ਦੋਡੰਨਾ ਦਾ ਜਨਮ 11 ਨਵੰਬਰ 1949 ਨੂੰ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਥੀਏਟਰ ਐਕਟਰ ਵਜੋਂ ਕੀਤੀ ਸੀ। ਅਦਾਕਾਰੀ ਤੋਂ ਇਲਾਵਾ ਉਨ੍ਹਾਂ ਨੇ ਰਾਜਨੀਤੀ ਵਿਚ ਵੀ ਹੱਥ ਅਜ਼ਮਾਇਆ। 12 ਜੂਨ ਨੂੰ AI ਨਾਲ ਬਣਿਆ ਇਕ ਪੋਸਟਰ ਵਾਰਇਲ ਹੋਇਆ, ਜਿਸ ਵਿਚ ਉਨ੍ਹਾਂ ਦੀ ਮੌਤ ਦੀ ਝੂਠੀ ਖਬਰ ਦਿੱਤੀ ਗਈ ਸੀ, ਜਿਸ ਨਾਲ ਪ੍ਰਸ਼ੰਸਕ ਅਤੇ ਫਿਲਮ ਇੰਡਸਟਰੀ ਵਿਚ ਹੜਕੰਪ ਮਚ ਗਿਆ। ਦੋਡੰਨਾ ਨੇ ਖੁਦ ਸਾਹਮਣੇ ਆ ਕੇ ਇਨ੍ਹਾਂ ਅਫਵਾਹਾਂ ਨੂੰ ਗਲਤ ਦੱਸਿਆ ਅਤੇ ਭਰੋਸਾ ਦਿਵਾਇਆ ਕਿ ਉਹ ਬਿਲਕੁਲ ਠੀਕ ਹਨ।

PunjabKesari

ਇਹ ਵੀ ਪੜ੍ਹੋ: 'ਖਤਰੇ 'ਚ ਪਰਿਵਾਰ ਦੀ ਸੁਰੱਖਿਆ...'; ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਦਾਅਵਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News