ਗਲੈਮਰ ਦੀ ਦੁਨੀਆ ਛੱਡ ਕ੍ਰਿਸ਼ਨ ਭਗਤੀ ''ਚ ਲੀਨ ਹੋਈ ਅਦਾਕਾਰਾ! ਪਛਾਣਨਾ ਹੋਇਆ ਮੁਸ਼ਕਿਲ

Sunday, Jun 14, 2026 - 06:24 PM (IST)

ਗਲੈਮਰ ਦੀ ਦੁਨੀਆ ਛੱਡ ਕ੍ਰਿਸ਼ਨ ਭਗਤੀ ''ਚ ਲੀਨ ਹੋਈ ਅਦਾਕਾਰਾ! ਪਛਾਣਨਾ ਹੋਇਆ ਮੁਸ਼ਕਿਲ

ਵੈੱਬ ਡੈਸਕ : ਗਲੈਮਰ ਦੀ ਦੁਨੀਆ 'ਚ ਨਾਮ ਤੇ ਪ੍ਰਸਿੱਧੀ ਹਾਸਲ ਕਰਨਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ, ਪਰ ਕਈ ਵਾਰ ਸਭ ਕੁਝ ਮਿਲਣ ਦੇ ਬਾਵਜੂਦ ਵੀ ਮਨ ਨੂੰ ਸਕੂਨ ਨਹੀਂ ਮਿਲਦਾ। ਅਜਿਹੀ ਹੀ ਕਹਾਣੀ ਹੈ ਅਦਾਕਾਰਾ ਪ੍ਰਨਵੀ ਤਿਵਾਰੀ ਦੀ। ਮਾਡਲਿੰਗ ਦੀ ਦੁਨੀਆ ਤੋਂ ਉਨ੍ਹਾਂ ਨੇ ਇੰਡਸਟਰੀ 'ਚ ਆਪਣੀ ਪਛਾਣ ਬਣਾਈ ਪਰ ਅੰਤ 'ਚ ਉਨ੍ਹਾਂ ਨੇ ਕ੍ਰਿਸ਼ਨ ਭਗਤੀ ਦਾ ਰਾਹ ਚੁਣਨ ਦਾ ਫੈਸਲਾ ਕੀਤਾ।

PunjabKesari

ਸਫਲਤਾ ਮਿਲਣ ਤੋਂ ਬਾਅਦ ਵੀ ਮਨ ਸੀ ਬੇਚੈਨ
ਤੁਹਾਨੂੰ ਦੱਸ ਦੇਈਏ ਕਿ ਪ੍ਰਨਵੀ ਤਿਵਾਰੀ ਪਹਿਲਾਂ ਇੱਕ ਏਅਰ ਹੋਸਟੈੱਸ ਵਜੋਂ ਕੰਮ ਕਰਦੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ ਅਤੇ ਇਸ਼ਤਿਹਾਰਾਂ ਦੀ ਦੁਨੀਆ 'ਚ ਕਦਮ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਸਮੇਤ ਕਈ ਸਿਤਾਰਿਆਂ ਨਾਲ ਕੰਮ ਕੀਤਾ। ਉਨ੍ਹਾਂ ਕੋਲ ਅਦਾਕਾਰੀ ਦੀ ਦੁਨੀਆ ਵਿੱਚ ਅੱਗੇ ਵਧਣ ਦੇ ਬਹੁਤ ਸਾਰੇ ਮੌਕੇ ਸਨ ਪਰ ਉਨ੍ਹਾਂ ਦਾ ਮਨ ਹਮੇਸ਼ਾ ਹੀ ਕਾਫੀ ਬੇਚੈਨ ਰਹਿੰਦਾ ਸੀ।

PunjabKesari

ਹਾਲ ਹੀ 'ਚ 'ਮੇਰੋ ਵ੍ਰਿੰਦਾਵਨ' ਦੁਆਰਾ ਇੱਕ ਪੋਡਕਾਸਟ ਦੌਰਾਨ ਪ੍ਰਨਵੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਕੋਲ ਜੀਵਨ 'ਚ ਸਭ ਕੁਝ ਸੀ - ਪੈਸਾ, ਨਾਮ, ਨੌਕਰੀ ਅਤੇ ਪਰਿਵਾਰ, ਪਰ ਇੰਨਾ ਸਭ ਹੋਣ ਦੇ ਬਾਅਦ ਵੀ ਉਨ੍ਹਾਂ ਦਾ ਮਨ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ। ਉਨ੍ਹਾਂ ਨੂੰ ਹਮੇਸ਼ਾ ਅਜਿਹਾ ਲੱਗਦਾ ਰਹਿੰਦਾ ਸੀ ਕਿ ਉਨ੍ਹਾਂ ਦੇ ਜੀਵਨ ਵਿੱਚ ਕਿਸੇ ਚੀਜ਼ ਦੀ ਕਮੀ ਹੈ। ਇਸ ਵਜ੍ਹਾ ਕਰਕੇ ਉਨ੍ਹਾਂ ਦਾ ਰੁਝਾਨ ਹੌਲੀ-ਹੌਲੀ ਅਧਿਆਤਮ ਵੱਲ ਵਧਣ ਲੱਗਾ।

PunjabKesari

2025 'ਚ ਪਹਿਲੀ ਵਾਰ ਪ੍ਰੇਮਾਨੰਦ ਮਹਾਰਾਜ ਜੀ ਨੂੰ ਮਿਲੀ
ਅਦਾਕਾਰਾ ਨੇ ਦੱਸਿਆ ਕਿ ਸਾਲ 2025 'ਚ ਪਹਿਲੀ ਵਾਰ ਉਨ੍ਹਾਂ ਨੇ ਪ੍ਰੇਮਾਨੰਦ ਮਹਾਰਾਜ ਜੀ ਦੇ ਪ੍ਰਵਚਨ ਸੁਣੇ। ਉਸ ਤੋਂ ਬਾਅਦ ਹੀ ਉਨ੍ਹਾਂ ਦੇ ਜੀਵਨ 'ਤੇ ਇੰਨਾ ਪ੍ਰਭਾਵ ਪਿਆ ਕਿ ਉਨ੍ਹਾਂ ਨੂੰ ਲੱਗਿਆ ਕਿ ਜਿਸ ਚੀਜ਼ ਦੀ ਉਨ੍ਹਾਂ ਨੂੰ ਹਮੇਸ਼ਾ ਤੋਂ ਕਮੀ ਲੱਗਦੀ ਸੀ, ਉਹ ਹੁਣ ਪੂਰੀ ਹੋ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਚਰਚਾ ਕੀਤੀ ਅਤੇ ਜੀਵਨ ਵਿੱਚ ਵੱਡਾ ਬਦਲਾਅ ਲਿਆਉਣ ਦਾ ਫੈਸਲਾ ਕੀਤਾ। ਉਹ ਵ੍ਰਿੰਦਾਵਨ ਪਹੁੰਚੀ, ਜਿੱਥੇ ਉਨ੍ਹਾਂ ਨੂੰ ਪ੍ਰੇਮਾਨੰਦ ਮਹਾਰਾਜ ਨਾਲ ਮਿਲਣ ਅਤੇ ਉਨ੍ਹਾਂ ਤੋਂ ਦੀਖਿਆ ਲੈਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੂਰੀ ਤਰ੍ਹਾਂ ਖੁਦ ਨੂੰ ਕ੍ਰਿਸ਼ਨ ਭਗਤੀ ਦੇ ਮਾਰਗ 'ਤੇ ਸਮਰਪਿਤ ਕਰ ਦਿੱਤਾ।

PunjabKesari

ਅੱਜ ਪ੍ਰਨਵੀ ਤਿਵਾਰੀ ਨੂੰ ਹਰ ਕੋਈ ਭਗਵਤੀ ਦੇ ਨਾਮ ਨਾਲ ਜਾਣਦਾ ਹੈ। ਉਹ ਵ੍ਰਿੰਦਾਵਨ ਵਿੱਚ ਰਹਿ ਕੇ ਨਾਮ-ਜਾਪ ਵਿੱਚ ਆਪਣਾ ਸਮਾਂ ਬਤੀਤ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅਧਿਆਤਮ ਦੇ ਰਾਹ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੇ ਜੀਵਨ ਵਿੱਚ ਜੋ ਖਾਲੀਪਨ ਸੀ, ਉਹ ਭਰ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News