ਘਰ ਦੇ ਸਵੀਮਿੰਗ ਪੂਲ ਤੋਂ ਸੰਨੀ ਲਿਓਨ ਨੇ ਸਾਂਝੀ ਕੀਤੀ ਬੋਲਡ ਤਸਵੀਰ
Wednesday, Oct 13, 2021 - 12:04 PM (IST)
ਮੁੰਬਈ- ਅਦਾਕਾਰਾ ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਆਦਾਕਾਰਾ ਨੇ ਆਪਣੇ ਨਵੇਂ ਘਰ ਦੀ ਛੱਤ 'ਤੋਂ ਸਵੀਮਿੰਗ ਪੂਲ ਦੀ ਤਸਵੀਰ ਸ਼ੇਅਰ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀਆਂ ਹਨ। ਦਰਅਸਲ ਸੰਨੀ ਲਿਓਨ ਕੁਝ ਮਹੀਨੇ ਪਹਿਲੇ ਹੀ ਆਪਣੇ ਨਵੇਂ ਘਰ 'ਚ ਸ਼ਿਫਟ ਹੋਈ ਹੈ।
ਤਸਵੀਰ 'ਚ ਸੰਨੀ ਬਿਕਨੀ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਘਰ ਦੀ ਛੱਤ 'ਤੇ ਬਣੇ ਸਵੀਮਿੰਗ ਪੂਲ ਦੇ ਵਿਚਾਲੇ ਖੜ੍ਹੀ ਦਿਖਾਈ ਦੇ ਰਹੀ ਹੈ। ਅਦਾਕਾਰਾ ਬਾਹਾਂ ਖੋਲ੍ਹ ਕੇ ਪੋਜ਼ ਦੇ ਰਹੀ ਹੈ। ਇਸ ਲੁੱਕ 'ਚ ਅਦਾਕਾਰਾ ਕਾਫੀ ਬੋਲਡ ਦਿਖਾਈ ਦੇ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਸੰਨੀ ਨੇ ਲਿਖਿਆ-'ਬਸ ਮੁੰਬਈ 'ਚ ਸੁਹਾਵਨਾ ਮੌਸਮ ਸ਼ੁਰੂ ਹੋ ਜਾਵੇ। ਆਪਣੇ ਘਰ 'ਚ ਇਸ ਸਵਰਗ ਵਰਗੀ ਜਗ੍ਹਾ ਪਾ ਕੇ ਬਿਹਤਰ ਮਹਿਸੂਸ ਕਰ ਰਹੀ ਹਾਂ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਸੰਨੀ ਬਹੁਤ ਜਲਦ ਫਿਲਮ 'ਸ਼ੇਰੋ' 'ਚ ਨਜ਼ਰ ਆਉਣ ਵਾਲੀ ਹੈ। ਇਹ ਤਮਿਲ ਫਿਲਮ ਹੈ। ਇਸ ਫਿਲਮ ਨੂੰ ਸ਼੍ਰੀਜਿਤ ਵਿਜਯਨ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ ਤਾਮਿਲ, ਹਿੰਦੀ, ਤੇਲਗੂ ਮਲਿਆਲਮ ਅਤੇ ਕੰਨੜ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।