ਟਾਈਗਰ ਪਿ੍ਰੰਟ ਬਿਕਨੀ ’ਚ ਦਿਸ਼ਾ ਪਾਟਨੀ ਨੇ ਸਾਂਝੀ ਕੀਤੀ ਬੋਲਡ ਤਸਵੀਰ

06/18/2021 5:58:15 PM

ਮੁੰਬਈ-ਅਦਾਕਾਰਾ ਦਿਸ਼ਾ ਪਾਟਨੀ ਸੋਸ਼ਲ ਮੀਡੀਆ ’ਤੇ ਸਰਗਰਮ ਸਿਤਾਰਿਆਂ ’ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ’ਚ ਦਿਸ਼ਾ ਨੇ ਆਪਣੀ ਬੋਲਡ ਤਸਵੀਰ ਸ਼ੇਅਰ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ। 

PunjabKesari
ਤਸਵੀਰ ’ਚ ਦਿਸ਼ਾ ਟਾਈਗਰ ਪਿ੍ਰੰਟ ਬਿਕਨੀ ’ਚ ਨਜ਼ਰ ਆ ਰਹੀ ਹੈ। ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲ਼ਾਂ ’ਚ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਦਿਸ਼ਾ ਸਮੁੰਦਰ ਕਿਨਾਰੇ ਦਿਖਾਈ ਦੇ ਰਹੇ ਹਨ। ਅਦਾਕਾਰਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari
ਦੱਸ ਦੇਈਏ ਕਿ ਇਹ ਤਸਵੀਰ ਮਾਲਦੀਵ ਟਰਿੱਪ ਦੀ ਹੈ। ਦਿਸ਼ਾ ਅਤੇ ਟਾਈਗਰ ਅਪ੍ਰੈਲ ’ਚ ਮਾਲਦੀਵ ਟਰਿੱਪ ’ਤੇ ਗਏ ਸਨ। ਦਿਸ਼ਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਹਾਲ ਹੀ ’ਚ ਫ਼ਿਲਮ ‘ਰਾਧੇ : ਯੋਰ ਮੋਸਟ ਵਾਂਟੇਡ ਭਾਈ’ ’ਚ ਸਲਮਾਨ ਖ਼ਾਨ ਦੇ ਨਾਲ ਨਜ਼ਰ ਆਈ ਸੀ। ਜਿਸ ਨੂੰ ਪ੍ਰਸ਼ੰਸਕਾਂ ਨੇ ਖ਼ੂਬ ਪਿਆਰ ਦਿੱਤਾ ਹੈ। ਹੁਣ ਦਿਸ਼ਾ ਫ਼ਿਲਮ ‘ਏਕ ਵਿਲੇਨ ਰਿਟਰਨਸ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਦਿਸ਼ਾ ਦੇ ਨਾਲ ਅਰਜੁਨ ਕਪੂਰ, ਜਾਨ ਇਬਰਾਹਿਮ ਅਤੇ ਤਾਰਾ ਸੁਤਾਰਿਆ ਨਜ਼ਰ ਆਵੇਗੀ। 


Aarti dhillon

Content Editor

Related News