ਅਮਰੀਕੀ ਅਭਿਨੇਤਰੀ LINDSEY PEARLMAN ਦੀ ਸ਼ੱਕੀ ਹਾਲਤ 'ਚ ਮਿਲੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
Monday, Feb 21, 2022 - 12:09 PM (IST)
ਮੁੰਬਈ - ਅਮਰੀਕੀ ਅਦਾਕਾਰਾ ਲਿੰਡਸੇ ਪਰਲਮੈਨ ਦੀ ਮੌਤ ਹੋ ਗਈ ਹੈ। ਅਦਾਕਾਰਾ ਲਾਸ ਏਂਜਲਸ ਵਿੱਚ ਮ੍ਰਿਤਕ ਪਾਈ ਗਈ ਹੈ। ਅਦਾਕਾਰਾ 43 ਸਾਲ ਦੀ ਸੀ। ਅਧਿਕਾਰੀਆਂ ਅਤੇ ਲਿੰਡਸੇ ਦੇ ਪਤੀ ਵੈਂਸ ਸਮਿਥ ਨੇ ਦੱਸਿਆ ਕਿ ਅਦਾਕਾਰਾ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ। ਅਭਿਨੇਤਰੀ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਲੱਭਣ ਲਈ ਸਥਾਨਕ ਲੋਕਾਂ ਤੋਂ ਮਦਦ ਮੰਗੀ ਸੀ।
ਰਿਪੋਰਟਾਂ ਮੁਤਾਬਕ ਲਿੰਡਸੇ ਬੀਤੇ ਐਤਵਾਰ ਦੁਪਹਿਰ ਤੋਂ ਲਾਪਤਾ ਸੀ। ਸ਼ੁੱਕਰਵਾਰ ਸਵੇਰੇ ਉਸ ਦੀ ਲਾਸ਼ ਮਿਲੀ। ਅਭਿਨੇਤਰੀ ਦੀ ਲਾਸ਼ ਲਾਸ ਏਂਜਲਸ ਦੇ ਇੱਕ ਸਥਾਨਕ ਨਿਵਾਸੀ ਦੇ ਘਰ ਦੇ ਨੇੜੇ ਮਿਲੀ ਸੀ। ਇਸ ਤੋਂ ਬਾਅਦ ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਿਸ ਨੇ ਲਾਸ਼ ਦੀ ਪਛਾਣ ਲਿੰਡਸੇ ਦੇ ਰੂਪ ਵਿੱਚ ਕੀਤੀ ਹੈ। ਉਸ ਦੀ ਮੌਤ ਅਤੇ ਲਾਪਤਾ ਹੋਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਲਿੰਡਸੇ ਦੀ ਮੌਤ 'ਤੇ ਉਸ ਦੇ ਪਤੀ ਵੈਂਸ ਸਮਿਥ ਨੇ ਇੰਸਟਾਗ੍ਰਾਮ 'ਤੇ ਕਿਹਾ, 'ਪੁਲਿਸ ਨੇ ਲਿੰਡਸੇ ਨੂੰ ਲੱਭ ਲਿਆ ਹੈ। ਉਹ ਦੁਨੀਆ ਛੱਡ ਗਈ ਹੈ। ਮੈਂ ਟੁੱਟ ਗਿਆ ਹਾਂ ਇਸ ਬਾਰੇ ਹੋਰ ਵੇਰਵੇ ਮੈਂ ਬਾਅਦ ਵਿੱਚ ਦੇ ਸਕਾਂਗਾ ਪਰ ਮੈਂ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਯਤਨਾਂ ਲਈ ਧੰਨਵਾਦੀ ਹਾਂ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਸਮੇਂ ਲਿੰਡਸੇ ਦੇ ਪਰਿਵਾਰ ਦੀ ਨਿੱਜਤਾ ਦਾ ਆਦਰ ਕਰੋਗੇ।'
ਤੁਹਾਨੂੰ ਦੱਸ ਦੇਈਏ ਕਿ ਲਿੰਡਸੇ ਨੂੰ ਜਨਰਲ ਹਸਪਤਾਲ, ਅਮਰੀਕਨ ਹਾਊਸਵਾਈਫ, ਸ਼ਿਕਾਗੋ ਜਸਟਿਸ ਵਰਗੀਆਂ ਟੀਵੀ ਸੀਰੀਜ਼ ਲਈ ਜਾਣਿਆ ਜਾਂਦਾ ਹੈ। ਅਭਿਨੇਤਰੀ ਨੇ ਟੂਰਿੰਗ ਸ਼ੋਅ ਸੈਕਸ ਸਿਗਨਲ(Sex Signals) ਵਿੱਚ ਸੱਤ ਸਾਲ ਕੰਮ ਕੀਤਾ। Lindsey ਜਾਨਵਰਾਂ ਅਤੇ ਲੋਕਾਂ ਦੇ ਹੱਕ ਲਈ ਕੰਮ ਕਰਦੀ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।