ਦੁਨੀਆ ਦਾ ਸਭ ਤੋਂ ਲੰਬਾ ਟ੍ਰੈਫਿਕ ਜਾਮ! 12 ਦਿਨਾਂ ਤੱਕ ਫਸੀਆਂ ਰਹੀਆਂ ਜ਼ਿੰਦਗੀਆਂ

Monday, Jan 06, 2025 - 01:31 PM (IST)

ਦੁਨੀਆ ਦਾ ਸਭ ਤੋਂ ਲੰਬਾ ਟ੍ਰੈਫਿਕ ਜਾਮ! 12 ਦਿਨਾਂ ਤੱਕ ਫਸੀਆਂ ਰਹੀਆਂ ਜ਼ਿੰਦਗੀਆਂ

ਨਵੀਂ ਦਿੱਲੀ (ਬਿਊਰੋ) - ਬਹੁਤ ਸਾਰੇ ਦਫ਼ਤਰ ਜਾਣ ਵਾਲੇ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਟ੍ਰੈਫਿਕ ਵਿਚ ਫਸਣਾ ਇੱਕ ਰੋਜ਼ਾਨਾ ਦੀ ਪਰੇਸ਼ਾਨੀ ਹੈ, ਖਾਸ ਤੌਰ 'ਤੇ ਨੋਇਡਾ ਜਾਂ ਗੁੜਗਾਓਂ ਅਤੇ ਦਿੱਲੀ ਵਰਗੇ ਵਿਅਸਤ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਲਈ, ਜਿਨ੍ਹਾਂ ਨੂੰ ਲਗਭਗ ਰੋਜ਼ਾਨਾ ਇਸ ਦਰਦ 'ਚੋਂ ਲੰਘਣਾ ਪੈਂਦਾ ਹੈ। 

ਬੀਜਿੰਗ-ਤਿੱਬਤ ਐਕਸਪ੍ਰੈਸਵੇਅ ‘ਤੇ ਲੱਗਿਆ ਸੀ 12 ਦਿਨਾਂ ਦਾ ਜਾਮ
ਦੱਸ ਦਈਏ ਕਿ ਫਿਰ ਵੀ ਦੁਨੀਆ ਦਾ ਸਭ ਤੋਂ ਭੈੜਾ ਟ੍ਰੈਫਿਕ ਜਾਮ 2010 ਵਿਚ ਬੀਜਿੰਗ-ਤਿੱਬਤ ਐਕਸਪ੍ਰੈਸਵੇਅ ‘ਤੇ ਲੱਗਿਆ ਸੀ, ਜਿਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਕਲਪਨਾ ਕਰੋ ਕਿ ਤੁਸੀਂ ਟ੍ਰੈਫਿਕ ਜਾਮ ਵਿਚ ਕੁਝ ਘੰਟਿਆਂ ਲਈ ਨਹੀਂ, ਸਗੋਂ 12 ਦਿਨਾਂ ਲਈ ਫਸੇ ਹੋਏ ਹੋ। ਜੀ ਹਾਂ, ਇਤਿਹਾਸ ਦਾ ਸਭ ਤੋਂ ਲੰਬਾ ਟ੍ਰੈਫਿਕ ਜਾਮ 2-4 ਘੰਟੇ ਨਹੀਂ ਸਗੋਂ 12 ਦਿਨ ਤੱਕ ਚੱਲਿਆ। ਇਸ ਟ੍ਰੈਫਿਕ ਜਾਮ ਵਿਚ ਹਜ਼ਾਰਾਂ ਯਾਤਰੀ ਫਸ ਗਏ। ਇਹ ਜਾਮ 100 ਕਿਲੋਮੀਟਰ ਤੋਂ ਵੱਧ ਲੰਬਾ ਸੀ ਅਤੇ ਇਸ ਨਾਲ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ।

ਇਹ ਵੀ ਪੜ੍ਹੋ- ਫ਼ਿਲਮ 'ਐਮਰਜੈਂਸੀ' ਦਾ ਟਰੇਲਰ ਰਿਲੀਜ਼, ਕੰਗਨਾ ਕਹਿੰਦੀ- ਸਿਆਸਤ 'ਚ ਕੋਈ ਸਕਾ ਨਹੀਂ...

14 ਅਗਸਤ 2010 ਸ਼ੁਰੂ ਹੋਇਆ ਸੀ ਜਾਮ
ਇਹ ਜਾਮ 14 ਅਗਸਤ 2010 ਨੂੰ ਸ਼ੁਰੂ ਹੋਇਆ ਸੀ। ਦਰਅਸਲ ਉਸ ਜਗ੍ਹਾ ‘ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਭਾਰੀ ਵਾਹਨ ਉੱਥੇ ਆ ਰਹੇ ਸਨ। ਇਸ ਕਾਰਨ ਟਰੈਫਿਕ ਜਾਮ ਹੋ ਗਿਆ। ਮੰਗੋਲੀਆ ਤੋਂ ਬੀਜਿੰਗ ਤੱਕ ਕੋਲਾ ਅਤੇ ਨਿਰਮਾਣ ਸਮੱਗਰੀ ਲੈ ਕੇ ਜਾਣ ਵਾਲੇ ਟਰੱਕਾਂ ਨੇ ਐਕਸਪ੍ਰੈਸਵੇਅ ਨੂੰ ਰੋਕ ਦਿੱਤਾ, ਜੋ ਪਹਿਲਾਂ ਹੀ ਚੱਲ ਰਹੇ ਸੜਕ ਨਿਰਮਾਣ ਕਾਰਨ ਅੰਸ਼ਕ ਤੌਰ ‘ਤੇ ਬੰਦ ਸੀ। ਇਸ ਦੌਰਾਨ ਵਾਹਨਾਂ ਵਿਚ ਮਕੈਨੀਕਲ ਨੁਕਸ ਪੈ ਗਿਆ। ਕਈ ਦਿਨ ਵਾਹਨ ਰੁਕੇ ਰਹੇ। ਫਸੇ ਹੋਏ ਲੋਕਾਂ ਲਈ ਜ਼ਿੰਦਗੀ ਰੋਜ਼ਾਨਾ ਇੱਕ ਸੰਘਰਸ਼ ਬਣ ਗਈ। ਲੋਕਾਂ ਨੂੰ ਆਪਣੀਆਂ ਕਾਰਾਂ ਵਿਚ ਸੌਣਾ, ਖਾਣਾ ਅਤੇ ਸਹਿਣਾ ਪਿਆ।

ਇਹ ਵੀ ਪੜ੍ਹੋ - ਭਾਰਤ ਕੋਚੇਲਾ ਤੋਂ ਵੀ ਵੱਡੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰ ਸਕਦੈ : ਦਿਲਜੀਤ ਦੋਸਾਂਝ

ਇੰਝ ਕੀਤਾ ਜਾਮ ਖ਼ਤਮ
ਮੋਟਰਵੇਅ ਨੂੰ ਖਾਲੀ ਕਰਨ ਲਈ ਅਧਿਕਾਰੀਆਂ ਨੇ ਤੁਰੰਤ ਹੋਰ ਸੜਕਾਂ ‘ਤੇ ਆਵਾਜਾਈ ਬੰਦ ਕਰ ਦਿੱਤੀ। ਪਹਿਲਾਂ ਫਸੇ ਟਰੱਕਾਂ ਨੂੰ ਹਟਾਇਆ ਗਿਆ ਤਾਂ ਜੋ ਇਸ ਨਾਲ ਆਵਾਜਾਈ ਹੌਲੀ-ਹੌਲੀ ਵਾਪਸ ਆ ਸਕੇ। ਦੁਨੀਆ ਦਾ ਸਭ ਤੋਂ ਲੰਬਾ ਟ੍ਰੈਫਿਕ ਜਾਮ 12 ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ 26 ਅਗਸਤ 2010 ਨੂੰ ਖ਼ਤਮ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

sunita

Content Editor

Related News