ਬੌਬੀ ਦਿਓਲ ਨੇ ਸ਼ੁਰੂ ਕੀਤਾ ਨਵਾਂ ਪ੍ਰੋਜੈਕਟ ‘ਸ਼ਲੋਕ- ਦਿ ਦੇਸੀ ਸ਼ੇਰਲਾਕ’, ਫ਼ਿਲਮ ’ਚ ਅਨਨਿਆ ਬਿਰਲਾ ਕਰੇਗੀ ਡੈਬਿਊ

Thursday, Sep 08, 2022 - 12:22 PM (IST)

ਬੌਬੀ ਦਿਓਲ ਨੇ ਸ਼ੁਰੂ ਕੀਤਾ ਨਵਾਂ ਪ੍ਰੋਜੈਕਟ ‘ਸ਼ਲੋਕ- ਦਿ ਦੇਸੀ ਸ਼ੇਰਲਾਕ’, ਫ਼ਿਲਮ ’ਚ ਅਨਨਿਆ ਬਿਰਲਾ ਕਰੇਗੀ ਡੈਬਿਊ

ਬਾਲੀਵੁੱਡ ਡੈਸਕ- ਬਾਲੀਵੁੱਡ ਇੰਡਸਟਰੀ ਦੇ ਅਦਾਕਾਰ ਬੌਬੀ ਦਿਓਲ ਆਪਣੀ ਅਦਾਕਾਰੀ ਮਸ਼ਹੂਰ ਹਸਤੀਆਂ ’ਚੋਂ ਇਕ ਹਨ। ਅਦਾਕਾਰ ਫ਼ਿਲਮਾਂ ’ਚ ਆਪਣੇ ਕਿਰਦਾਰ ਨੂੰ ਬੇਖੂਬੀ ਨਾਲ ਨਿਭਾਉਂਦੇ ਨਜ਼ਰ ਆਉਂਦੇ ਹਨ। ਅਦਾਕਾਰ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ।

ਇਹ ਵੀ ਪੜ੍ਹੋ : ਰਣਬੀਰ-ਆਲੀਆ ਦੇ ਸਮਰਥਨ ’ਚ ਬੋਲੀ ਸ਼ਿਵ ਸੈਨਾ ਸੰਸਦ ਪ੍ਰਿਅੰਕਾ, ਕਿਹਾ- ‘ਜੇਕਰ ਤੁਸੀਂ ਨਫ਼ਰਤ ਲਈ...’

ਦੱਸ ਦੇਈਏ ਕਿ ਬੌਬੀ ਦਿਓਲ ਇਕ ਵਾਰ ਫ਼ਿਰ ਵੱਡੇ ਪਰਦੇ ’ਤੇ ਵਾਪਸੀ ਕਰਨ ਲਈ ਤਿਆਰ ਹਨ। ਉਹ ਕੁਨਾਲ ਕੋਹਲੀ ਦੀ ਆਉਣ ਵਾਲੀ ਫ਼ਿਲਮ ਸ਼ਲੋਕ -‘ਦਿ ਦੇਸੀ ਸ਼ੇਰਲਾਕ ’ਚ ਨਜ਼ਰ ਆਉਣਗੇ। ਬੌਬੀ ਦਿਓਲ ਨੇ ਸ਼ੂਟਿੰਗ ਦੇ ਪਹਿਲੇ ਦਿਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।

PunjabKesari 

ਇਸ ਨਾਲ ਅਦਾਕਾਰ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਸ਼ਲੋਕ ਦਾ ਪਹਿਲਾ ਦਿਨ। ਇਸ ਦੇ ਨਾਲ ਹੀ ਕੁਣਾਲ ਨੇ ਵੀ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਲਿਖਿਆ ਕਿ ‘ਅੱਜ ਮੈਂ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਰਿਹਾ ਹਾਂ। ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ।’ ਇਸ ਦੇ ਨਾਲ ਹੀ ਅਨਨਿਆ ਬਿਰਲਾ ਇਸ ਫ਼ਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ : ‘ਮਹਾਕਾਲੇਸ਼ਵਰ’ ਮੰਦਰ ’ਚ ਆਲੀਆ-ਰਣਬੀਰ ਨੂੰ ਐਂਟਰੀ ਨਾ ਮਿਲਣ ’ਤੇ ਬੋਲੇ ਅਯਾਨ, ਕਿਹਾ- ‘ਇਸ ਨੂੰ ਲੈ ਕੇ ਦੁਖੀ...’

ਦੱਸ ਦੇਈਏ ਕਿ ਬੌਬੀ ਤੋਂ ਇਲਾਵਾ ਅਨਨਿਆ ਬਿਰਲਾ ‘ਸ਼ਲੋਕ ਦਿ ਦੇਸੀ ਸ਼ੇਰਲਾਕ’ ’ਚ ਵੀ ਨਜ਼ਰ ਆਵੇਗੀ। ਅਨਨਿਆ ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਹੈ। ਅਨਨਿਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਗਾਇਕਾ ਦੇ ਤੌਰ ’ਤੇ ਕੀਤੀ ਸੀ। ਇਸ ਤੋਂ ਇਲਾਵਾ ਉਸਨੇ ਸੀਨ ਕਿੰਗਸਟਨ ਅਤੇ ਅਫ਼ਰੋਜੈਕ ਵਰਗੇ ਗਾਇਕਾਂ ਨਾਲ ਕੋਲੈਬੋਰੇਟ ਕੀਤਾ ਹੈ।


author

Shivani Bassan

Content Editor

Related News