ਬੌਬੀ ਦਿਓਲ ‘ਹਰੀ ਹਾਰ ਵੀਰਾ ਮੱਲੂ’ ਨਾਲ ਕਰਨਗੇ ਆਪਣਾ ਸਾਊਥ ਡੈਬਿਊ

Sunday, Dec 25, 2022 - 03:34 PM (IST)

ਬੌਬੀ ਦਿਓਲ ‘ਹਰੀ ਹਾਰ ਵੀਰਾ ਮੱਲੂ’ ਨਾਲ ਕਰਨਗੇ ਆਪਣਾ ਸਾਊਥ ਡੈਬਿਊ

ਮੁੰਬਈ (ਬਿਊਰੋ)– ਫ਼ਿਲਮ ‘ਹਰੀ ਹਰ ਵੀਰਾ ਮੱਲੂ’ ਭਾਰਤੀ ਸਿਨੇਮਾ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪ੍ਰਾਜੈਕਟਾਂ ’ਚੋਂ ਇਕ ਹੈ। ਫ਼ਿਲਮ ’ਚ ਪਵਨ ਕਲਿਆਣ ਤੇ ਨਿੱਧੀ ਅਗਰਵਾਲ ਮੁੱਖ ਭੂਮਿਕਾਵਾਂ ’ਚ ਹਨ।

ਇਸ ਫ਼ਿਲਮ ਦਾ ਨਿਰਦੇਸ਼ਨ ਫ਼ਿਲਮ ਨਿਰਮਾਤਾ ਕ੍ਰਿਸ਼ ਜਗਰਲਾਮੁਡੀ ਕਰ ਰਹੇ ਹਨ। ਮੈਗਾ ਸੂਰਿਆ ਪ੍ਰੋਡਕਸ਼ਨ ਦੇ ਤਹਿਤ ਵੱਡੇ ਪੱਧਰ ’ਤੇ ਏ. ਐੱਮ. ਰਤਨਮ ਦੁਆਰਾ ਪੇਸ਼ ਕੀਤੀ ਗਈ ਇਸ ਪੈਨ-ਇੰਡੀਅਨ ਫ਼ਿਲਮ ਨੂੰ ਲੈ ਕੇ ਬਹੁਤ ਜ਼ਬਰਦਸਤ ਹਾਈਪ ਬਈ ਹੋਈ ਹੈ, ਜੋ ਪੰਜ ਭਾਸ਼ਾਵਾਂ ਤੇਲਗੂ, ਤਾਮਿਲ, ਕੰਨੜਾ, ਮਲਿਆਲਮ ਤੇ ਹਿੰਦੀ ’ਚ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਅੱਜ ਸ਼ਾਮ ਨੂੰ ਹੋਵੇਗਾ ਤੁਨਿਸ਼ਾ ਦਾ ਅੰਤਿਮ ਸੰਸਕਾਰ, ਮੁੰਬਈ ਦੇ ਹਸਪਤਾਲ ’ਚ ਹੋਇਆ ਪੋਸਟਮਾਰਟਮ

ਸਾਊਥ ਫ਼ਿਲਮਾਂ ’ਚ ਡੈਬਿਊ ਨੂੰ ਲੈ ਕੇ ਉਤਸ਼ਾਹਿਤ ਬੌਬੀ ਦਿਓਲ ਕਹਿੰਦੇ ਹਨ, ‘‘ਮੈਂ ਹਮੇਸ਼ਾ ਤੋਂ ਸਾਊਥ ਇੰਡਸਟਰੀ ’ਚ ਕੰਮ ਕਰਨਾ ਚਾਹੁੰਦਾ ਸੀ ਤੇ ਅਜਿਹੇ ਮੌਕੇ ਦੀ ਤਲਾਸ਼ ਕਰ ਰਿਹਾ ਸੀ ਜੋ ਮੈਨੂੰ ਉਤਸ਼ਾਹਿਤ ਕਰੇ। ਜਦੋਂ ਮੈਂ ਐੱਚ. ਐੱਚ. ਵੀ. ਐੱਮ. ਨੂੰ ਸੁਣਿਆ ਤਾਂ ਮੈਂ ਆਕਰਸ਼ਿਤ ਹੋ ਗਿਆ। ਮੈਂ ਫ਼ਿਲਮ ’ਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਭੂਮਿਕਾ ਨਿਭਾਉਣ ਲਈ ਬਹੁਤ ਉਤਸ਼ਾਹਿਤ ਹਾਂ।’’

ਨਿਰਮਾਤਾਵਾਂ ਦੁਆਰਾ ਜਾਰੀ ਕੀਤੀ ਗਈ ਇਕ ਵਿਸ਼ੇਸ਼ ਵੀਡੀਓ ’ਚ ‘ਹਰੀ ਹਰ ਵੀਰਾ ਮੱਲੂ’ ਦੀ ਟੀਮ ਸਟਾਈਲਿਸ਼ ਦਾੜ੍ਹੀ ਰੱਖਣ ਵਾਲੇ ਅਦਾਕਾਰ ਦਾ ਸ਼ਾਨਦਾਰ ਸਵਾਗਤ ਕਰਦੀ ਦਿਖਾਈ ਦੇ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News