ਬੌਬੀ ਦਿਓਲ ਦੀ ਵੈਬ ਸੀਰੀਜ਼ 'Aashram'ਨੇ ਖੋਲ੍ਹੇ ਕਈ ਬਾਬਿਆਂ ਦੇ ਗੁੱਝੇ ਭੇਤ, ਵੇਖੋ ਤਸਵੀਰਾਂ

9/17/2020 1:38:57 PM

ਮੁੰਬਈ (ਬਿਊਰੋ) - ਹਾਲ ਹੀ ਵਿਚ ਰਿਲੀਜ਼ ਵੈਬ ਸੀਰੀਜ਼ 'ਆਸ਼ਰਮ' ਓਟੀਟੀ ਪਲੇਟਫਾਰਮ 'ਤੇ ਕਾਫ਼ੀ ਹੰਗਾਮਾ ਮਚਾ ਰਹੀ ਹੈ। ਇਸ ਸੀਰੀਜ਼ 'ਚ ਬੌਬੀ ਦਿਓਲ ਨੇ ਬਾਬਾ ਨਿਰਾਲਾ ਦੀ ਭੂਮਿਕਾ ਨਿਭਾਈ ਹੈ। ਪ੍ਰਕਾਸ਼ ਝਾਅ ਦੇ ਨਿਰਦੇਸ਼ਨ ਹੇਠ ਬਣੀ ਇਸ ਸੀਰੀਜ਼ ਦੀ ਕਹਾਣੀ ਗੁਰਮੀਤ ਰਾਮ ਰਹੀਮ, ਆਸਾਰਾਮ ਦੇ ਨਾਲ-ਨਾਲ ਹੋਰ ਕਈ ਬਾਬਿਆਂ ਦੀ ਜ਼ਿੰਦਗੀ ਨਾਲ ਮੇਲ ਖਾਂਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਬਿਆਂ ਬਾਰੇ।

ਗੁਰਮੀਤ ਰਾਮ ਰਹੀਮ ਸਿੰਘ
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਮਾਮਲੇ ਦੀ ਬਹੁਤ ਚਰਚਾ ਹੋਈ ਸੀ। ਰਾਮ ਰਹੀਮ 'ਤੇ ਆਪਣੇ ਚੇਲਿਆਂ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ ਗਿਆ ਸੀ। ਲੜਕੀਆਂ ਨਾਲ ਬਲਾਤਕਾਰ ਅਤੇ ਧਮਕੀਆਂ ਦੇਣ ਦੇ ਜੁਰਮ ਲਈ ਰਾਮ ਰਹੀਮ ਨੂੰ 20 ਸਾਲ ਦੀ ਸਜਾ ਸੁਣਾਈ ਗਈ। ਉਸਦੀ ਗ੍ਰਿਫ਼ਤਾਰੀ ਦੇ ਸਮੇਂ, ਬਾਬੇ ਦੇ ਸਮਰਥਕਾਂ ਵਲੋਂ ਕਾਫ਼ੀ ਹੰਗਾਮਾ ਕੀਤਾ ਗਿਆ ਸੀ।

PunjabKesari
ਆਸਾਰਾਮ ਬਾਪੂ
ਬਾਬਾ ਆਸਾਰਾਮ ਵੀ ਇਸ ਸਮੇਂ ਜੇਲ੍ਹ ਵਿਚ ਆਪਣੇ ਦਿਨ ਕੱਟ ਰਿਹਾ ਹੈ। ਸਾਲ 2013 ਵਿਚ, ਯੂ ਪੀ ਦੀ ਵਸਨੀਕ, 12 ਵੀਂ ਕਲਾਸ ਦੀ ਇੱਕ ਲੜਕੀ ਨੇ ਆਸਾਰਾਮ ਖ਼ਿਲਾਫ਼ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜੋਧਪੁਰ ਲਿਆਂਦਾ ਗਿਆ।
PunjabKesari
ਸਵਾਮੀ ਓਮ
ਸਵਾਮੀ ਓਮ ਉਰਫ ਵਿਨੋਦਾਨੰਦ ਝਾਅ 'ਬਿੱਗ ਬੌਸ' ਦੇ ਸੀਜ਼ਨ 10 'ਚ ਹਿੱਸਾ ਲੈ ਚੁੱਕਿਆ ਹੈ। ਸ਼ੋਅ ਦੌਰਾਨ, ਬਾਬਾ ਓਮ ਉੱਤੇ ਔਰਤ ਮੁਕਾਬਲੇਬਾਜ਼ਾਂ ਨੂੰ ਗਲਤ ਢੰਗ ਨਾਲ ਛੂਹਣ ਦਾ ਇਲਜ਼ਾਮ ਲਗਾਇਆ ਗਿਆ ਸੀ।
PunjabKesari
ਨਾਰਾਇਣ ਸਾਈਂ
ਬਾਬਾ ਆਸਾਰਾਮ ਦਾ ਬੇਟਾ ਨਾਰਾਇਣ ਸਾਈਂ ਵੀ ਬਲਾਤਕਾਰ ਦੇ ਦੋਸ਼ ਵਿਚ ਜੇਲ ਦੀ ਹਵਾ ਖਾ ਰਿਹਾ ਹੈ। ਸਾਲ 2013 ਵਿਚ ਸੂਰਤ ਦੀਆਂ ਦੋ ਭੈਣਾਂ ਨੇ ਨਾਰਾਇਣ ਖ਼ਿਲਾਫ਼ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ।
PunjabKesari
ਨਿਤਿਆਨੰਦ
ਸਾਲ 2010 ਵਿਚ ਨਿਤਿਆਨੰਦ ਦਾ ਇੱਕ ਅਸ਼ਲੀਲ ਵੀਡੀਓ ਸਾਹਮਣੇ ਆਇਆ ਸੀ। ਸੂਤਰਾਂ ਅਨੁਸਾਰ ਉਸ ਸੀਡੀ ਵਿਚ ਨਿਤਿਆਨੰਦ ਇਕ ਅਦਾਕਾਰਾ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਹਾਲਾਂਕਿ ਬਾਅਦ ਵਿਚ ਉਸ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ।
PunjabKesari
 


sunita

Content Editor sunita