MX Player ਨੂੰ ਬੌਬੀ ਦਿਓਲ ਦੀ ਫੈਨ ਫਾਲੋਇੰਗ ਘੱਟਣ ਦਾ ਡਰ, ਲਿਆ ਇਹ ਫ਼ੈਸਲਾ

10/8/2020 4:29:30 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਬੌਬੀ ਦਿਓਲ ਦੀ ਨੈੱਟਫਲਿਕਸ 'ਤੇ ਰਿਲੀਜ਼ ਹੋਈ ਫ਼ਿਲਮ 'ਕਲਾਸ ਆਫ 83' ਦੀ ਲੋਕਪ੍ਰਿਯਤਾ ਦਾ ਫਾਇਦਾ ਐੱਮ. ਐਕਸ. ਪਲੇਅਰ 'ਤੇ ਰਿਲੀਜ਼ ਹੋਈ ਪ੍ਰਕਾਸ਼ ਝਾਅ ਦੀ ਵੈੱਬ ਸੀਰੀਜ਼ 'ਆਸ਼ਰਮ' ਨੂੰ ਕਾਫ਼ੀ ਮਿਲ ਰਿਹਾ ਹੈ। ਓ. ਟੀ. ਟੀ. ਨੇ ਕਈ ਅੰਕੜੇ ਦਿਖਾ ਕੇ ਇਸ ਦੀ ਸ਼ੋਹਰਤ ਦਾ ਡੰਕਾ ਵੀ ਖ਼ੂਬ ਵਜਾਇਆ ਹੈ ਪਰ ਕਿਸੇ ਤੀਸਰੀ ਪਾਰਟੀ ਵਲੋਂ ਇਹ ਅੰਕੜੇ ਸਾਬਿਤ ਕਰਨ ਨੂੰ ਕੋਈ ਤਕਨੀਕ ਹੁਣ ਤੱਕ ਬਣੀ ਨਹੀਂ ਹੈ। ਖ਼ੁਦ ਐੱਮ. ਐਕਸ. ਪਲੇਅਰ ਨੂੰ ਵੀ ਹੁਣ ਲੱਗਣ ਲੱਗਾ ਹੈ ਕਿ ਇਨ੍ਹਾਂ ਅੰਕੜਿਆਂ ਦੇ ਮਾਇਆ ਜਾਲ 'ਚ ਦਰਸ਼ਕ ਅਗਲੇ ਸਾਲ ਤੱਕ ਸੀਰੀਜ਼ ਦਾ ਇੰਤਜ਼ਾਰ ਨਹੀਂ ਕਰਨ ਵਾਲੇ।
PunjabKesari
ਦਰਅਸਲ ਸੱਚ ਇਹ ਵੀ ਹੈ ਕਿ 'ਆਸ਼ਰਮ' ਸੀਰੀਜ਼ ਦੇ ਨਿਰਮਾਤਾਵਾਂ ਨੇ ਇਸ ਦਾ ਪਹਿਲਾ ਤੇ ਦੂਜਾ ਸੀਜ਼ਨ ਇਕੱਠੇ ਹੀ ਸ਼ੂਟ ਕਰ ਰੱਖਿਆ ਹੈ। ਸਿਰਫ਼ ਦਰਸ਼ਕਾਂ ਨੂੰ ਭਰਮਾਉਣ ਲਈ ਇਹ ਪ੍ਰਸਾਰਿਤ ਕੀਤਾ ਗਿਆ ਕਿ ਪਹਿਲੇ ਸੀਜ਼ਨ ਤੋਂ ਬਾਅਦ ਦੂਜੇ ਸੀਜ਼ਨ ਦੀ ਸ਼ੂਟਿੰਗ ਫਰਵਰੀ 'ਚ ਹੋਵੇਗੀ ਅਤੇ ਉਦੋ ਦੂਜਾ ਸੀਜ਼ਨ ਮਾਰਚ 2021 'ਚ ਰਿਲੀਜ਼ ਕੀਤਾ ਜਾਵੇਗਾ ਪਰ ਸੀਰੀਜ਼ ਦੇ ਪਹਿਲੇ ਸੀਜ਼ਨ ਦਾ ਆਕਰਸ਼ਨ ਜਿੰਨੀ ਤੇਜੀ ਨਾਲ ਓ. ਟੀ. ਟੀ. 'ਤੇ ਹੇਠਾ ਗਿਆ ਹੈ, ਉਸ ਨਾਲ ਓ. ਟੀ. ਟੀ. ਦੀ ਟੀਮ ਚਿੰਤਾ 'ਚ ਹੈ।
PunjabKesari
ਸੂਤਰ ਦੱਸਦੇ ਹਨ ਕਿ 'ਆਸ਼ਰਮ' ਸੀਰੀਜ਼ ਨੂੰ ਸਭ ਤੋਂ ਜ਼ਿਆਦਾ ਵੇਖੀ ਜਾਣ ਵਾਲੀ ਸੀਰੀਜ਼ ਦਾ ਦਾਅਵਾ ਕਰਨ ਵਾਲੇ ਓ. ਟੀ. ਟੀ. ਦੀ ਮਾਰਕਿਟਿੰਗ ਟੀਮ ਇਸ ਗੱਲ ਤੋਂ ਪ੍ਰੇਸ਼ਾਨ ਹੈ ਕਿ ਡੇਲੀ ਨਿਊਜ਼ 'ਚ ਇਸ ਸੀਰੀਜ਼ ਨੂੰ ਦੇਖਣ ਵਾਲਿਆਂ ਦਾ ਅੰਕੜਾ ਬਹੁਤ ਤੇਜੀ ਨਾਲ ਹੇਠਾ ਗਿਆ ਹੈ। ਇਸੇ ਦੇ ਚੱਲਦਿਆਂ ਹੁਣ ਇਸ ਦਾ ਦੂਜਾ ਭਾਗ ਅਗਲੇ ਸਾਲ ਦੀ ਬਜਾਏ ਇਸੇ ਸਾਲ ਰਿਲੀਜ਼ ਕਰਨ ਦੀ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦਾ ਦੂਜਾ ਸੀਜ਼ਨ ਜਲਦ ਹੀ ਆਉਣ ਵਾਲਾ ਹੈ।
PunjabKesari
ਇਹ ਵੀ ਪਤਾ ਲੱਗਾ ਹੈ ਕਿ ਪ੍ਰਕਾਸ਼ ਝਾਅ ਨੇ ਜਦੋਂ ਇਸ ਸੀਰੀਜ਼ ਨੂੰ ਲਗਭਗ ਤਿੰਨ ਮਹੀਨੇ ਤੱਕ ਅਯੋਧਿਆ 'ਚ ਫ਼ਿਲਮਾਇਆ ਸੀ, ਉਦੋਂ ਉਨ੍ਹਾਂ ਨੇ ਸੀਰੀਜ਼ ਨੂੰ 2 ਭਾਗਾਂ 'ਚ ਰਿਲੀਜ਼ ਕਰਨ ਦਾ ਫ਼ੈਸਲਾ ਕਰ ਲਿਆ ਸੀ। ਇਸ ਸੀਰੀਜ਼ ਦਾ ਦੂਜਾ ਭਾਗ ਫ਼ਿਲਹਾਲ ਪੋਸਟ ਪ੍ਰੋਡਕਸ਼ਨ 'ਚ ਹੈ ਅਤੇ ਜਲਦ ਹੀ ਇਸ ਦੀ ਰਿਲੀਜ਼ਿੰਗ ਤਾਰੀਖ ਦੀ ਘੋਸ਼ਣਾ ਹੋ ਸਕਦੀ ਹੈ।
PunjabKesari
ਦੱਸਣਯੋਗ ਹੈ ਕਿ ਇਸ ਸੀਰੀਜ਼ 'ਚ ਬੌਬੀ ਦਿਓਲ ਨੇ ਕਾਸ਼ੀਪੁਰਵਾਲੇ ਬਾਬੇ ਨਿਰਾਲਾ ਦਾ ਕਿਰਦਾਰ ਨਿਭਾਇਆ ਹੈ। ਕਹਾਣੀ ਮੁਤਾਬਕ, ਕੁਝ ਅਜਿਹੀਆਂ ਚੀਜ਼ਾਂ ਹਨ, ਜੋ ਬਾਬੇ ਬਾਰੇ ਦੂਜੇ ਭਾਗ 'ਚ ਪਤਾ ਲੱਗਣਗੀਆਂ। ਦੂਜੇ ਭਾਗ 'ਚ ਅਦਾਕਾਰ ਅਧਿਆਯਨ ਸੁਮਨ ਵੀ ਇਕ ਦਮਦਾਰ ਕਿਰਦਾਰ 'ਚ ਨਜ਼ਰ ਆਉਣਗੇ। ਉਨ੍ਹਾਂ ਦਾ ਕਿਰਦਾਰ ਇਸ ਸੀਰੀਜ਼ 'ਚ ਤਿਨਕਾ ਸਿੰਘ ਦਾ ਹੋਵੇਗਾ, ਜੋ ਇਕ ਰੌਕ ਪਰਫਾਰਮਰ ਹੈ। ਤਿਨਕਾ ਸਿੰਘ ਹੀ ਉਹ ਇਨਸਾਨ ਹੋਵੇਗਾ, ਜਿਹੜਾ ਬਾਬੇ ਨੂੰ ਹੋਰ ਵੀ ਜ਼ਿਆਦਾ ਵੱਡੇ ਪੱਧਰ 'ਤੇ ਲੋਕਾਂ 'ਚ ਪਹੁੰਚਾਏਗਾ। ਇਸ 'ਚ ਓ. ਟੀ. ਟੀ. ਸੀਰੀਜ਼ ਦੇ ਅੰਕੜਿਆਂ ਬਾਰੇ 'ਚ ਵੀ ਇੱਕ ਨਿਆਇਕ ਸੰਸਥਾ ਦੀ ਮੰਗ ਉੱਠਣ ਲੱਗੀ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ ਜਿਵੇਂ ਟੀ. ਵੀ. ਸੀਰੀਜ਼ ਦੀ ਲੋਕਪ੍ਰਿਯਤਾ ਲਈ ਸਰਕਾਰ ਨੇ ਬਾਰਕ ਦਾ ਗਠਨ ਕੀਤਾ, ਉਂਝ ਹੀ ਓ. ਟੀ. ਟੀ. ਸੀਰੀਜ਼ ਦੇ ਸਹੀ ਅੰਕੜੇ ਜਾਣਨ ਦਾ ਵੀ ਦਰਸ਼ਕਾਂ ਨੂੰ ਹੱਕ ਹੈ ਅਤੇ ਇਸ ਬਾਰੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
PunjabKesari


sunita

Content Editor sunita