'ਉਨ੍ਹਾਂ ਵਰਗਾ ਕੋਈ ਨਹੀਂ ਹੋ ਸਕਦਾ...'; ਪਿਤਾ ਧਰਮਿੰਦਰ ਨੂੰ ਯਾਦ ਕਰ ਰੋ ਪਏ ਬੌਬੀ ਦਿਓਲ
Saturday, May 23, 2026 - 12:37 PM (IST)
ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਬੌਬੀ ਦਿਓਲ ਆਪਣੇ ਪਿਆਰੇ ਪਿਤਾ ਅਤੇ ਮਹਾਨ ਅਦਾਕਾਰ ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਆਪਣੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਸ਼ੇਖਰ ਸੁਮਨ ਦੇ ਨਵੇਂ ਸ਼ੁਰੂ ਹੋਏ ਚੈਟ ਸ਼ੋਅ 'ਸ਼ੇਖਰ ਟੂਨਾਈਟ' ਵਿਚ ਪਹੁੰਚੇ ਬੌਬੀ ਦਿਓਲ ਨੇ ਆਪਣੇ ਪਿਤਾ ਦੇ ਜਾਣ ਤੋਂ ਬਾਅਦ ਪੈਦਾ ਹੋਏ ਖਾਲੀਪਣ ਦੇ ਬਾਰੇ ਵਿਚ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਧਰਮਿੰਦਰ ਨੂੰ ਸਿਰਫ਼ ਉਨ੍ਹਾਂ ਦੇ ਪਰਿਵਾਰ ਵਾਲੇ ਹੀ ਨਹੀਂ ਸਗੋਂ ਦੁਨੀਆ ਭਰ ਦੇ ਲੋਕ ਕਿੰਨਾ ਪਿਆਰ ਕਰਦੇ ਸਨ।
ਗੱਲਬਾਤ ਦੌਰਾਨ ਸ਼ੇਖਰ ਸੁਮਨ ਨੇ ਬੌਬੀ ਨੂੰ ਕਿਹਾ, "ਇਕ ਬਹੁਤ ਵੱਡਾ ਦਰਖਤ ਹੁੰਦਾ ਹੈ, ਜਿਸਦੇ ਹੇਠਾਂ ਤੁਸੀਂ ਅਤੇ ਤੁਹਾਡਾ ਪਰਿਵਾਰ ਬੱਝਿਆ ਹੁੰਦਾ ਹੈ। ਜਦੋਂ ਉਹ ਚਲਾ ਜਾਂਦਾ ਹੈ ਤਾਂ ਕਿੰਨਾ ਖਾਲ੍ਹੀ-ਖਾਲ੍ਹੀ ਲੱਗਦਾ ਹੈ।" ਇਸ ਦੇ ਜਵਾਬ ਵਿੱਚ ਬੌਬੀ ਨੇ ਸ਼ੇਖਰ ਸੁਮਨ ਦੇ ਆਪਣੇ ਵੱਡੇ ਪੁੱਤਰ ਨੂੰ ਛੋਟੀ ਉਮਰ ਵਿੱਚ ਗੁਆਉਣ ਦੇ ਦਰਦ ਪ੍ਰਤੀ ਵੀ ਹਮਦਰਦੀ ਜਤਾਈ। ਬੌਬੀ ਨੇ ਕਿਹਾ, "ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਨੂੰ ਗੁਆਇਆ ਹੈ, ਅਤੇ ਮੈਨੂੰ ਪਤਾ ਹੈ ਕਿ ਤੁਸੀਂ ਕਿਸ ਦਰਦ ਵਿੱਚੋਂ ਲੰਘੇ ਹੋਵੋਗੇ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਦੇ ਵੀ ਉਸ ਦਰਦ ਤੋਂ ਪੂਰੀ ਤਰ੍ਹਾਂ ਠੀਕ ਹੋਵੋਗੇ।"
ਇਹ ਵੀ ਪੜ੍ਹੋ: ਇੰਤਜ਼ਾਰ ਖਤਮ ! ਕਾਨਸ 'ਚ ਐਸ਼ਵਰਿਆ ਦੀ ਧਮਾਕੇਦਾਰ ਐਂਟਰੀ, 'ਨਮਸਤੇ' ਨਾਲ ਜਿੱਤਿਆ ਸਭ ਦਾ ਦਿਲ
ਆਪਣੇ ਪਿਤਾ ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਆਪਣੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਬੌਬੀ ਨੇ ਕਿਹਾ, "ਮੇਰੇ ਲਈ, ਮੇਰੇ ਪਿਤਾ ਇੱਕ ਅਜਿਹੇ ਇਨਸਾਨ ਸਨ ਜਿਨ੍ਹਾਂ ਨੂੰ ਪੂਰੀ ਦੁਨੀਆ ਪਿਆਰ ਕਰਦੀ ਸੀ। ਅਸੀਂ ਹਮੇਸ਼ਾ ਇਹ ਮਹਿਸੂਸ ਕੀਤਾ, ਪਰ ਜਦੋਂ ਉਹ ਚਲੇ ਗਏ, ਤਾਂ ਇਹ ਨਾ ਸਿਰਫ਼ ਸਾਡੇ ਲਈ, ਸਗੋਂ ਪੂਰੀ ਦੁਨੀਆ ਲਈ ਇੱਕ ਬਹੁਤ ਵੱਡਾ ਦਰਦ ਸੀ। ਮੈਂ ਜਿੱਥੇ ਵੀ ਜਾਂਦਾ ਹਾਂ, ਲੋਕ ਉਨ੍ਹਾਂ ਮਨੂੰ ਯਾਦ ਕਰਦੇ ਹਨ ਅਤੇ ਭਾਵੁਕ ਹੋ ਜਾਂਦੇ ਹਨ। ਪਾਪਾ ਬਹੁਤ ਖਾਸ ਸਨ। ਉਨ੍ਹਾਂ ਵਰਗਾ ਕੋਈ ਨਹੀਂ ਹੋ ਸਕਦਾ।"
ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਹੀ ਮਸ਼ਹੂਰ ਅਦਾਕਾਰਾ ਨੇ ਕਰ ਲਈ Baby Planning ! ਕਿਹਾ- 'ਸ਼ਾਇਦ ਸਾਡੇ ਬੱਚੇ ਵੀ...'
ਸ਼ੇਖਰ ਸੁਮਨ ਨੇ ਧਰਮਿੰਦਰ ਦੀ ਸਾਦਗੀ ਅਤੇ ਨਿੱਘ ਨੂੰ ਯਾਦ ਕਰਦਿਆਂ ਕਿਹਾ, "ਸਨੀ, ਬੌਬੀ ਅਤੇ ਪਰਿਵਾਰ ਤੋਂ ਇਲਾਵਾ, ਉਹ ਸਾਰਿਆਂ ਨੂੰ ਬਰਾਬਰ ਪਿਆਰ ਕਰਦੇ ਸਨ। ਉਹ ਫਾਰਮ ਹਾਊਸ 'ਤੇ ਮਿਲਣ ਵਾਲੇ ਹਰ ਵਿਅਕਤੀ ਨਾਲ ਗੱਲ ਕਰਦੇ ਸਨ, ਭਾਵੇਂ ਉਹ ਮਾਲੀ ਹੋਵੇ, ਘਰ ਦਾ ਸਹਾਇਕ ਹੋਵੇ, ਜਾਂ ਕੋਈ ਹੋਰ। ਇਸ ਤੋਂ ਜ਼ਿਆਦਾ ਸਾਦਾ ਇਨਸਾਨ ਕੌਣ ਹੋ ਸਕਦਾ ਹੈ?"
ਦੱਸ ਦੇਈਏ ਕਿ ਧਰਮਿੰਦਰ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਨ੍ਹਾਂ ਨੇ 6 ਦਹਾਕਿਆਂ ਤੋਂ ਵੱਧ ਦੇ ਆਪਣੇ ਸ਼ਾਨਦਾਰ ਕਰੀਅਰ ਵਿੱਚ 'ਸ਼ੋਲੇ', 'ਚੁਪਕੇ ਚੁਪਕੇ', 'ਸੱਤਿਆਕਾਮ' ਅਤੇ 'ਫੂਲ ਔਰ ਪੱਥਰ' ਵਰਗੀਆਂ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ। ਧਰਮਿੰਦਰ ਦਾ ਨਵੰਬਰ 2025 ਵਿੱਚ 89 ਸਾਲ ਦੀ ਉਮਰ ਵਿੱਚ ਆਪਣੇ 90ਵੇਂ ਜਨਮਦਿਨ ਤੋਂ ਸਿਰਫ਼ 10 ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ: ਕਿਸ ਦੇ ਕੋਲ ਹੈ ਸ਼ਹਿਨਾਜ਼ ਗਿੱਲ ਦਾ ਦਿਲ ? ਅਦਾਕਾਰਾ ਨੇ ਵੀਡੀਓ ਸਾਂਝੀ ਕਰਕੇ ਖੁਦ ਕੀਤਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
