ਗਾਇਕ ਬਿੱਟੂ ਖੰਨੇ ਵਾਲੇ ਦੇ ਗੀਤ ‘ਤਵਾਰੀਖ-ਏ-ਪੰਜਾਬ’ ਨੇ ਹਰ ਪੰਜਾਬੀ ਦਾ ਧਿਆਨ ਖਿੱਚਿਆ
Tuesday, Jan 30, 2024 - 08:06 PM (IST)
ਜਲੰਧਰ (ਸੋਮ)- ਅੱਜ ਦੀ ਚਕਾਚੌਂਧ ਭਰੀ ਦੁਨੀਆ ’ਚ ਸੰਗੀਤ ਨੇ ਵੀ ਸ਼ੋਰ-ਸ਼ਰਾਬੇ ਦਾ ਰੂਪ ਧਾਰਨ ਕੀਤਾ ਹੋਇਆ ਹੈ, ਪਰ ਅਜਿਹੇ ਸਮੇਂ ਵਿਚ ਬਿੱਟੂ ਖੰਨੇ ਵਾਲੇ ਦਾ ਲਿਖਿਆ ਤੇ ਗਾਇਆ ਗੀਤ ‘ਤਵਾਰੀਖ-ਏ-ਪੰਜਾਬ’ 6 ਕੁ ਮਿੰਟ ਵਿਚ ਪੰਜਾਬ ਦਾ ਇਤਿਹਾਸ ਬਿਆਨ ਕਰ ਗਿਆ ਜਿਸ ਨੇ ਹਰ ਪੰਜਾਬੀ ਦਾ ਧਿਆਨ ਖਿੱਚਿਆ ਹੈ।
ਬਿੱਟੂ ਨੇ ਦੱਸਿਆ ਕਿ ਦੁਨੀਆ ਭਰ ’ਚ ਇਸ ਗੀਤ ਨੂੰ ਆਪ ਮੁਹਾਰੇ ਪੰਜਾਬ ਦਰਦੀ ਹਜ਼ਾਰਾਂ ਦੀ ਗਿਣਤੀ ਵਿਚ ਆਪਣੇ ਫੇਸਬੁੱਕ ਪੇਜਾਂ ’ਤੇ ਸ਼ੇਅਰ ਕਰ ਰਹੇ ਹਨ। ਗੀਤ ਦਾ ਸੰਗੀਤ ਲਾਲ ਕਮਲ ਦਾ ਹੈ ਅਤੇ ਵੀਡੀਓ ਹੈਮੀ ਕਾਲੋ ਨੇ ਤਿਆਰ ਕੀਤਾ ਹੈ। ਯੂਟਿਊਬ ਸਮੇਤ ਹਰ ਪਲੇਟਫਾਰਮ ’ਤੇ ਉਪਲਬਧ ਇਸ ਗੀਤ ਨੂੰ ਹਰ ਪੱਖੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।