ਬਿਪਾਸ਼ਾ ਨੇ ਪਤੀ ਕਰਨ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਪਤਨੀ ਨੂੰ ਕਿੱਸ ਕਰਦੇ ਆਏ ਨਜ਼ਰ
Tuesday, Jul 13, 2021 - 02:08 PM (IST)
ਮੁੰਬਈ: ਅਦਾਕਾਰਾ ਬਿਪਾਸ਼ਾ ਬਸੁ ਪਿਛਲੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਅਦਾਕਾਰਾ ਪਤੀ ਕਰਨ ਸਿੰਘ ਗਰੋਵਰ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਕਰਨ ਦੇ ਨਾਲ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ ਜੋ ਖ਼ੂਬ ਚਰਚਾ ’ਚ ਰਹੀ ਹੈ।
ਤਸਵੀਰ ’ਚ ਬਿਪਾਸ਼ਾ ਬਲਿਊ ਪਿ੍ਰੰਟਿਡ ਆਊਟਫਿੱਟ ’ਚ ਨਜ਼ਰ ਆ ਰਹੀ ਹੈ। ਬਿਪਾਸ਼ਾ ਨੇ ਲਾਈਟ ਮੇਕਅੱਪ, ਖੁੱਲ੍ਹੇ ਵਾਲ਼ਾਂ ਅਤੇ ਸ਼ੇਡਸ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ ਹੋਇਆ ਹੈ। ਅਦਾਕਾਰ ਕੈਮਰੇ ਦੇ ਵੱਲ ਦੇਖਕੇ ਪਾਊਟ ਬਣਾ ਰਹੀ ਹੈ ਉੱਧਰ ਕਰਨ ਗ੍ਰੇਅ ਆਊਟਫਿੱਟ ’ਚ ਹੈੱਡਸਮ ਲੱਗ ਰਹੇ ਹਨ। ਕਰਨ ਦਾ ਹੇਅਰ ਸਟਾਈਲ ਕਾਫ਼ੀ ਚੰਗਾ ਲੱਗ ਰਿਹਾ ਹੈ। ਕਰਨ ਬਿਪਾਸ਼ਾ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਜੋੜੇ ਦਾ ਰੋਮਾਂਟਿਕ ਅੰਦਾਜ਼ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਬਿਪਾਸ਼ਾ ਨੇ ਲਿਖਿਆ-ਮੰਕੀ ਲਵ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਬਿਪਾਸ਼ਾ ਅਤੇ ਕਰਨ ਨੇ ਫ਼ਿਲਮ ‘ਅਲੋਨ’ ’ਚ ਇਕੱਠੇ ਕੰਮ ਕੀਤਾ ਸੀ। ਇਕੱਠੇ ਕੰੰਮ ਕਰਦੇ-ਕਰਦੇ ਦੋਵੇਂ ਇਕ ਦੂਜੇ ਦੇ ਕਾਫ਼ੀ ਕਰੀਬ ਆ ਗਏ ਸਨ। ਇਸ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ’ਚ ਵਿਆਹ ਕਰ ਲਿਆ। ਕਰਨ ਦਾ ਬਿਪਾਸ਼ਾ ਨਾਲ ਤੀਜਾ ਵਿਆਹ ਹੈ। ਇਸ ਤੋਂ ਪਹਿਲਾਂ ਕਰਨ ਨੇ ਜੇਨੀਫਰ ਵਿੰਗੇਟ ਨਾਲ ਵਿਆਹ ਕੀਤਾ ਸੀ ਅਤੇ ਉਸ ਤੋਂ ਪਹਿਲਾਂ ਸ਼ਰਧਾ ਨਿਗਮ ਨਾਲ ਕੀਤਾ ਸੀ।