ਬਿਪਾਸ਼ਾ-ਕਰਨ ਦੇ ਸੰਗੀਤ-ਮਹਿੰਦੀ ਸੇਰੇਮਨੀ ਦੀਆਂ ਸਾਹਮਣੇ ਆਈਆਂ INSIDE PHOTOS

Saturday, Apr 30, 2016 - 10:09 AM (IST)

ਬਿਪਾਸ਼ਾ-ਕਰਨ ਦੇ ਸੰਗੀਤ-ਮਹਿੰਦੀ ਸੇਰੇਮਨੀ ਦੀਆਂ ਸਾਹਮਣੇ ਆਈਆਂ INSIDE PHOTOS

ਮੁੰਬਈ : ਬਾਲੀਵੁੱਡ ਅਦਾਕਾਰ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਅੱਜ ਵਿਆਹ ਦੇ ਬੰਧਨ ''ਚ ਬੱਝਣਗੇ। ਬੀਤੇ ਦਿਨੀਂ ਹੀ ਮੁੰਬਈ ਦੇ ''ਵਿਲਾ-69'' ''ਚ ਇਨ੍ਹਾਂ ਦੀ ਮਹਿੰਦੀ ਅਤੇ ਸੰਗੀਤ ਸੇਰੇਮਨੀ ਆਯੋਜਿਤ ਕੀਤੀ ਗਈ। ਇਸ ਮੌਕੇ ਬਿਪਾਸ਼ਾ ਗੁਲਾਬੀ ਲਹਿੰਗੇ ''ਚ ਅਤੇ ਕਰਨ ਵਾਈਟ ਕੁੜਤੇ-ਪਜਾਮੇ ''ਚ ਨਜ਼ਰ ਆਏ। ਸੰਗੀਤ ਸੇਰੇਮਨੀ ਪੂਰੀ ਹੋਣ ਤੋਂ ਬਾਅਦ ਇਸ ਹਾਟ ਜੋੜੀ ਨੇ ਮੀਡੀਆ ਸਾਹਮਣੇ ਪੋਜ਼ ਦਿੱਤੇ। ਇਸ ਦੌਰਾਨ ਬਿਪਾਸ਼ਾ ਨੇ ਹੱਥਾਂ ''ਤੇ ਬੇਹੱਦ ਖੂਬਸੂਰਤ ਮਹਿੰਦੀ ਲਾਈ ਹੋਈ ਸੀ। ਬਿਪਾਸ਼ਾ-ਕਰਨ ਨੇ ਇਸ ਸਮਾਗਮ ਕੁਝ ਹੋਰ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ''ਚ ਇਹ ਦੋਵੇਂ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਇਹ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ। ਇਨ੍ਹਾਂ ਤਸਵੀਰਾਂ ''ਚ ਇਨ੍ਹਾਂ ਦਾ ਪਿਆਰ ਸਾਫ ਨਜ਼ਰ ਆ ਰਿਹਾ ਹੈ। 
ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ''ਚ ਬਿਪਾਸ਼ਾ ਦੇ ਫਿਲਮ ਇੰਡਸਟਰੀ ਦੇ ਦੋਸਤ ਜਿਵੇਂ ਅਦਾਕਾਰਾ ਸ਼ਿਲਪਾ ਸ਼ੈਟੀ ਨਾਲ ਪਤੀ ਰਾਜ ਕੁੰਦਰਾ, ਭੈਣ ਸ਼ਮਿਤਾ ਪਟੇਲ ਸ਼ੈਟੀ, ਰਾਕੀ ਐੱਸ ਅਤੇ ਸੋਫੀ ਚੌਧਰੀ ਸ਼ਾਮਲ ਹੋਏ ਸਨ। ਜ਼ਿਕਰਯੋਗ ਹੈ ਕਿ ਅੱਜ ਬਿਪਾਸ਼ਾ ਦਾ ਵਿਆਹ ਪੂਰੇ ਬੰਗਾਲੀ ਰੀਤੀ-ਰਿਵਾਜਾਂ ਨਾਲ ਕੀਤਾ ਜਾਵੇਗਾ।


Related News