ਕੀ ਸੱਚਮੁੱਚ ਮਾਂ ਬਣੀ ਬਿਪਾਸ਼ਾ ਬਸੂ! ਵਾਇਰਲ ਹੋ ਰਹੀ ਨਵਜੰਮੇ ਬੱਚੇ ਦੀ ਤਸਵੀਰ

Thursday, Oct 20, 2022 - 11:46 AM (IST)

ਕੀ ਸੱਚਮੁੱਚ ਮਾਂ ਬਣੀ ਬਿਪਾਸ਼ਾ ਬਸੂ! ਵਾਇਰਲ ਹੋ ਰਹੀ ਨਵਜੰਮੇ ਬੱਚੇ ਦੀ ਤਸਵੀਰ

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਦੌਰਾਨ ਬਿਪਾਸ਼ਾ ਬਾਸੂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਇਸ ਅਦਾਕਾਰਾ ਨੇ ਬੇਬੀ ਸ਼ਾਵਰ ਕਰਵਾਇਆ ਸੀ। ਹਾਲ ਹੀ ’ਚ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੇ ਨਾਲ ਨਵਜੰਮੇ ਬੱਚੇ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

PunjabKesari

ਇਹ ਵੀ ਪੜ੍ਹੋ : ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ ’ਚ ਬਾਲੀਵੁੱਡ ਸਿਤਾਰਿਆਂ ਨੇ ਕੀਤੀ ਸ਼ਿਰਕਤ, ਤਸਵੀਰਾਂ ਆਈਆਂ ਸਾਹਮਣੇ

ਇਸ ਵਾਇਰਲ ਤਸਵੀਰ ’ਚ ਕਰਨ ਗਰੋਵਰ ਨੇ ਬੱਚੇ ਨੂੰ ਗੋਦ ’ਚ ਚੁੱਕਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਤਸਵੀਰ 'ਚ ਕਰਨ ਸਿੰਘ ਗਰੋਵਰ ਇਕ ਛੋਟੇ ਬੱਚੇ ਨੂੰ ਗੋਦ ’ਚ ਲੈ ਕੇ ਬੈਠੇ ਹਨ।

PunjabKesari

ਇਸ ਤਸਵੀਰ ਨੂੰ ਦੇਖਦੇ ਹੀ ਪ੍ਰਸ਼ੰਸਕ ਕਰਨ ਅਤੇ ਬਿਪਾਸ਼ਾ ਨੂੰ ਮਾਤਾ-ਪਿਤਾ ਬਣਨ ਲਈ ਵਧਾਈਆਂ ਦਿੰਦੇ ਨਜ਼ਰ ਆਏ। ਦਰਅਸਲ ਸੋਸ਼ਲ ਮੀਡੀਆ ਯੂਜ਼ਰਸ ਨੂੰ ਲੱਗ ਰਿਹਾ ਹੈ ਕਿ ਬਿਪਾਸ਼ਾ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ।

PunjabKesari

ਬੱਚੇ ਕਿਸ ਦਾ ਹੈ?
ਇਸ ਤਸਵੀਰ ’ਚ ਜੋੜੇ ਨਾਲ ਨਜ਼ਰ ਆ ਰਿਹਾ ਬੱਚਾ ਅਦਾਕਾਰ ਵਿਵਾਨ ਭਟੇਨਾ ਦਾ ਹੈ। ਕਰਨ ਸਿੰਘ ਗਰੋਵਰ ਨੇ 2019 ’ਚ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। 

ਇਹ ਵੀ ਪੜ੍ਹੋ : ਬੰਗਲਾਦੇਸ਼ ਸਰਕਾਰ ਨੇ ਰੱਦ ਕੀਤਾ ਨੋਰਾ ਫਤੇਹੀ ਦਾ ਸ਼ੋਅ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਇਸ ਦੇ ਨਾਲ ਦੱਸ ਦੇਈਏ ਕਿ ਟੀ.ਵੀ ਅਦਾਕਾਰ ਵਿਵਾਨ ਭਟੇਨਾ ਅਤੇ ਕਰਨ ਸਿੰਘ ਗਰੋਵਰ ਲੰਬੇ ਸਮੇਂ ਤੋਂ ਚੰਗੇ ਦੋਸਤ ਹਨ। ਵਿਵਾਨ ਅਤੇ ਉਨ੍ਹਾਂ ਦੀ ਪਤਨੀ ਵਿਆਹ ਦੇ 14 ਸਾਲ ਬਾਅਦ ਮਾਤਾ-ਪਿਤਾ ਬਣੇ ਅਤੇ ਇਸ ਖੁਸ਼ੀ ਦੇ ਮੌਕੇ ’ਤੇ ਬਿਪਾਸ਼ਾ ਅਤੇ ਕਰਨ ਜੋੜੀ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਘਰ ਗਏ। 


author

Shivani Bassan

Content Editor

Related News