ਬਿਪਾਸ਼ਾ ਬਾਸੂ ਨੇ ਸਾਂਝੀਆਂ ਕੀਤੀਆਂ ਬੇਬੀ ਬੰਪ ਦੀਆਂ ਤਸਵੀਰਾਂ, ਕਿਹਾ- ਜਲਦ ਆਵੇਗਾ ਸਾਡਾ ਬੱਚਾ

08/16/2022 1:39:47 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਮਾਂ ਬਣਨ ਵਾਲੀ ਹੈ। ਜੀ ਹਾਂ, ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੀ ਜ਼ਿੰਦਗੀ ਵਿਚ ਇਕ ਛੋਟਾ ਮਹਿਮਾਨ ਆਉਣ ਵਾਲਾ ਹੈ। ਬਿਪਾਸ਼ਾ ਬਾਸੂ ਨੇ ਆਪਣੇ ਲੇਟੈਸਟ ਇੰਸਟਾਗ੍ਰਾਮ ਪੋਸਟ 'ਤੇ ਗਰਭ ਅਵਸਥਾ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਬਿਪਾਸ਼ਾ ਬਾਸੂ ਦੀ ਨਵੀਂ ਪੋਸਟ ਦਿਲ ਖਿੱਚਵੀ ਹੈ। ਨਵੀਂ ਪੋਸਟ 'ਚ ਬਿਪਾਸ਼ਾ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕੀਤਾ ਹੈ। ਇਸ ਫੋਟੋਸ਼ੂਟ 'ਚ ਉਸ ਨਾਲ ਉਸ ਦਾ ਪਤੀ ਕਰਨ ਸਿੰਘ ਗਰੋਵਰ ਵੀ ਰੋਮਾਂਟਿਕ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ।

PunjabKesari

ਬਿਪਾਸ਼ਾ ਨੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਇੱਕ ਲੰਬੀ ਪੋਸਟ ਵੀ ਲਿਖੀ ਹੈ। ਅਦਾਕਾਰਾ ਨੇ ਲਿਖਿਆ, ''ਇੱਕ ਨਵਾਂ ਸਮਾਂ, ਇੱਕ ਨਵਾਂ ਪੜਾਅ… ਇੱਕ ਨਵੀਂ ਰੋਸ਼ਨੀ ਨੇ ਸਾਡੀ ਜ਼ਿੰਦਗੀ 'ਚ ਇੱਕ ਨਵੀਂ ਰੰਗਤ ਜੋੜ ਦਿੱਤੀ ਹੈ।'' ਬਿਪਾਸ਼ਾ ਨੇ ਮਜ਼ੇਦਾਰ ਅੰਦਾਜ਼ 'ਚ ਆਪਣੀ ਪੋਸਟ 'ਚ ਅੱਗੇ ਲਿਖਿਆ, ''ਸਿਰਫ ਦੋ ਲੋਕਾਂ ਲਈ ਇੰਨਾ ਪਿਆਰ ਹੈ। ਇਹ ਸਾਡੇ ਨਾਲ ਬੇਇਨਸਾਫੀ ਜਾਪਦਾ ਹੈ। ਇਸ ਲਈ ਜਲਦੀ ਹੀ ਅਸੀਂ ਦੋ ਤੋਂ ਤਿੰਨ ਹੋਣ ਜਾ ਰਹੇ ਹਾਂ। ਸਾਡਾ ਬੱਚਾ ਜਲਦੀ ਹੀ ਸਾਡੇ ਨਾਲ ਜੁੜਨ ਜਾ ਰਿਹਾ ਹੈ।''

ਬਿਪਾਸ਼ਾ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
ਬਿਪਾਸ਼ਾ ਨੇ ਆਪਣੀ ਪੋਸਟ 'ਚ ਪ੍ਰਸ਼ੰਸਕਾਂ ਦੇ ਅਥਾਹ ਪਿਆਰ ਲਈ ਧੰਨਵਾਦ ਕੀਤਾ ਹੈ। ਬਿਪਾਸ਼ਾ ਨੇ ਅੱਗੇ ਲਿਖਿਆ, ''ਇੰਨੇ ਪਿਆਰ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਹਾਡੀਆਂ ਦੁਆਵਾਂ ਅਤੇ ਸ਼ੁਭਕਾਮਨਾਵਾਂ ਹਮੇਸ਼ਾ ਸਾਡਾ ਹਿੱਸਾ ਰਹਿਣਗੀਆਂ। ਸਾਡੀ ਜ਼ਿੰਦਗੀ ਦਾ ਹਿੱਸਾ ਬਣਨ ਲਈ ਧੰਨਵਾਦ।''

PunjabKesari

ਕਰਨ ਨੇ ਬਿਪਾਸ਼ਾ ਦੇ ਬੇਬੀ ਬੰਪ ਨੂੰ ਕੀਤਾ ਕਿੱਸ
ਤਸਵੀਰਾਂ 'ਚ ਬਿਪਾਸ਼ਾ ਬਾਸੂ ਸਫੇਦ ਕਮੀਜ਼ 'ਚ ਨਜ਼ਰ ਆ ਰਹੀ ਹੈ। ਅਭਿਨੇਤਰੀ ਨੇ ਕਮੀਜ਼ ਦੇ ਬਟਨ ਨੂੰ ਖੋਲ੍ਹ ਕੇ ਆਪਣੇ ਬੇਬੀ ਬੰਪ ਨੂੰ ਫਲਾਂਟ ਕੀਤਾ ਹੈ। ਇਕ ਤਸਵੀਰ 'ਚ ਕਰਨ ਬਿਪਾਸ਼ਾ ਦੇ ਬੇਬੀ ਬੰਪ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ, ਜਦਕਿ ਇਕ ਹੋਰ ਤਸਵੀਰ 'ਚ ਕਰਨ ਨੇ ਪਿਆਰ ਨਾਲ ਬਿਪਾਸ਼ਾ ਦੇ ਬੇਬੀ ਬੰਪ 'ਤੇ ਉਸ ਦਾ ਹੱਥ ਫੜਿਆ ਹੋਇਆ ਹੈ। 


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News