ਕਰੋੜਾਂ ਰੁਪਏ ਦੇ ਬੰਗਲੇ ਦੇ ਮਾਲਕ ਹਨ ਇਹ ਬਾਲੀਵੁੱਡ ਸਿਤਾਰੇ, ਜਾਣੋ ਬੰਗਲਿਆਂ ਦੀ ਕੀਮਤ

Tuesday, Jul 12, 2022 - 01:40 PM (IST)

ਬਾਲੀਵੁੱਡ ਡੈਸਕ: ਰਣਵੀਰ ਸਿੰਘ ਆਪਣੇ ਨਵੇਂ ਘਰ ਨੂੰ ਲੈ ਕੇ ਚਰਚਾ ’ਚ ਬਣੇ ਹੋਏ ਹਨ। ਦੱਸ ਦੇਈਏ ਕਿ ਰਣਵੀਰ ਨੇ 119 ਕਰੋੜ ਰੁਪਏ ਦਾ ਆਲੀਸ਼ਾਨ ਅਪਾਰਟਮੈਂਟ ਖ਼ਰੀਦਿਆ ਹੈ। ਮੁੰਬਈ ਦੇ ਬਾਂਦਰਾ ’ਚ ਸਥਿਤ ਇਸ ਘਰ ਦੇ ਨਾਲ ਉਨ੍ਹਾਂ ਨੂੰ 19 ਪਾਰਕਿੰਗ ਸਲਾਟ ਮਿਲੇ ਹਨ। ਇਸ ਜਾਇਦਾਦ ਨੂੰ ਖ਼ਰੀਦਣ ਤੋਂ ਬਾਅਦ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਵੀ ਸ਼ਾਹਰੁਖ ਖ਼ਾਨ ਦੇ ਗੁਆਂਢੀ ਬਣ ਗਏ ਹਨ।

PunjabKesari

ਦੱਸ ਦੇਈਏ ਕਿ ਰਣਵੀਰ ਸਿੰਘ ਕੋਲ ਹੀ ਨਹੀਂ ਸਗੋਂ ਹੋਰ ਵੀ ਫ਼ਿਲਮੀ ਸਿਤਾਰੇ ਹਨ ਜਿਨ੍ਹਾਂ ਦਾ ਕਰੋੜਾਂ ਦੀ ਕੀਮਤ ਦਾ ਬੰਗਲਾ ਹੈ। ਸ਼ਾਹਰੁਖ਼ ਖ਼ਾਨ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਟਾਰ ਹਨ। ਸ਼ਾਹਰੁਖ਼ ਖ਼ਾਨ ਨੇ ਮੰਨਤ ਨੂੰ ਕਈ ਸਾਲ ਪਹਿਲਾਂ 13 ਕਰੋੜ ਰੁਪਏ ਦਾ ਖ਼ਰੀਦਿਆ ਸੀ। ਖ਼ਬਰਾਂ ਦੇ ਮੁਤਾਬਕ ਅੱਜ ਇਸ ਬੰਗਲੇ ਦੀ ਕੀਮਤ 350 ਕਰੋੜ ਰੁਪਏ ਤੱਕ ਪਹੁੰਚ ਗਈ ਹੈ।

PunjabKesari

ਦੇਸੀ ਗਰਲ ਯਾਨੀ ਪ੍ਰਿਅੰਕਾ ਚੋਪੜਾ ਹਮੇਸ਼ਾ ਸੁਰਖੀਆਂ ’ਚ ਬਣੀ ਰਹਿੰਦੀ ਹੈ । ਅਦਾਕਾਰਾ ਨੇ ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ’ਚ ਆਪਣੇ ਪੈਰ ਜਮਾਉਣ ’ਚ ਲੱਗੀ ਹੋਈ ਹੈ। ਅਦਾਕਾਰਾ ਨੇ ਅਮਰੀਕਾ ’ਚ ਆਸ ਏਂਜਲਸ ’ਚ ਆਪਣਾ ਘਰ ਵੀ ਲਿਆ ਹੋਇਆ ਹੈ। ਇਸ ਘਰ ਦੀ ਕੀਮਤ 20 ਮਿਲੀਅਨ ਡਾਲਰ ਦੇ ਕਰੀਬ ਹੈ ਯਾਨੀ 144 ਕਰੋੜ ਰੁਪਏ ਦੀ ਕੀਮਤ ਹੈ।

PunjabKesari

ਇਹ ਵੀ ਪੜ੍ਹੋ : ਸੋਨਮ ਬਾਜਵਾ ਦੇ ਬੋਲਡ ਫ਼ੋਟੋਸ਼ੂਟ ਨੇ ਪ੍ਰਸ਼ੰਸਕਾਂ ਨੂੰ ਕੀਤਾ ਦੀਵਾਨਾ, ਦੇਖੋ ਹੌਟ ਤਸਵੀਰਾਂ

ਸਲਮਾਨ ਖ਼ਾਨ ਮੁੰਬਈ ਦੇ ਸਭ ਤੋਂ ਆਲੀਸ਼ਾਨ ਅਪਾਰਟਮੈਂਟ ਬਿਲਡਿੰਗਾਂ ’ਚੋਂ ਇਕ ਗਲੈਕਸੀ ਅਪਾਰਟਮੈਂਟ ’ਚ ਰਹਿੰਦੇ ਹਨ। ਖ਼ਬਰਾਂ ਮੁਤਾਬਕ ਉਨ੍ਹਾਂ ਦੇ ਘਰ ਦੀ ਕੀਮਤ 100 ਕਰੋੜ ਰੁਪਏ ਹੈ।

PunjabKesari

ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਆਪਣੇ ਪਰਿਵਾਰ ਨਾਲ ਜੁਹੂ ’ਚ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਟਵਿੰਕਲ ਖ਼ੰਨਾ ਅਕਸਰ ਘਰ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਖ਼ਬਰਾਂ ਮੁਤਾਬਕ ਅਕਸ਼ੈ ਕੁਮਾਰ ਦੇ ਆਲੀਸ਼ਾਨ ਬੰਗਲੇ ਦੀ ਕੀਮਤ 80 ਕਰੋੜ ਰੁਪਏ ਹੈ।

PunjabKesari

 

ਸ਼ਿਲਪਾ ਸ਼ੈੱਟੀ ਅਕਸਰ ਆਪਣੇ ਘਰ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਅਦਾਕਾਰਾ ਦੇ ਘਰ ਬਹੁਤ ਵਧੀਆ ਫ਼ਰਨੀਚਰ ਅਤੇ ਸਜਾਵਟ  ਹੈ। ਖ਼ਬਰਾਂ ਮੁਤਾਬਕ ਸ਼ਿਲਪਾ ਦੇ ਘਰ ਦੀ ਕੀਮਤ 100 ਕਰੋੜ ਰੁਪਏ ਹੈ।

PunjabKesari

ਇਹ ਵੀ ਪੜ੍ਹੋ : ਬੇਗਮ ਅਤੇ ਦੋਸਤਾਂ ਲਈ ਸ਼ੈੱਫ਼ ਬਣੇ ਸੈਫ਼ ਅਲੀ ਖ਼ਾਨ, ਦੋਸਤਾਂ ਅਤੇ ਪਰਿਵਾਰ ਨਾਲ ਮਸਤੀ ਕਰਦੇ ਆਏ ਨਜ਼ਰ

ਰਿਤਿਕ ਰੋਸ਼ਨ ਵੀ ਮੁੰਬਈ ’ਚ ਇਕ ਆਲੀਸ਼ਾਨ ਬੰਗਲੇ ’ਚ ਰਹਿੰਦੇ ਹਨ। ਖ਼ਬਰਾਂ ਮੁਤਾਬਕ ਉਨ੍ਹਾਂ ਦੇ ਘਰ ਦੀ ਕੀਮਤ 50 ਕਰੋੜ ਰੁਪਏ ਹੈ।

PunjabKesari

ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਵੀ ਸਭ ਤੋਂ ਮਹਿੰਗੇ ਘਰ ਦੇ ਮਾਲਕ ਹਨ। ਅਦਾਕਾਰ ਦੇ ਘਰ ਦੀ ਝਲਕ ਕਈ ਵਾਰ ਸੋਸ਼ਲ ਮੀਡੀਆ ਰਾਹੀਂ ਦੇਖੀ ਗਈ ਹੈ। ਬੱਚਨ ਪਰਿਵਾਰ ਦੇ ਘਰ ਦੀ ਕੀਮਤ 100 ਤੋਂ 120 ਕਰੋੜ ਰੁਪਏ ਹੈ।

PunjabKesari
 

 

 


Anuradha

Content Editor

Related News