ਬਿੱਗ ਬੌਸ 16: ਪ੍ਰੀਮੀਅਰ ਡੇਟ ਆਈ ਸਾਹਮਣੇ, ਜਾਣੋ ਕਦੋਂ ਹੋਵੇਗਾ ਟੈਲੀਕਾਸਟ ਸ਼ੋਅ

Thursday, Sep 01, 2022 - 11:02 AM (IST)

ਬਿੱਗ ਬੌਸ 16: ਪ੍ਰੀਮੀਅਰ ਡੇਟ ਆਈ ਸਾਹਮਣੇ, ਜਾਣੋ ਕਦੋਂ ਹੋਵੇਗਾ ਟੈਲੀਕਾਸਟ ਸ਼ੋਅ

ਬਾਲੀਵੁੱਡ ਡੈਸਕ- ਰਿਐਲਿਟੀ ਸ਼ੋਅ ਦੇ ਬਿੱਗ ਬੌਸ 16 ਦੀ ਪ੍ਰੀਮੀਅਰ ਡੇਟ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।  ਇਸ ਬਾਰੇ ’ਚ ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਲ ਬਹੁਤ ਜਲਦੀ ਆਨ ਏਅਰ ਹੋਣ ਵਾਲਾ ਹੈ। ਹਾਲ ਹੀ ’ਚ ਇਸ ਬਾਰੇ ਜਾਣਕਾਰੀ ਸਾਹਮਣੇ ਆਏ ਹਨ।

PunjabKesari

ਰਿਪੋਰਟ ਦੇ ਅਨੁਸਾਰ ਬਿੱਗ ਬੌਸ 16 ਨੂੰ ਇਕ ਅਸਥਾਈ ਰਿਲੀਜ਼ ਡੇਟ ਮਿਲ ਗਈ ਹੈ। ਹੁਣ ਤੱਕ ਦੀਆਂ ਖ਼ਬਰਾਂ ਮੁਤਾਬਕ ਇਹ ਸ਼ੋਅ 1 ਅਕਤੂਬਰ ਨੂੰ ਸ਼ੁਰੂ ਹੋ ਰਿਹਾ ਸੀ ਪਰ ਹੁਣ ਤਾਜ਼ਾ ਰਿਪੋਰਟ ’ਚ ਸ਼ੋਅ ਦੀ ਰਿਲੀਜ਼ ਡੇਟ 8 ਅਕਤੂਬਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸ਼ੋਅ ’ਚ ਐਕਵਾ ਥੀਮ ਹੋਵੇਗੀ। ਸਲਮਾਨ ਖ਼ਾਨ ਸੀਜ਼ਨ 16 ਦੀ ਮੇਜ਼ਬਾਨੀ ਵੀ ਕਰ ਰਹੇ ਹਨ। ਸ਼ੋਅ ਕਰਨ ਲਈ ਸਲਮਾਨ ਦੇ ਮੋਟੀ ਰਕਮ ਲੈਣ ਦੀਆਂ ਅਟਕਲਾਂ ਵੀ ਪਿਛਲੇ ਦਿਨੀਂ ਸਾਹਮਣੇ ਆਈਆਂ ਸੀ।

ਇਹ ਵੀ ਪੜ੍ਹੋ : ਸ਼ਰਧਾ ਕਪੂਰ ਨੇ ਕਰਵਾਇਆ ਨਵਾਂ ਹੇਅਰ ਕੱਟ, ਪ੍ਰਸ਼ੰਸਕਾਂ ਤੋਂ ਲੁੱਕ ਬਾਰੇ ਲਈ ਰਾਏ

ਇਸ ਦੇ ਨਾਲ ਹੀ ਦੱਸ ਦੇਈਏ ਕਿ ਬਿੱਗ ਬੌਸ ਪ੍ਰਸ਼ੰਸਕ ਬਿੱਗ ਬੌਸ ਓ.ਟੀ.ਟੀ ਦਾ ਇੰਤਜ਼ਾਰ ਕਰ ਰਹੇ ਹਨ ਪਰ ਇਸ ਸਾਲ ਬਿੱਗ ਬੌਸ ਓ.ਟੀ.ਟੀ ’ਤੇ ਨਜ਼ਰ ਨਹੀਂ ਆਵੇਗਾ। ਰਿਪੋਰਟ ਮੁਤਾਬਕ ਬਿੱਗ ਬੌਸ  ਓ.ਟੀ.ਟੀ ਅਗਲੇ ਸਾਲ ਮਾਰਚ ਜਾਂ ਅਪ੍ਰੈਲ ’ਚ ਸ਼ੁਰੂ ਹੋ ਸਕਦਾ ਹੈ ਪਰ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ। ਪਿਛਲੇ ਸਾਲ ਦਾ ਓ.ਟੀ.ਟੀ ਸੀਜ਼ਨ ਦਿਵਿਆ ਅਗਰਵਾਲ ਨੇ ਜਿੱਤਿਆ ਸੀ, ਜ਼ਿਆਦਾਤਰ ਲੋਕਾਂ ਨੇ ਸ਼ੋਅ ਨੂੰ ਬੋਰਿੰਗ ਕਿਹਾ। ਬਿੱਗ ਬੌਸ ਨੂੰ ਓ.ਟੀ.ਟੀ ’ਤੇ ਜ਼ਿਆਦਾ ਸਫ਼ਲਤਾ ਨਹੀਂ ਮਿਲੀ।

ਇਹ ਵੀ ਪੜ੍ਹੋ : ਥਾਈਲੈਂਡ ’ਚ ਕੁਦਰਤ ਦਾ ਆਨੰਦ ਲੈ ਰਹੀ ਹਿਨਾ ਖ਼ਾਨ, ਮਿੰਨੀ ਸਕਰਟ ’ਚ ਬੋਲਡ ਅੰਦਾਜ਼ ’ਚ ਦੇ ਰਹੀ ਪੋਜ਼

ਪ੍ਰਸ਼ੰਸਕਾਂ ਨੂੰ ਬਿੱਗ ਬੌਸ 16 ਤੋਂ ਬਹੁਤ ਉਮੀਦਾਂ ਹਨ। ਮੇਕਰਸ ਵੀ ਇਸ ਸੀਜ਼ਨ ਨੂੰ ਮਨੋਰੰਜਕ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਕਈ ਮਸ਼ਹੂਰ ਹਸਤੀਆਂ ਦੇ ਨਾਂ ਸਾਹਮਣੇ ਆ ਰਹੇ ਹਨ। ਇਨ੍ਹਾਂ ’ਚ ਰਾਜੀਵ ਸੇਨ, ਚਾਰੂ ਅਸੋਪਾ, ਮੁਨੱਵਰ ਫ਼ਾਰੂਕੀ, ਜੰਨਤ ਜ਼ੁਬੈਰ, ਫ਼ੈਜ਼ਲ ਸ਼ੇਖ ਦੇ ਨਾਂ ਚਰਚਾ ’ਚ ਹਨ।


author

Shivani Bassan

Content Editor

Related News